Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 10, 2026

5,ਦਸੰਬਰ ਨੂੰ 2 ਘੰਟੇ ਲਈ ਰੇਲ ਰੋਕੋ: KMM ਵੱਲੋਂ ਸ਼ੰਭੂ-ਖਨੌਰੀ ਬੋਰਡਰ ਤੋਂ ਵੱਡਾ ਐਲਾਨ, 26 ਥਾਵਾਂ ’ਤੇ ਰੁਕਣਗੀਆਂ ਟਰੇਨਾਂ

ਜਲੰਧਰ (ਕੰਵਲਜੀਤ ਸਿੰਘ ਮੱਕੜ) – ਸ਼ੰਭੂ-ਖਨੌਰੀ ਬਾਰਡਰ ’ਤੇ ਸੰਘਰਸ਼ ਕਰ ਰਹੇ ਕਿਸਾਨ ਮਜ਼ਦੂਰ ਮੋਰਚਾ (KMM) ਨੇ ਕੇਂਦਰ ਸਰਕਾਰ ਦੀਆਂ ਲੰਬਿਤ ਮੰਗਾਂ ਨੂੰ ਲੈ ਕੇ ਇੱਕ ਵਾਰ ਫਿਰ ਰੇਲ ਰੋਕੋ ਆੰਦੋਲਨ ਦਾ ਐਲਾਨ ਕਰ ਦਿੱਤਾ ਹੈ। ਇਹ ਰੇਲ ਰੋਕੋ ਪ੍ਰਦਰਸ਼ਨ 5 ਦਸੰਬਰ ਨੂੰ ਦੁਪਹਿਰ 1 ਵਜੇ ਤੋਂ 3 ਵਜੇ ਤੱਕ, ਯਾਨੀ ਦੋ ਘੰਟਿਆਂ ਲਈ ਕੀਤਾ ਜਾਵੇਗਾ। ਮੋਰਚੇ ਨੇ ਸਪੱਸ਼ਟ ਕੀਤਾ ਹੈ ਕਿ ਇਸ ਦੌਰਾਨ ਰੋਡ ਜਾਮ ਨਹੀਂ ਕੀਤਾ ਜਾਵੇਗਾ।

KMM ਦੇ ਸੰਯੋਜਕ ਸਰਵਣ ਪੰਧੇਰ ਨੇ ਦੱਸਿਆ ਕਿ ਰੇਲ ਰੋਕੋ ਆੰਦੋਲਨ ਲਈ 26 ਸਥਾਨ ਚੁਣੇ ਗਏ ਹਨ, ਜਿੱਥੇ ਕਿਸਾਨ ਟਰੇਨਾਂ ਦੀ ਆਵਾਜਾਈ ਰੋਕਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਐਮਐਸਪੀ ਦੀ ਗਾਰੰਟੀ ਕਾਨੂੰਨ, ਬਿਜਲੀ ਸੋਧ ਬਿਲ-2025 ਨੂੰ ਰੱਦ ਕਰਨ ਤੇ ਪ੍ਰੀਪੇਡ ਮੀਟਰਾਂ ਨੂੰ ਹਟਾ ਕੇ ਪੁਰਾਣੇ ਮੀਟਰ ਲਗਾਉਣ ਵਰਗੀਆਂ ਮੰਗਾਂ ’ਤੇ ਹੁਣ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ। ਕਿਸਾਨਾਂ ਦੀਆਂ ਮੰਗਾਂ ਨੂੰ ਅਣਦੇਖਾ ਕੀਤੇ ਜਾਣ ਕਾਰਨ ਹੀ ਉਨ੍ਹਾਂ ਨੂੰ ਸੜਕਾਂ ਤੇ ਰੇਲ ਪਟੜੀਆਂ ’ਤੇ ਉਤਰਨਾ ਪੈ ਰਿਹਾ ਹੈ।

ਪੰਧੇਰ ਨੇ ਦੱਸਿਆ ਕਿ ਰੇਲ ਰੋਕੋ ਦਾ ਸਭ ਤੋਂ ਵੱਧ ਅਸਰ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਬਠਿੰਡਾ ਸਮੇਤ 19 ਜ਼ਿਲ੍ਹਿਆਂ ਦੀਆਂ ਟਰੇਨਾਂ ’ਤੇ ਪਵੇਗਾ। ਹਜ਼ਾਰਾਂ ਯਾਤਰੀਆਂ ਨੂੰ ਇਸ ਅੰਦੋਲਨ ਕਾਰਨ ਯਾਤਰਾ ਯੋਜਨਾ ਵਿੱਚ ਬਦਲਾਅ ਕਰਨੇ ਪੈ ਸਕਦੇ ਹਨ।

ਸੰਗਠਨ ਨੇ ਆਪਣੀਆਂ ਮੁੱਖ ਮੰਗਾਂ ਬਾਰੇ ਸਪੱਸ਼ਟ ਕੀਤਾ ਕਿ:

ਬਿਜਲੀ ਸੋਧ ਬਿਲ-2025 ਦਾ ਡਰਾਫਟ ਤੁਰੰਤ ਰੱਦ ਕੀਤਾ ਜਾਵੇ।

ਪ੍ਰੀਪੇਡ ਮੀਟਰ ਹਟਾ ਕੇ ਪੁਰਾਣੇ ਮੀਟਰ ਮੁੜ ਲਗਾਏ ਜਾਣ।

ਪ੍ਰਸ਼ਾਸਨ ਵੱਲੋਂ ਪਬਲਿਕ ਪ੍ਰਾਪਰਟੀ ਦੀ ਵਿਕਰੀ ਦੇ ਫ਼ੈਸਲੇ ਦਾ ਵਿਰੋਧ।

ਪੰਧੇਰ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਨੇ ਤੁਰੰਤ ਕੋਈ ਫੈਸਲਾ ਨਾ ਲਿਆ, ਤਾਂ ਆंदੋਲਨ ਨੂੰ ਹੋਰ ਤੀਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਲੰਬੇ ਸਮੇਂ ਤੋਂ MSP ਗਾਰੰਟੀ ਕਾਨੂੰਨ ਦੀ ਮੰਗ ਕਰ ਰਹੇ ਹਨ ਪਰ ਸਰਕਾਰ ਹਾਲੇ ਵੀ ਖਾਮੋਸ਼ ਹੈ।

ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਡੀਸੀ ਦਫ਼ਤਰ ਵਿੱਚ ਵੀ ਮੰਗ-ਪੱਤਰ ਦਿੱਤਾ ਗਿਆ ਸੀ ਅਤੇ 5 ਦਸੰਬਰ ਨੂੰ 2 ਘੰਟਿਆਂ ਲਈ ਡੀਸੀ ਦਫ਼ਤਰ ਦੇ ਬਾਹਰ ਵੀ ਬਿਜਲੀ ਸੋਧ ਬਿਲ ਅਤੇ ਹੋਰ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਹੋਵੇਗਾ।

ਅਖੀਰ ਵਿੱਚ ਪੰਧੇਰ ਨੇ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਕਿਸਾਨਾਂ ਦਾ ਅਗਲਾ ਵੱਡਾ ਕਦਮ ਭੱਖਰਾ ਵਿਰੋਧ ਪ੍ਰਦਰਸ਼ਨ ਹੋਵੇਗਾ।

ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਸੂਚਨਾ ਜਾਰੀ ਕਰਦੇ ਹੋਏ ਬੇਨਤੀ ਕੀਤੀ ਹੈ ਕਿ 5 ਦਸੰਬਰ ਲਈ ਆਪਣੀਆਂ ਯਾਤਰਾ ਯੋਜਨਾ ਪਹਿਲਾਂ ਤੋਂ ਤਿਆਰ ਕਰਨ ਅਤੇ ਜਰੂਰੀ ਹੋਣ ’ਤੇ ਬਦਲਵਾਂ ਪ੍ਰਬੰਧ ਰੱਖਣ।

Vinkmag ad
Share Our Daily Posts

News Desk

Read Previous

ਮੁੰਬਈ ਲੋਕਲ ਟ੍ਰੇਨਾਂ ’ਚ ਏਆਈ ਨਾਲ ਫਰਜੀ ਟਿਕਟ ਬਣਾਉਣ ਦਾ ਪਰਦਾਫਾਸ਼, ਸੈਂਟਰਲ ਰੇਲਵੇ ਵੱਲੋਂ ਕਸਿਆ ਸ਼ਿਕੰਜਾ — ਦੋਸ਼ੀਆਂ ’ਤੇ FIR ਦਰਜ

Read Next

ਜਲੰਧਰ ਵਿੱਚ ਆਵਾਰਾ ਪਸ਼ੂ ਸਮੱਸਿਆ ਦੇ ਹੱਲ ਲਈ ਪ੍ਰਸ਼ਾਸਨ ਸਰਗਰਮ – 1,017 ਕੁੱਤਿਆਂ ਦੀ ਨਸਬੰਦੀ ਪੂਰੀ, 70 ਤੋਂ ਵੱਧ ਪਸ਼ੂਆਂ ਨੂੰ ਭੇਜਿਆ ਗਿਆ ਗੌਸ਼ਾਲਾ