ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ
ਤਰਨਤਾਰਨ : ਤਰਨਤਾਰਨ ਪੁਲਿਸ ਵੱਲੋਂ 16 ਅਗਸਤ ਨੂੰ ਹੈਰੋਇਨ ਸਮੇਤ ਕਾਬੂ ਕੀਤੇ ਗਏ ਵਿਅਕਤੀ ਦੀ ਜਾਂਚ ਦੌਰਾਨ ਉਸਨੂੰ ਸਪਲਾਈ ਦੇਣ ਵਾਲੇ ਨਾਈਜੀਰੀਨ ਅਤੇ ਉਸਦੇ ਇਕ ਹੋਰ ਸਾਥੀ ਨੂੰ ਪੁਲਿਸ ਨੇ ਹੈਰੋਇਨ ਦੀ ਖੇਪ ਮੰਗਵਾਉਣ ਦਾ ਜਾਲ ਵਿਛਾ ਕੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜਿਨ੍ਹਾਂ ਦੇ ਕਬਜ਼ੇ ‘ਚੋਂ 630 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਦੋਵਾਂ ਵਿਰੁੱਧ ਥਾਣਾ ਸਿਟੀ ਤਰਨਤਾਰਨ ਵਿਚ ਕੇਸ ਦਰਜ ਕਰ ਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਐੱਸਪੀ ਪੀਬੀਆਈ ਗੁਰਬਾਜ ਸਿੰਘ ਨੇ ਦੱਸਿਆ ਕਿ ਚੌਕੀਂ ਟਾਊਨ ਦੇ ਇੰਚਾਰਜ ਏਐੱਸਆਈ ਹਰਪਾਲ ਸਿੰਘ ਨੇ 16 ਅਗਸਤ ਨੂੰ ਸਤਵੰਤ ਸਿੰਘ ਉਰਫ ਸਾਬੀ ਪੁੱਤਰ ਗੁਲਜ਼ਾਰ ਸਿੰਘ ਵਾਸੀ ਬਾਬਾ ਬਕਾਲਾ ਜੋ ਇਸ ਸਮੇਂ ਤਿਲਕ ਨਗਰ ਦੇ ਮੁਹੱਲਾ ਵਿਸ਼ਨੂੰ ਗਾਰਡਨ ਨਿਊ ਦਿੱਲੀ ਵਿਖੇ ਰਹਿੰਦਾ ਸੀ, ਨੂੰ 225 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਗਿ੍ਫਤਾਰ ਕੀਤਾ ਸੀ ਜਿਸ ਅਗਲੀ ਤਫਤੀਸ਼ ਅਦਾਲਤ ਵਿਚ ਪੇਸ਼ ਕਰਕੇ 4 ਦਿਨ ਦੇ ਪੁਲਿਸ ਰਿਮਾਂਡ ’ਤੇ ਲਿਆ। ਰਿਮਾਂਡ ਦੌਰਾਨ ਕੀਤੀ ਪੁੱਛਗਿੱਛ ’ਚ ਉਕਤ ਮੁਲਜ਼ਮ ਨੇ ਦੱਸਿਆ ਕਿ ਉਹ ਇਹ ਹੈਰੋਇਨ ਗੁਰਮੇਲ ਸਿੰਘ ਉਰਫ ਗਿੱਲ ਪੁੱਤਰ ਚਿਮਨ ਸਿੰਘ ਵਾਸੀ ਮੁਹੱਲਾ ਵਿਸ਼ਨੂੰ ਗਾਰਡਨ ਮੰਗਲ ਬਾਜ਼ਾਰ ਰੋਡ ਨਿਊ ਦਿੱਲੀ ਅਤੇ ਪੈਰਥੀਕ ਪੁੱਤਰ ਐਡਮੀਨ ਜੋ ਕੇ ਨਾਈਜੀਰੀਆ ਦਾ ਵਾਸੀ ਹੈ ਅਤੇ ਤਕਰੀਬਨ 2, 3 ਸਾਲ ਤੋ ਚੰਦੇਰ ਵਿਹਾਰ ਨੇੜੇ ਵਿਕਾਸਪੁਰੀ ਦਿੱਲੀ ਵਿਖੇ ਕਿਰਾਏ ’ਤੇ ਰਹਿੰਦਾ ਹੈ ਕੋਲੋਂ ਲੈ ਕੇ ਆਉਂਦਾ ਹੈ ਜਿਸ ਨੂੰ ਉਹ ਪੰਜਾਬ ਤੋਂ ਇਲਾਵਾ ਹੋਰਨਾਂ ਰਾਜਾਂ ਵਿਚ ਵੀ ਸਪਲਾਈ ਕਰਦਾ ਹੈ।
ਉਨ੍ਹਾਂ ਦੱਸਿਆ ਕਿ ਉਕਤ ਦੋਵਾਂ ਮੁਲਜ਼ਮਾਂ ਨੂੰ ਮੁਕੱਦਮੇਂ ਵਿਚ ਨਾਮਜ਼ਦ ਕਰਕੇ ਅਗਲੀ ਤਫਤੀਸ਼ ਅਮਲ ਵਿਚ ਲਿਆਂਦੀ ਗਈ। ਐੱਸਆਈ ਇਕਬਾਲ ਸਿੰਘ ਅਤੇ ਏਐੱਸਆਈ ਹਰਪਾਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਦਿੱਲੀ ’ਚ ਦੱਸੀਆਂ ਥਾਵਾਂ ’ਤੇ ਛਾਪੇਮਾਰੀ ਕੀਤੀ ਪਰ ਮੁਲਜ਼ਮ ਉਥੇ ਨਾ ਮਿਲੇ। ਫਿਰ ਸਤਵੰਤ ਸਿੰਘ ਕੋਲੋਂ ਬਰਾਮਦ ਹੋਏ ਮੋਬਾਈਲ ਫੋਨ ਦੀ ਕਾਲ ਡਿਟੇਲ ਰਾਹੀਂ ਗੁਰਮੇਲ ਸਿੰਘ ਤੇ ਪੈਰਥੀਕ ਨਾਲ ਹੈਰੋਇਨ ਦੀ ਸਪਲਾਈ ਸਬੰਧੀ ਤਾਲਮੇਲ ਕੀਤਾ ਤਾਂ ਉਨ੍ਹਾਂ ਨੇ ਪੰਜਾਬ ਵਿਚ ਹੋਣ ਦੀ ਗੱਲ ਕਹੀ। ਨਾਲ ਹੀ ਹੈਰੋਇਨ ਦੀ ਸਪਲਾਈ ਤਰਨਤਾਰਨ ਵਿਚ ਦੇਣ ਲਈ ਰਾਜ਼ੀ ਵੀ ਹੋ ਗਏ। ਜਿਸ ’ਤੇ ਪੁਲਿਸ ਦੀਆਂ ਸਪੈਸ਼ਲ਼ ਟੀਮਾਂ ਬਣਾ ਕੇ ਬੜੀ ਹੀ ਮਿਹਨਤ ਨਾਲ ਗੁਰਮੇਲ ਸਿੰਘ ਉਰਫ ਗਿੱਲ ਪੈਰਥੀਕ ਨੂੰ ਕਾਬੂ ਕਰਕੇ ਦੋਵਾਂ ਕੋਲੋਂ 630 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ’ਤੇ ਲਿਆ ਜਾਵੇਗਾ।
