Breaking News :

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

June 28, 2026

ਜਲੰਧਰ ਵਿੱਚ 3.64 ਕਰੋੜ ਦੀ ਲਾਗਤ ਨਾਲ 10 ਸੜਕਾਂ ਦੇ ਨਿਰਮਾਣ ਕੰਮ ਨੂੰ ਮਿਲੀ ਰਫ਼ਤਾਰ

ਜਲੰਧਰ (ਕੰਵਲਜੀਤ ਸਿੰਘ ਮੱਕੜ) –  ਸ਼ਹਿਰ ਵਾਸੀਆਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਲੰਬੇ ਸਮੇਂ ਤੋਂ ਰੁਕੇ ਪਏ ਸੜਕਾਂ ਦੇ ਕੰਮ ਨੂੰ ਆਖਿਰਕਾਰ ਨਗਰ ਨਿਗਮ ਨੇ ਮੁੜ ਰਫ਼ਤਾਰ ਦੇ ਦਿੱਤੀ ਹੈ। ਹੁਣ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ 3.64 ਕਰੋੜ ਰੁਪਏ ਦੀ ਲਾਗਤ ਨਾਲ 10 ਸੜਕਾਂ ਦਾ ਨਵੀਂ ਤਰ੍ਹਾਂ ਨਿਰਮਾਣ ਹੋਵੇਗਾ। ਇਸ ਕੰਮ ਨੂੰ ਪੂਰਾ ਕਰਨ ਲਈ 30 ਅਕਤੂਬਰ ਦੀ ਡੈਡਲਾਈਨ ਤੈਅ ਕੀਤੀ ਗਈ ਹੈ।

ਬਰਸਾਤ ਕਾਰਨ ਰੁਕਿਆ ਪਿਆ ਕੰਮ ਹੁਣ ਮੁੜ ਸ਼ੁਰੂ ਹੋ ਗਿਆ ਹੈ ਅਤੇ ਨਿਗਮ ਨੇ ਟੀਚਾ ਰੱਖਿਆ ਹੈ ਕਿ 30 ਅਕਤੂਬਰ ਤੱਕ ਸਾਰੀਆਂ ਸੜਕਾਂ ਤਿਆਰ ਹੋ ਜਾਣ। ਕਈ ਇਲਾਕਿਆਂ ਵਿੱਚ ਨਵੀਂ ਟਾਰਿੰਗ ਅਤੇ ਸੁਧਾਰ ਦੇ ਕੰਮ ਵੀ ਦਿਸਣੇ ਸ਼ੁਰੂ ਹੋ ਗਏ ਹਨ। ਸੜਕਾਂ ਦੇ ਬਣਨ ਨਾਲ ਵਾਹਨ ਚਾਲਕਾਂ ਅਤੇ ਪੈਦਲ ਯਾਤਰੀਆਂ ਨੂੰ ਮਿਲ ਰਹੀਆਂ ਮੁਸ਼ਕਲਾਂ ਵਿੱਚ ਵੱਡੀ ਰਾਹਤ ਮਿਲੇਗੀ।
ਦੱਸਣਯੋਗ ਹੈ ਕਿ ਸਰਫੇਸ ਵਾਟਰ ਪ੍ਰੋਜੈਕਟ ਤਹਿਤ ਮੇਨ ਸੜਕਾਂ ‘ਤੇ ਪਾਈਪਾਂ ਬਿਛਾਉਣ ਦੇ ਕਾਰਨ ਸੜਕਾਂ ਟੁੱਟ ਗਈਆਂ ਸਨ। ਇਸ ਕਰਕੇ ਲੋਕਾਂ ਨੂੰ ਬਰਸਾਤ ਦੇ ਦਿਨਾਂ ਵਿੱਚ ਪਾਣੀ ਇਕੱਠਾ ਹੋਣ ਨਾਲ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਵਾਹਨ ਹਾਦਸਿਆਂ ਦਾ ਵੀ ਸ਼ਿਕਾਰ ਹੋਏ। ਇਸੇ ਕਰਕੇ ਮੇਅਰ ਵਨੀਤ ਧੀਰ ਅਤੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਹੁਕਮ ਦਿੱਤਾ ਕਿ ਲੁਕ-ਬਜਰੀ ਵਾਲੀਆਂ ਸੜਕਾਂ ਦਾ ਨਿਰਮਾਣ ਜਲਦੀ ਤੋਂ ਜਲਦੀ ਕੀਤਾ ਜਾਵੇ।
ਇਸ ਸੰਬੰਧੀ ਐਸ.ਈ. ਰਜਨੀਸ਼ ਡੋਗਰਾ ਨੇ ਦੱਸਿਆ ਕਿ ਹੁਣ ਮੌਸਮ ਗਰਮ ਹੋਣ ਨਾਲ ਲੁਕ-ਬਜਰੀ ਦੇ ਪਲਾਂਟ ਚੱਲਣ ਲੱਗੇ ਹਨ ਅਤੇ ਸੜਕਾਂ ਦਾ ਕੰਮ ਵੀ ਤੇਜ਼ੀ ਨਾਲ ਚਲ ਰਿਹਾ ਹੈ। ਨਿਗਮ ਅਧਿਕਾਰੀਆਂ ਮੁਤਾਬਕ ਸੜਕਾਂ ਦੀ ਮਜ਼ਬੂਤੀ ਅਤੇ ਗੁਣਵੱਤਾ ‘ਤੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ, ਤਾਂ ਜੋ ਲੋਕਾਂ ਨੂੰ ਗੱਡਾ-ਮੁਕਤ ਅਤੇ ਸੁਗਮ ਸੜਕਾਂ ਦੀ ਸਹੂਲਤ ਮਿਲ ਸਕੇ।
ਇਨ੍ਹਾਂ ਸੜਕਾਂ ਦਾ ਨਿਰਮਾਣ ਹੋਵੇਗਾ : ਕੈਨਾਲ ਰੋਡ ਤੋਂ ਗੰਦਾ ਨਾਲਾ — 29.24 ਲੱਖ ਰੁਪਏ, ਕੋਟ ਸਦੀਕ ਨਗਰ ਤੋਂ ਤਿਲਕ ਨਗਰ — 33.6 ਲੱਖ ਰੁਪਏ, ਸ਼੍ਰੀ ਗੁਰੂ ਰਵਿਦਾਸ ਧਾਮ ਦੀ ਬੈਕ ਸਾਈਡ — 25.21 ਲੱਖ ਰੁਪਏ,
ਜੇਪੀ ਨਗਰ ਮੇਨ ਰੋਡ — 47.54 ਲੱਖ ਰੁਪਏ, ਕੁਟੀਆ ਰੋਡ — 29.82 ਲੱਖ ਰੁਪਏ, ਮਾਡਲ ਟਾਊਨ ਚਿਨਾਰ ਟੈਂਟ ਹਾਊਸ ਰੋਡ — 20.16 ਲੱਖ ਰੁਪਏ, ਵਾਰਡ 33 ਵਿੱਚ ਗੋਲ ਮਾਰਕੀਟ ਤੋਂ ਬਖ਼ਤਾਵਰ ਸਿੰਘ ਮਾਰਗ — 28.13 ਲੱਖ ਰੁਪਏ, ਜੀਤ ਨਗਰ ਤੋਂ ਸ਼ਮਸ਼ਾਨ ਘਾਟ ਤੱਕ — 13.23 ਲੱਖ ਰੁਪਏ, ਐੱਸ-37 ਅਰਬਨ ਐਸਟੇਟ ਫੇਜ਼-2 ਦੀ ਸੜਕ — 24.27 ਲੱਖ ਰੁਪਏ, ਬੀਐਮਸੀ ਚੌਂਕ ਸੌੰਦਰਯੀਕਰਨ, ਕੂਲ ਰੋਡ ਫੁੱਟਪਾਥ — 74.82 ਲੱਖ ਰੁਪਏ

Vinkmag ad
Share Our Daily Posts

News Desk

Read Previous

ਜਲੰਧਰ ਰੋਡ ’ਤੇ ਸਥਿਤ ਪਿੰਡ ਧੁਆਂਖੇ ਵਿੱਚ ਗੱਦਿਆਂ ਦੀ ਫੈਕਟਰੀ ਵਿੱਚ ਭਿਆਨਕ ਅੱਗ, ਪੂਰੀ ਫੈਕਟਰੀ ਸੜ ਕੇ ਸੁਆਹ – ਕਰੋੜਾਂ ਦਾ ਨੁਕਸਾਨ

Read Next

ਰਾਜਵੀਰ ਜਵੰਦਾ ਦੀ ਸਿਹਤ ਨਾਲ ਜੁੜੀ ਵੱਡੀ ਖ਼ਬਰ! ਪੰਜਾਬੀ ਗਾਇਕ ਨੇ ਦਿੱਤੀ ਅਪਡੇਟ