Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 26, 2026

ਸ਼ਰਾਬੀ ਮਜ਼ਦੂਰ ਨੇ ਰਾਜ ਮਿਸਤਰੀ ਦੇ ਸਿਰ ‘ਚ ਮਾਰੀ ਲੋਹੇ ਦੀ ਰਾਡ, ਮੌਤ

ਲੁਧਿਆਣਾ : ਰਾਜ ਮਿਸਤਰੀ ਨਾਲ ਹੋਈ ਮਾਮੂਲੀ ਬਹਿਸ ਮਗਰੋਂ ਸ਼ਰਾਬੀ ਮਜ਼ਦੂਰ ਹੱਦ ਤਕ ਗੁੱਸੇ ‘ਚ ਆ ਗਿਆ ਕਿ ਉਸ ਨੇ ਰਾਜ ਮਿਸਤਰੀ ਦੇ ਸਿਰ ‘ਚ ਲੋਹੇ ਦੀ ਰਾਡ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਇਸ ਮਾਮਲੇ ‘ਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਮਿ੍ਤਕ ਭਾਗ ਨਾਰਾਇਣ (48) ਦੇ ਤਾਏ ਦੇ ਬੇਟੇ ਰਾਜੇਸ਼ ਕੁਮਾਰ ਦੇ ਬਿਆਨਾਂ ‘ਤੇ ਮਜ਼ਦੂਰ ਰਣਜੀਤ ਮਹਾਤੋ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਨਾਕਾਬੰਦੀ ਦੌਰਾਨ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਸ ਦੇ ਚਾਚੇ ਦਾ ਬੇਟਾ ਭਾਗ ਨਾਰਾਇਣ ਠੇਕੇਦਾਰ ਲਖਵਿੰਦਰ ਸਿੰਘ ਦੇ ਕੋਲ ਬਤੌਰ ਰਾਜ ਮਿਸਤਰੀ ਕੰਮ ਕਰਦਾ ਸੀ। ਦੁਪਹਿਰ ਤੋਂ ਬਾਅਦ ਕੰਮ ਖ਼ਤਮ ਹੋ ਗਿਆ। ਰਾਜ ਮਿਸਤਰੀ ਲਖਵਿੰਦਰ ਸਿੰਘ ਨੇ ਰਣਜੀਤ ਤੇ ਭਾਗ ਨਰਾਇਣ ਨੂੰ ਪੈਸੇ ਦਿੱਤੇ ਤੇ ਉਹ ਮੌਕੇ ਤੋਂ ਚਲਾ ਗਿਆ। ਲਖਵਿੰਦਰ ਦੇ ਜਾਣ ਤੋਂ ਬਾਅਦ ਦੋਵਾਂ ਨੇ ਸ਼ਰਾਬ ਪੀਤੀ। ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਸ਼ਾਮ ਵੇਲੇ ਆਪਣੇ ਭਰਾ ਭਾਗ ਨਾਰਾਇਣ ਨੂੰ ਮਿਲਣ ਲਈ ਇਆਲੀ ਸਥਿਤ ਸਨਵਿਊ ਕਾਲੋਨੀ ਗਿਆ, ਜਿੱਥੇ ਉਸਨੇ ਦੇਖਿਆ ਕਿ ਸ਼ਰਾਬੀ ਹਾਲਤ ਵਿਚ ਰਣਜੀਤ ਮਹਾਤੋ ਅਤੇ ਭਾਗ ਸਿੰਘ ਆਪਸ ਵਿਚ ਝਗੜ ਰਹੇ ਸਨ। ਰਾਜੇਸ਼ ਦੋਵਾਂ ਨੂੰ ਛੁਡਵਾ ਪਾਉਂਦਾ ਇਸ ਤੋਂ ਪਹਿਲੋਂ ਹੀ ਰਣਜੀਤ ਨੇ ਉੱਥੇ ਪਈ ਲੋਹੇ ਦੀ ਰਾਡ ਚੁੱਕ ਕੇ ਭਾਗ ਨਾਰਾਇਣ ਦੇ ਸਿਰ ਵਿਚ ਕਈ ਵਾਰ ਕੀਤੇ ਤੇ ਰਣਜੀਤ ਮਹਾਤੋ ਮੌਕੇ ਤੋਂ ਫ਼ਰਾਰ ਹੋ ਗਿਆ। ਬੇਸੁੱਧ ਹਾਲਤ ਵਿਚ ਭਾਗ ਨਰਾਇਣ ਨੂੰ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਥੇ ਕੁਝ ਸਮੇਂ ਬਾਅਦ ਉਸ ਨੂੰ ਡਾਕਟਰਾਂ ਨੇ ਮਿ੍ਤਕ ਐਲਾਨ ਦਿੱਤਾ। ਇਸ ਮਾਮਲੇ ਸਬੰਧੀ ਜਾਣਕਾਰੀ ਮਿਲਦੇ ਹੀ ਥਾਣਾ ਸਰਾਭਾ ਨਗਰ ਦੇ ਏਐੱਸਆਈ ਗਿਆਨ ਸਿੰਘ ਮੌਕੇ ‘ਤੇ ਪਹੁੰਚੇ। ਜਾਂਚ ਅਧਿਕਾਰੀ ਗਿਆਨ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਪਿੰਡ ਜੈਨਪੁਰ ਦੇ ਵਾਸੀ ਰਾਜੇਸ਼ ਕੁਮਾਰ ਦੇ ਬਿਆਨਾਂ ‘ਤੇ ਰਣਜੀਤ ਮਹਾਤੋ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਕੇ ਉਸ ਨੂੰ ਨਾਕਾਬੰਦੀ ਦੌਰਾਨ ਗਿ੍ਫਤਾਰ ਕਰ ਲਿਆ ਹੈ।

Vinkmag ad
Share Our Daily Posts

News Desk

Read Previous

ਨਾਭਾ: ਪਤਨੀ ਵੱਲੋਂ ਪ੍ਰੇਮੀ ਨਾਲ ਮਿਲ ਕੇ ਅਪਾਹਜ ਪਤੀ ਦੀ ਹੱਤਿਆ

Read Next

ਫ਼ਿਰੋਜ਼ਪੁਰ ‘ਚ ਹਥਿਆਰਬੰਦ ਲੁਟੇਰਿਆਂ ਵਲੋਂ ਪੈਟਰੋਲ ਪੰਪ ‘ਤੇ ਲੁੱਟ