Breaking News :

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

September 28, 2026

ਮਾਰਚ 2025 ਤਕ ਹਰ ਘਰ ਵਿਚ ਪ੍ਰੀਪੇਡ ਬਿਜਲੀ ਮੀਟਰ ਲਾਜ਼ਮੀ, ਬਿਜਲੀ ਮੰਤਰਾਲੇ ਵੱਲੋਂ ਨੋਟੀਫਿਕੇਸ਼ਨ ਜਾਰੀ

ਨਵੀਂ ਦਿੱਲੀ, ਪੀਟੀਆਈ : ਬਿਜਲੀ ਮੰਤਰਾਲੇ ਨੇ ਖੇਤੀ ਕਾਰਜਾਂ ਨੂੰ ਛੱਡ ਕੇ ਹਰ ਤਰ੍ਹਾਂ ਦੇ ਬਿਜਲੀ ਗਾਹਕ ਲਈ ਪ੍ਰੀਪੇਡ ਮੀਟਰ ਲਗਾਉਣ ਦੀ ਸਮੇਂ-ਸੀਮਾ ਨਿਰਧਾਰਤ ਕਰ ਦਿੱਤੀ ਹੈ। ਇਸ ਤਹਿਤ ਜ਼ਿਆਦਾਤਰ ਬਿਜਲੀ ਗਾਹਕਾਂ ਨੂੰ ਦਸੰਬਰ, 2023 ਤਕ, ਸੂਬਿਆਂ ਨੂੰ ਵਿਸ਼ੇਸ਼ ਹਾਲਾਤ ‘ਚ ਵੱਧ ਤੋਂ ਵੱਧ ਦਸੰਬਰ, 2024 ਤਕ ਅਤੇ ਬਚ ਗਏ ਖੇਤਰਾਂ ਦੇ ਗਾਹਕਾਂ ਨੂੰ ਮਾਰਚ, 2025 ਤਕ ਸਮਾਰਟ ਪ੍ਰੀਪੇਡ ਮੀਟਰ ਅਪਣਾਉਣੇ ਪੈਣਗੇ। ਮੰਤਰਾਲੇ ਨੇ ਵੀਰਵਾਰ ਨੂੰ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਹੈ ਕਿ ਦੇਸ਼ ਭਰ ਦੇ ਜਿਨ੍ਹਾਂ ਇਲਾਕਿਆਂ ‘ਚ ਵੀ ਸੰਚਾਰ ਵਿਵਸਥਾ ਦੀ ਪਹੁੰਚ ਹੈ, ਉੱਥੇ ਤਕ ਖੇਤੀ ਕਾਰਜਾਂ ਨੂੰ ਛੱਡ ਕੇ ਹੋਰ ਹਰ ਤਰ੍ਹਾਂ ਦੇ ਗਾਹਕਾਂ ਲਈ ਪ੍ਰੀਪੇਡ ਮੀਟਰ ਦੀ ਸਪਲਾਈ ਕੀਤੀ ਜਾਵੇਗੀ।

ਮੰਤਰਾਲੇ ਦੇ ਨੋਟੀਫਿਕੇਸ਼ਨ ਅਨੁਸਾਰ ਸਾਰੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਦਸੰਬਰ, 2023 ਤਕ ਗਾਹਕਾਂ ਲਈ ਸਮਾਰਟ ਪ੍ਰੀਪੇਡ ਮੀਟਰ ਲਗਵਾਉਣਾ ਲਾਜ਼ਮ਼ੀ ਹੋਵੇਗਾ ਜਿਨ੍ਹਾਂ ਬਿਜਲੀ ਖੇਤਰਾਂ ‘ਚ 50 ਫ਼ੀਸਦ ਤੋਂ ਵੱਧ ਸ਼ਹਿਰੀ ਗਾਹਕ ਹਨ ਤੇ ਜਿੱਥੇ ਵਿੱਤੀ ਸਾਲ 2019-20 ‘ਚ ਕੁੱਲ ਤਕਨੀਕੀ ਤੇ ਕਮਰਸ਼ੀਅਲ ਬਿਜਲੀ ਦਾ ਨੁਕਸਾਨ 15 ਫ਼ੀਸਦ ਤੋੰ ਜ਼ਿਆਦਾ ਰਿਹਾ, ਉਨ੍ਹਾਂ ਨੂੰ ਵੀ ਇਸ ਸਮੇਂ-ਸੀਮਾ ਤਕ ਸਮਾਰਟ ਪ੍ਰੀਪੇਡ ਮੀਟਰ ਨਾਲ ਜੋੜਨ ਦਾ ਟੀਚਾ ਹੈ। ਫਿਰ, ਜਿਨ੍ਹਾਂ ਹੋਰ ਬਿਜਲੀ ਖੇਤਰਾਂ ‘ਚ ਉਸੇ ਵਿੱਤੀ ਵਰ੍ਹੇ ਦੌਰਾਨ ਕੁੱਲ ਤਕਨੀਕੀ ਤੇ ਕਮਰਸ਼ੀਅਲ ਬਿਜਲੀ ਦਾ ਨੁਕਸਾਨ 25 ਫ਼ੀਸਦ ਤੋਂ ਜ਼ਿਆਦਾ ਰਿਹਾ ਹੈ, ਉੱਥੇ ਵੀ ਦਸੰਬਰ, 2023 ਤਕ ਸਮਾਰਟ ਮੀਟਰ ਲਗਾਉਣ ਦਾ ਕੰਮ ਪੂਰਾ ਕੀਤਾ ਜਾਣਾ ਲਾਜ਼ਮੀ ਹੋਵੇਗਾ।

ਇਸ ਤੋਂ ਇਲਾਵਾ ਬਲਾਕ ਪੱਧਰ ਅਤੇ ਉਸ ਦੇ ਉੱਪਰ ਦੇ ਸਾਰੇ ਸਰਕਾਰੀ ਵਿਭਾਗਾਂ ਤੇ ਸਨਅਤੀ ਅਤੇ ਵਣਜ ਗਾਹਕਾਂ ਨੂੰ ਇਸ ਤਰੀਕ ਤਕ ਪ੍ਰੀਪੇਡ ਸਮਾਰਟ ਬਿਜਲੀ ਮੀਟਰ ਲਗਵਾਉਣੇ ਪੈਣਗੇ। ਬਿਜਲੀ ਮੰਤਰਾਲੇ ਅਨੁਸਾਰ ਸੂਬਿਆਂ ਦੇ ਬਿਜਲੀ ਰੈਗੂਲੇਟਰੀ ਕਮਿਸ਼ਨਾਂ ਨੂੰ ਇਹ ਵਿਵਸਥਾ ਲਾਗੂ ਕਰਨ ਵਿਚ ਦੋ ਵਾਰ ਵਿਸ਼ੇਸ਼ ਹਾਲਾਤ ‘ਚ ਚੋਣਵੇਂ ਗਾਹਕਾਂ ਤੇ ਖੇਤਰਾਂ ਲਈ ਸਮਾਂ ਵਧਾਉਣ ਦੀ ਸਹੂਲਤ ਦਿੱਤੀ ਜਾਵੇਗੀ।

ਪਰ ਦੋਵੇਂ ਵਾਰ ਇਹ ਛੋਟ 6-6 ਮਹੀਨੇ ਤੋਂ ਜ਼ਿਆਦਾ ਨਹੀਂ ਹੋਵੇਗੀ। ਇਸ ਦਾ ਮਤਲਬ ਇਹ ਹੈ ਕਿ ਸੂਬਿਆਂ ਦੇ ਬਿਜਲੀ ਰੈਗੂਲੇਟਰੀ ਕਮਿਸ਼ਨਰਾਂ ਤਹਿਤ ਆਉਣ ਵਾਲੇ ਗਾਹਕਾਂ ਨੂੰ ਵੀ ਦਸੰਬਰ, 2024 ਤਕ ਸਮਾਰਟ ਮੀਟਰ ਅਪਣਾਉਣਾ ਪਵੇਗਾ। ਹੋਰ ਸਾਰੇ ਖੇਤਰਾਂ ‘ਚ ਸਮਾਰਟ ਪ੍ਰੀਪੇਡ ਬਿਜਲੀ ਮੀਟਰ ਲਗਾਉਣ ਦੀ ਮਿਆਦ ਮਾਰਚ, 2025 ਰੱਖੀ ਗਈ ਹੈ। ਹਾਲਾਂਕਿ ਜਿਨ੍ਹਾਂ ਖੇਤਰਾਂ ‘ਚ ਹਾਲੇ ਤਕ ਸੰਚਾਰ ਵਿਵਸਥਾ ਦੀ ਪਹੁੰਚ ਨਹੀਂ ਬਣ ਸਕੀ, ਉੱਥੋਂ ਦੇ ਸੂਬਾ ਰੈਗੂਲੇਟਰੀ ਕਮਿਸ਼ਨਰ ਇਸ ਬਾਰੇ ਫ਼ੈਸਲਾ ਲੈਣਗੇ।

Vinkmag ad
Share Our Daily Posts

News Desk

Read Previous

ਹੈਰੋਇਨ ਦੀ ਸਪਲਾਈ ਦੇਣ ਵਾਲੇ ਨਾਈਜੀਰੀਅਨ ਸਮੇਤ ਦੋ ਜਣੇ ਗ੍ਰਿਫ਼ਤਾਰ

Read Next

12 ਘੰਟੇ ਤਕ ਮੋਹਾਲੀ ਕੋਰਟ ਕੰਪਲੈਕਸ ’ਚ ਹੀ ਨਜ਼ਰਬੰਦ ਰਹੇ ਸੈਣੀ, ਮੀਡੀਆ ਤੋਂ ਬਚਦੀ ਰਹੀ ਪੁਲਿਸ