Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 26, 2026

ਬੱਚੀ ਇਕ ਮਾਵਾਂ ਦੋ! ਝਗੜਾ ਪਹੁੰਚਿਆ ਥਾਣੇ, ਜਾਣੋ ਕੀ ਹੈ ਮਾਮਲਾ

ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿਚ ਇਕ ਅਜੀਬ ਮਾਮਲਾ ਪੁਲਿਸ ਦੇ ਸਾਹਮਣੇ ਆਇਆ ਹੈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਉਲਝਣ ਹੈ। ਮਾਮਲਾ ਹੈ ਕਿ ਇਕ ਬੱਚੀ ਨੂੰ ਲੈ ਕੇ ਦੋ ਔਰਤਾਂ ਵਿਚ ਝਗਡ਼ਾ ਹੈ। ਦੋਵਾਂ ਦਾ ਦਾਅਵਾ ਹੈ ਕਿ ਬੱਚੀ ਮੇਰੀ ਹੈ। ਇਨ੍ਹਾਂ ਵਿਚੋਂ ਇਕ ਔਰਤ ਬੱਚੀ ਦੀ ਜਨਮਦਾਤੀ ਹੈ ਤੇ ਦੂਜੀ ਪਾਲਣ ਵਾਲੀ। ਹੁਣ ਦੋਵਾਂ ਔਰਤਾਂ ’ਚ ਇਸ ਬੱਚੀ ਨੂੰ ਲੈ ਕੇ ਖਿੱਚਾਧੂਹੀ ਹੋ ਰਹੀ ਹੈ। ਦੋਵੇਂ ਹੀ ਇਸ ਬੱਚੀ ਨੂੰ ਇਕ ਦੂਜੇ ਨੂੰ ਦੇਣ ਲਈ ਤਿਆਰ ਨਹੀਂ। ਪੁਲਿਸ ਦੋਵਾਂ ਨੂੰ ਸਮਝਾ ਕੇ ਫੈਸਲਾ ਕਰਾਉਣ ਦਾ ਯਤਨ ਕਰ ਰਹੀ ਹੈ।

ਪੁਲਿਸ ਵੀ ਉਲਝਣ ’ਚ ਪੈ ਗਈ ਹੈ ਕਿ ਆਖਰ ਕੀ ਫੈਸਲਾ ਕੀਤਾ ਜਾਵੇ। ਦੱਸਿਆ ਗਿਆ ਹੈ ਕਿ ਇਸ ਬੱਚੀ ਨੂੰ ਜਨਮ ਦੇਣ ਵਾਲੀ ਮਾਂ ਦਾ ਨਾਮ ਬੇਬੀ ਹੈ। ਜਿਸ ਦੀਆਂ ਦੋ ਕੁੜੀਆਂ ਪਹਿਲਾਂ ਤੋਂ ਸਨ ਤੇ ਜਦੋਂ ਉਸ ਦੀ ਤੀਜੀ ਬੇਟੀ ਹੋਈ ਤਾਂ ਗੁਆਂਢ ’ਚ ਹੀ ਰਹਿਣ ਵਾਲੀ ਤਾਨਿਆ ਨੇ ਇਸ ਬੱਚੀ ਨੂੰ ਬਿਨਾਂ ਕਿਸੇ ਕਾਰਵਾਈ ਦੇ ਗੋਦ ਲੈ ਲਿਆ। ਹੁਣ ਅਚਾਨਕ ਬੇਬੀ ਦੀ ਮਮਤਾ ਆਪਣੀ ਬੱਚੀ ਪ੍ਰਤੀ ਜਾਗ ਪਈ ਤੇ ਉਹ ਬੱਚੀ ਨੂੰ ਤਾਨਿਆ ਤੋਂ ਵਾਪਸ ਮੰਗ ਰਹੀ ਹੈ। ਤਾਨਿਆ ਦਾ ਕਹਿਣਾ ਹੈ ਕਿ ਉਸ ਨੇ ਬੱਚੀ ਨੂੰ ਇਕ ਮਹੀਨੇ ਤੋਂ ਆਪਣੇ ਕੋਲ ਰੱਖਿਆ ਹੋਇਆ ਹੈ। ਬੱਚੀ ਨਾਲ ਉਸ ਨੂੰ ਲਗਾਅ ਹੋ ਗਿਆ ਹੈ। ਹੁਣ ਉਹ ਬੱਚੀ ਨੂੰ ਨਹੀਂ ਦੇਣਾ ਚਾਹੁੰਦੀ, ਹਾਲਾਂਕਿ ਬੇਬੀ ਦਾ ਕਹਿਣਾ ਹੈ ਕਿ ਤਾਨਿਆ ਬੱਚੀ ਨੂੰ ਵਾਪਸ ਕਰਨ ਲਈ 35 ਹਜ਼ਾਰ ਰੁਪਏ ਮੰਗ ਰਹੀ ਹੈ।

ਬੇਬੀ ਨੇ ਪੁਲਿਸ ਨੂੰ ਦੱਸਿਆ ਕਿ ਤੀਜੀ ਬੇੇਟੀ ਦੇ ਜਨਮ ਤੋਂ ਬਾਅਦ ਤਾਨਿਆ ਦਾ ਪਤੀ ਕਰਨ ਬੱਚੀ ਨੂੰ ਗੋਦ ਲੈਣ ਲਈ ਉਸ ਦੇ ਘਰ ਚੱਕਰ ਲਗਾਉਂਦਾ ਰਿਹਾ। ਉਸ ਨੇ ਕਿਹਾ ਕਿ ਉਸ ਦਾ ਛੋਟਾ ਪਰਿਵਾਰ ਹੈ, ਉਹ ਬੱਚੀ ਦੀ ਕੁਝ ਸਮੇਂ ਲਈ ਪਾਲਣ ਪੋਸ਼ਣ ਕਰਨ ਲਈ ਮੰਗ ਕਰਨ ਲੱਗਾ।

ਬੇਬੀ ਨੇ ਬੱਚੀ ਇਹ ਸੋਚ ਕੇ ਦੇ ਦਿੱਤੀ ਕਿ ਉਸ ਕੋਲ ਪਹਿਲਾਂ ਤੋਂ ਹੀ ਦੋ ਬੇਟੀਆਂ ਹਨ, ਜੋ ਛੋਟੀਆਂ ਹਨ, ਕੁਝ ਦਿਨਾਂ ਲਈ ਉਸ ਦਾ ਬੋਝ ਘੱਟ ਹੋ ਜਾਵੇਗਾ। ਬੇਬੀ ਨੇ ਦੱਸਿਆ ਕਿ ਬੱਚੀ ਨੂੰ ਦੇਣ ਤੋਂ 10 ਦਿਨ ਬਾਅਦ ਜਦ ਉਹ ਉਨ੍ਹਾਂ ਦੇ ਘਰ ਪਹੁੰਚੀ ਤਾਂ ਇਸ ਪਰਿਵਾਰ ਨੇ ਉਸ ਦੀ ਬੇਟੀ ਨਾਲ ਮਿਲਣ ਤੋਂ ਮਨ੍ਹਾਂ ਕਰ ਦਿੱਤਾ, ਏਨਾ ਹੀ ਨਹੀਂ ਹੁਣ ਇਹ ਲੋਕ ਉਸ ਦੀ ਬੇਟੀ ਵੀ ਨਹੀਂ ਦੇ ਰਹੇ। ਐੱਸਆਈ ਗੁਰਜੀਤ ਸਿੰਘ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਚੀ ਨੂੰ ਲੈ ਕੇ ਮਹਿਲਾਵਾਂ ’ਚ ਵਿਵਾਦ ਹੈ, ਇਕ ਮਾਂ ਨੇ ਬੱਚੀ ਨੂੰ ਜਨਮ ਦਿੱਤਾ ਹੈ ਦੂਜੀ ਮਹਿਲਾ ਨੇ ਬੱਚੀ ਨੂੰ ਪਾਲ ਰਹੀ ਹੈ, ਦੋਵੇਂ ਮਹਿਲਾਵਾਂ ਨੂੰ ਸਮਝਾਇਆ ਜਾ ਰਿਹਾ ਹੈ।

 

 

 

 

Vinkmag ad
Share Our Daily Posts

News Desk

Read Previous

ਨਕੋਦਰ ਰੋਡ ‘ਤੇ ਲਾਲ ਰਤਨ ਸਿਨੇਮਾ ਨੇੜੇ ਅੱਖਾਂ ‘ਚ ਮਿਰਚਾਂ ਪਾ ਕੇ ਨੌਜਵਾਨ ਲੁੱਟਿਆ, ਚੱਲੀਆਂ ਗੋਲੀਆਂ

Read Next

ਹਰਿਆਣਾ ਵਿਧਾਨ ਸਭਾ ‘ਚ ਬਿਨਾਂ ਇਜਾਜ਼ਤ ਪ੍ਰਵੇਸ਼ ਨਹੀਂ ਕਰ ਸਕੇਗਾ ਪੰਜਾਬ ਦਾ ਕੋਈ ਵਿਧਾਇਕ ਜਾਂ ਅਧਿਕਾਰੀ