Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 27, 2026

ਨੂੰਹ ਨਾਲ ਚੱਲ ਰਿਹਾ ਸੀ ਝਗੜਾ, ਪੁੱਤ ਦੀ ਕੀਤੀ ਹੱਤਿਆ

ਅੰਮ੍ਰਿਤਸਰ : ਰਾਜਾਸਾਂਸੀ ਅਧੀਨ ਪੈਂਦੇ ਢਿੱਲੋਂ ਮੁਹੱਲੇ ਵਿਚ ਰਹਿਣ ਵਾਲੇ ਬਜ਼ੁਰਗ ਨੇ ਚਾਕੂ ਮਾਰ ਕੇ ਆਪਣੇ ਪੁੱਤਰ ਦੀ ਹੱਤਿਆ ਕਰ ਦਿੱਤੀ। ਉਸ ਦਾ ਕਸੂਰ ਇਹੋ ਸੀ ਕਿ ਉਹ ਆਪਣੇ ਪਿਤਾ ਤੇ ਪਤਨੀ ਵਿਚਕਾਰ ਝਗੜੇ ਨੂੰ ਸ਼ਾਂਤ ਕਰਵਾਉਣ ਚਾਹੁੰਦਾ ਸੀ। ਫਿਲਹਾਲ ਪੁਲਿਸ ਨੇ ਸੰਤੋਖ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਸ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਦਿੱਤਾ ਹੈ। ਸਬ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਢਿੱਲੋਂ ਮੁਹੱਲੇ ਦੀ ਰਹਿਣ ਵਾਲੀ ਪਿੰਕੀ ਨੇ ਥਾਣਾ ਰਾਜਾ ਸਾਂਸੀ ‘ਚ ਪੁਲਿਸ ਨੂੰ ਦੱਸਿਆ ਕਿ ਛੇ ਮਹੀਨੇ ਪਹਿਲਾਂ ਉਸ ਦਾ ਵਿਆਹ ਲਵਲੀ ਸਿੰਘ ਨਾਲ ਹੋਇਆ ਸੀ। ਲਵਲੀ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਉਸ ਦੀ ਭੂਆ ਰਾਣੀ ਪਿਛਲੇ ਛੇ ਮਹੀਨੇ ਤੋਂ ਬਿਮਾਰ ਸੀ ਤੇ ਉਹ ਅਕਸਰ ਉਸ ਦੀ ਸੇਵਾ ਕਰਦੀ ਸੀ। ਬੀਤੇ ਦਿਨੀਂ ਉਸ ਦੀ ਭੂਆ ਨੇ ਖ਼ੁਸ਼ ਹੋ ਕੇ ਉਸ ਨੂੰ ਨਵੀਂ ਇਨੋਵਾ ਖ਼ਰੀਦ ਕੇ ਦਿੱਤੀ, ਤਾਂ ਕਿ ਲਵਲੀ ਇਸ ਇਨੋਵਾ ਦੇ ਰਾਹੀਂ ਟੂਰ ਐਂਡ ਟਰੈਵਲ ਦਾ ਕੰਮ ਕਰ ਸਕੇ। ਭੂਆ ਵੱਲੋਂ ਇਨੋਵਾ ਖ਼ਰੀਦ ਕੇ ਦੇਣ ਉਤੇ ਉਸ ਦਾ ਸਹੁਰਾ ਸੰਤੋਖ ਸਿੰਘ ਉਸ ਨਾਲ ਰੰਜਿਸ਼ ਰੱਖਣ ਲੱਗ ਪਿਆ। ਉਹ ਅਕਸਰ ਤਾਹਨੇ ਦਿੰਦਾ ਕਿ ਉਸ ਦੀ ਨੂੰਹ ਇਨੋਵਾ ਲੈ ਕੇ ਕਿਸੇ ਨਾਲ ਭੱਜ ਜਾਵੇਗਾ। ਪਿੰਕੀ ਨੇ ਪੁਲਿਸ ਨੂੰ ਦੱਸਿਆ ਕਿ ਸ਼ੁੱਕਰਵਾਰ ਰਾਤ ਸਹੁਰਾ ਸ਼ਰਾਬ ਦੇ ਨਸ਼ੇ ‘ਚ ਘਰ ਪੁੱਜਾ ਤੇ ਉਸ ਨਾਲ ਗਾਲੀ ਗਲੋਚ ਕਰਨ ਲੱਗਾ। ਲਵਲੀ ਸਿੰਘ ਉਸ ਸਮੇਂ ਖਾਣਾ ਖਾ ਰਿਹਾ ਸੀ। ਉਸ ਨੇ ਵਿਵਾਦ ਨੂੰ ਸ਼ਾਂਤ ਕਰਾਉਣ ਦਾ ਯਤਨ ਕੀਤਾ। ਲਵਲੀ ਨੇ ਆਪਣੇ ਪਿਤਾ ਨੂੰ ਕਈ ਵਾਰ ਸਮਝਾਇਆ ਕਿ ਉਹ ਨੂੰਹ ਉਤੇ ਅਜਿਹੇ ਦੋਸ਼ ਨਾ ਲੱਗਾਵੇ। ਵੇਖਦੇ ਹੀ ਵੇਖਦੇ ਸੰਤੋਖ ਸਿੰਘ ਕਮਰੇ ਅੰਦਰ ਗਿਆ ਤੇ ਉਸ ਨੇ ਚਾਕੂ ਲਿਆ ਕੇ ਲਵਲੀ ਸਿੰਘ ਉੱਤੇ ਹਮਲਾ ਕਰ ਦਿੱਤਾ। ਲਵਲੀ ਖੂਨ ਨਾਲ ਲੱਥਪੱਥ ਜ਼ਮੀਨ ਉੱਤੇ ਤੜਪਦਾ ਰਿਹਾ ਤੇ ਜ਼ਿਆਦਾ ਖ਼ੂਨ ਵਹਿ ਜਾਣ ਕਾਰਨ ਉਸਦੀ ਮੌਤ ਹੋ ਗਈ।

Vinkmag ad
Share Our Daily Posts

News Desk

Read Previous

ਮੀਂਹ ਨੇ ਵਧਾਈ ਕਿਸਾਨਾਂ ਦੀ ਪਰੇਸ਼ਾਨੀ : ਝੋਨੇ ਦੀ ਪੱਕੀ ਫ਼ਸਲ ‘ਤੇ ਅਚਨਚੇਤ ਹੋਈ ਬਾਰਸ਼ ਕਾਰਨ ਕਿਸਾਨਾਂ ਦੇ ਚਿਹਰੇ ਪਏ ਫਿੱਕੇ

Read Next

ਸੰਸਾਰਪੁਰ ਤੇ ਮਿੱਠਾਪੁਰ ਨੂੰ ਮੁੜ ਹਾਕੀ ਦੀ ਨਰਸਰੀ ਵਜੋਂ ਸਥਾਪਤ ਕਰਨਾ ਹੋਵੇਗੀ ਪਹਿਲਕਦਮੀ : ਪਰਗਟ ਸਿੰਘ