Breaking News :

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

June 21, 2026

ਮੀਂਹ ਨੇ ਵਧਾਈ ਕਿਸਾਨਾਂ ਦੀ ਪਰੇਸ਼ਾਨੀ : ਝੋਨੇ ਦੀ ਪੱਕੀ ਫ਼ਸਲ ‘ਤੇ ਅਚਨਚੇਤ ਹੋਈ ਬਾਰਸ਼ ਕਾਰਨ ਕਿਸਾਨਾਂ ਦੇ ਚਿਹਰੇ ਪਏ ਫਿੱਕੇ

ਅਜਨਾਲਾ : ਤੜਕਸਾਰ ਹੋਈ ਅਚਨਚੇਤ ਬਾਰਸ਼ ਕਾਰਨ ਕਿਸਾਨਾਂ ਦੇ ਚਿਹਰੇ ਫਿੱਕੇ ਪੈ ਗਏ ਹਨ ਕਿਉਂਕਿ ਇਸ ਸਮੇਂ ਝੋਨੇ ਦੀ ਫਸਲ ਪੱਕ ਕੇ ਤਿਆਰ ਖੜ੍ਹੀ ਹੈ ਪਰ ਬਾਰਸ਼ ਹੋਣ ਕਾਰਨ ਝੋਨੇ ਦੀਆਂ ਮੁੰਜਰਾਂ ਵਿੱਚ ਨਮੀ ਆ ਜਾਂਦੀ ਹੈ ਜਿਸ ਕਾਰਨ ਉਸ ਨੂੰ ਵੱਢਣ ਵਿੱਚ ਕਾਫ਼ੀ ਟਾਈਮ ਲੱਗੇਗਾ ਉੱਥੇ ਹੀ ਝੋਨੇ ਦੇ ਦਾਣਿਆਂ ਉੱਪਰ ਕਾਲਾਪਨ ਅਤੇ ਰੰਗਤ ਖਰਾਬ ਹੋਣ ਜਾਣ ਦਾ ਖਤਰਾ ਵੀ ਬਣ ਜਾਂਦਾ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਲੇਟ ਕਰਕੇ ਜਾਣ ਬੁੱਝ ਕੇ ਕਿਸਾਨਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਅਤੇ ਉੱਪਰੋਂ ਹੋਈ ਮੋਹਲੇਧਾਰ ਬਾਰਸ਼ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ ਹਨ ਕਿਉਂਕਿ ਪੱਕੀ ਫ਼ਸਲ ਉੱਤੇ ਬਾਰਸ਼ ਹੋਣ ਕਾਰਨ ਕਾਫੀ ਨੁਕਸਾਨ ਹੋਣ ਦਾ ਖਤਰਾ ਬਣਿਆ ਹੋਇਆ ਹੈ ਕਿਸਾਨਾਂ ਵੱਲੋਂ ਮੰਗ ਕੀਤੀ ਗਈ ਕਿ ਕੇਂਦਰ ਸਰਕਾਰ ਨੂੰ ਝੋਨੇ ਦੀ ਖਰੀਦ ਜਲਦ ਤੋਂ ਜਲਦ ਸ਼ੁਰੂ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਅੰਨਦਾਤਾ ਕਿਸਾਨ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਹੈ ਕਿਉਂਕਿ ਇੱਕ ਪਾਸੇ ਕਿਸਾਨਾਂ ‘ਤੇ ਤਿੰਨ ਖੇਤੀ ਕਾਲੇ ਕਾਨੂੰਨ ਥੋਪੇ ਜਾ ਰਹੇ ਹਨ ਅਤੇ ਦੂਜੇ ਪਾਸੇ ਝੋਨੇ ਦੀ ਖ਼ਰੀਦ ਲੇਟ ਕਰ ਕੇ ਸਰਕਾਰ ਕਿਸਾਨਾਂ ਦੇ ਮੂੰਹ ਵਿਚੋਂ ਬੁਰਕੀ ਖੋਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੱਕੀ ਫ਼ਸਲ ‘ਤੇ ਜਦੋਂ ਵੀ ਅਸਮਾਨ ਉੱਤੇ ਨੀਲੇ ਬੱਦਲ ਛਾਉਦੇ ਹਨ ਤਾਂ ਕਿਸਾਨਾਂ ਦੇ ਦਿਲਾਂ ਦੀਆਂ ਧੜਕਣਾਂ ਵਧ ਜਾਂਦੀਆਂ ਹਨ ਤੇ ਚਿਹਰੇ ਫਿੱਕੇ ਪੈ ਜਾਂਦੇ ਹਨ।

ਮੋਗਾ ‘ਚ ਤੇਜ ਹਵਾਵਾਂ ਤੇ ਹਲਕੀ ਬਾਰਿਸ਼ ਸ਼ੁਰੂ, ਕਿਸਾਨ ਚਿੰਤਾ ‘ਚ

ਮੋਗਾ : ਅੱਜ ਸਵੇਰੇ ਮੋਗਾ ਖੇਤਰ ਵਿਚ ਤੇਜ ਹਵਾਵਾਂ ਨਾਲ ਹਲਕੀ ਬਾਰਿਸ਼ ਸ਼ੁਰੂ ਹੋਣ ਨਾਲ ਦਿਨੇ ਹਨੇਰਾ ਹੋ ਗਿਆ। ਆਲੂ ਕਾਸਤਕਾਰ ਕਿਸਾਨਾਂ ਵੱਲੋਂ ਲਗਾਏ ਅਗੇਤੇ ਝੋਨੇ ਦੀ ਫਸਲ ਨੂੰ ਇਸ ਬਾਰਿਸ਼ ਨਾਲ ਨੁਕਸਾਨ ਪਹੁੰਚਣ ਦੇ ਖਦਸੇ ਨਾਲ ਕਿਸਾਨ ਚਿੰਤਾ ਵਿਚ ਡੁੱਬੇ ਨਜਰ ਆ ਰਹੇ ਹਨ। ਅਗੇਤੇ ਝੋਨੇ ਦੀ ਫਸਲ ਪੱਕ ਕਿ ਤਿਆਰ ਹੋ ਗਈ ਹੈ। ਉਧਰ ਮੌਸਮ ਮਾਹਿਰਾਂ ਅਨੁਸਾਰ ਅਗਲੇ ਦੋ ਦਿਨ ਲਈ ਮਾਲਵੇ ਵਿਚ ਭਾਰੀ ਮੀਂਹ ਨਾਲ ਤੇਜ ਹਵਾਵਾਂ ਚੱਲਣ ਦਾ ਖਦਸਾ ਵੀ ਪ੍ਰਗਟਾਇਆ ਗਿਆ ਹੈ। ਜੇਕਰ ਭਾਰੀ ਮੀਂਹ ਪੈਂਦਾ ਹੈ ਤਾਂ ਪੱਕ ਤਿਆਰ ਹੋਈ ਝੋਨੇ ਦੀ ਫਸਲ ਦਾ ਭਾਰੀ ਨੁਕਸਾਨ ਹੋਣ ਦਾ ਡਰ ਹੈ। ਕਿਸਾਨ ਕਰਨੈਲ ਸਿੰਘ, ਬਲਜੀਤ ਸਿੰਘ ਨੇ ਕਿਹਾ ਕਿ ਪਹਿਲਾਂ ਸਰਕਾਰ ਨੇ ਝੋਨੇ ਖਰੀਦ 10 ਦਿਨ ਲੇਟ ਕਰ ਦਿੱਤੀ ਹੈ ਉੱਤੋੰ ਵਿਗੜੇ ਮੌਸਮ ਨਾਲ ਪੱਕ ਕਿ ਤਿਆਰ ਹੋਏ ਅਗੇਤੇ ਝੋਨੇ ਦੀ ਫਸਲ ਖਰਾਬ ਹੋਣ ਦਾ ਡਰ ਸਤਾਉਣ ਲੱਗਾ ਹੈ।

ਸਵੇਰ ਤੋਂ ਸ਼ੁਰੂ ਹੋਏ ਮੀਂਹ ਨੇ ਫਿਕਰਾਂ ‘ਚ ਪਾਏ ਕਿਸਾਨ

ਜਲੰਧਰ : ਪਿਛਲੇ ਦਿਨਾਂ ਤੋਂ ਰੁਕ ਰੁਕ ਕੇ ਪੈ ਰਹੇ ਮੀਂਹ ਤੋਂ ਬਾਅਦ ਅੱਜ ਸਵੇਰ ਤੋਂ ਮੀਂਹ ਪੈਣ ਨਾਲ ਕਿਸਾਨ ਫਿਕਰਾਂ ਵਿਚ ਪੈ ਗਏ ਹਨ। ਕਿਸਾਨਾਂ ਦੀ ਝੋਨੇ ਦੀ ਫਸਲ ਪੱਕ ਕੇ ਤਿਆਰ ਹੋ ਚੁੱਕੀ ਹੈ ਅਤੇ ਵਾਢੀ ਵੀ ਸ਼ੁਰੂ ਹੋ ਗਈ ਹੈ। ਕਿਸਾਨ ਪਹਿਲਾਂ ਹੀ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖਰੀਦ 10 ਅੱਗੇ ਪਾ ਦਿੱਤੇ ਜਾਣ ਤੋਂ ਨਿਰਾਸ਼ ਹਨ ਤੇ ਦੂਜਾ ਮੌਸਮੀ ਖਰਾਬੀ ਉਨ੍ਹਾਂ ਲਈ ਸਮੱਸਿਆ ਬਣ ਰਹੀ ਹੈ। ਪਿਛਲੇ ਦਿਨਾਂ ਦੌਰਾਨ ਵੀ ਤੇਜ਼ ਮੀਂਹ ਤੇ ਹਨੇਰੀ ਕਾਰਨ ਜ਼ਿਲ੍ਹੇ ਵਿਚ ਸੈਂਕੜੇ ਏਕੜ ਝੋਨੇ ਦੀ ਪੱਕੀ ਫਸਲ ਖੇਤਾਂ ਵਿਚ ਵਿਛ ਗਈ ਸੀ। ਇਸ ਲਈ ਪ੍ਰਸ਼ਾਸਨ ਵੱਲੋਂ ਨੁਕਸਾਨ ਦੀ ਭਰਪਾਈ ਕਰਨ ਲਈ ਵਿਸ਼ੇਸ਼ ਗਿਰਦਾਵਰੀ ਕਰਵਾਉਣ ਦੇ ਆਦੇਸ਼ ਦਿੱਤੇ ਗਏ ਸਨ। ਕਿਸਾਨ ਕੁਲਵਿੰਦਰ ਸਿੰਘ ਮਛਿਆਣਾ, ਗੁਰਪ੍ਰੀਤ ਸਿੰਘ ਅਟਵਾਲ, ਹਰਪ੍ਰੀਤ ਸਿੰਘ, ਅਮਰਜੋਤ ਸਿੰਘ ਜੋਤੀ, ਮਨਦੀਪ ਸਿੰਘ ਸਮਰਾ, ਪਰਮਿੰਦਰ ਸਿੰਘ ਪਿੰਦਾ ਤੇ ਹੋਰਨਾਂ ਕਿਸਾਨਾਂ ਨੇ ਕਿਹਾ ਕਿ ਪਹਿਲਾਂ ਹੀ ਸਰਕਾਰਾਂ ਦੀਆਂ ਮਾਰੂ ਨੀਤੀਆਂ ਕਾਰਨ ਕਿਸਾਨ ਮੰਦਹਾਲੀ ਦੇ ਦੌਰ ਵਿਚੋਂ ਲੰਘ ਰਹੇ ਹਨ ਅਤੇ ਉਪਰੋਂ ਕੁਦਰਤ ਦੀ ਮਾਰ ਵੀ ਝੱਲਣੀ ਪੈਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਝੋਨੇ ਦੀ ਖਰੀਦ ਤੁਰੰਤ ਸ਼ੁਰੂ ਕੀਤੀ ਜਾਵੇ ਤਾਂ ਜੋ ਪਹਿਲਾਂ ਤੋਂ ਵੱਢਿਆ ਗਿਆ ਝੋਨਾ ਮੰਡੀਆਂ ਵਿਚ ਪਿਆ ਪਿਆ ਖਰਾਬ ਨਾ ਹੋਵੇ।

Vinkmag ad
Share Our Daily Posts

News Desk

Read Previous

ਪੰਜਾਬ ਦੇ ਮੁੱਖ ਮੰਤਰੀ ਚੰਨੀ ਦਿੱਲੀ ’ਚ ਮੋਦੀ ਨੂੰ ਮਿਲੇ: ਝੋਨੇ ਦੀ ਖਰੀਦ, ਕਿਸਾਨਾਂ ਨਾਲ ਗੱਲ ਸ਼ੁਰੂ ਕਰਨ ਤੇ ਕਰਤਾਰਪੁਰ ਕੋਰੀਡੋਰ ਖੋਲ੍ਹਣ ਦੀ ਮੰਗ ਕੀਤੀ

Read Next

ਨੂੰਹ ਨਾਲ ਚੱਲ ਰਿਹਾ ਸੀ ਝਗੜਾ, ਪੁੱਤ ਦੀ ਕੀਤੀ ਹੱਤਿਆ