Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 10, 2026

ਹੁਣ ਨਵਜੋਤ ਸਿੰਘ ਸਿੱਧੂ ਦੀ ਪਤਨੀ ਨੇ ਪੰਜਾਬ ਸਰਕਾਰ ’ਤੇ ਚੁੱਕੇ ਸਵਾਲ, ਮਜੀਠੀਆ ਬਾਰੇ ਵੀ ਆਖੀ ਇਹ ਗੱਲ

ਜੇਐੱਨਐੱਨ, ਅੰਮ੍ਰਿਤਸਰ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਤੀ ਦੀ ਕਿਸੇ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ। ਜਿਨ੍ਹਾਂ ਮੁੱਦਿਆਂ ’ਤੇ ਕਾਂਗਰਸ ਨੇ ਚੋਣ ਲੜੀ ਸੀ, ਉਨ੍ਹਾਂ ਮੁੱਦਿਆਂ ’ਤੇ ਕਾਂਗਰਸ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਸੀ। ਇਹੀ ਕਾਰਨ ਰਿਹਾ ਕਿ ਸਿੱਧੂ ਨੇ ਉਨ੍ਹਾਂ ਖ਼ਿਲਾਫ਼ ਵਿਰੋਧ ਕੀਤਾ ਅਤੇ ਹਾਈ ਕਮਾਨ ਨੇ ਉਨ੍ਹਾਂ ਨੂੰ ਪੰਜਾਬ ਪ੍ਰਧਾਨ ਬਣਾਇਆ। ਉਹ ਹੁਣ ਵੀ ਮੁੱਦਿਆਂ ਦੀ ਗੱਲ ਕਰ ਰਹੇ ਹਨ।

ਬਰਗਾੜੀ ਕਾਂਡ ਅਤੇ ਨਸ਼ੇ ਦਾ ਮੁੱਦਾ ਅਹਿਮ ਹੈ। ਨਸ਼ੇ ਦੇ ਕਾਰਨ ਪੂਰਾ ਪੰਜਾਬ ਦੁਨੀਆ ਵਿਚ ਬਦਨਾਮ ਹੈ। ਡਰੱਗਜ਼ ਦੀ ਰਿਪੋਰਟ ਆ ਚੁੱਕੀ ਹੈ ਅਤੇ ਅਦਾਲਤ ਸਰਕਾਰ ਨੂੰ ਕਹਿੰਦੀ ਹੈ ਕਿ ਰਿਪੋਰਟ ਖੋਲ੍ਹੇ ਅਤੇ ਜਿਨ੍ਹਾਂ ਦਾ ਨਾਂ ਆ ਰਿਹਾ ਹੈ, ਉਸ ਨੂੰ ਸਜ਼ਾ ਦੇਣ ਲੇਕਿਨ ਸਰਕਾਰ ਕਹਿੰਦੀ ਹੈ ਕਿ ਉਨ੍ਹਾਂ ਨੂੰ ਮਨਜ਼ੂਰੀ ਦੇਣ।

ਹੁਣ ਸਿੱਧੂ ਇਹੀ ਕਹਿ ਰਹੇ ਹਨ ਕਿ ਉਹ ਉਨ੍ਹਾਂ ਨੂੰ ਕਿਸ ਗੱਲ ਦਾ ਡਰ ਹੈ, ਜੋ ਰਿਪੋਰਟ ਨਹੀਂ ਖੋਲ੍ਹ ਰਹੇ ਹਨ। ਉਸ ਸਮੇਂ ਵਿਚ ਪੰਜਾਬ ਸਰਕਾਰ ਦੇ 40 ਵਿਧਾਇਕਾਂ ਨੇ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਕੋਈ ਐਕਸ਼ਨ ਨਹੀਂ ਲੈ ਰਹੇ ਹਨ, ਉਹ ਅੱਜ ਚੁੱਪ ਇਸ ਲਈ ਹਨ ਕਿ ਸਿੱਧੂ ਬਿਲਕੁੱਲ ਠੀਕ ਗੱਲ ਕਰ ਰਹੇ ਹਨ। ਉਥੇ ਹੀ ਐੱਸਪੀਐੱਸ ਦਿਓਲ ਨੂੰ ਐਡਵੋਕੇਟ ਜਨਰਲ ਬਣਾਏ ਜਾਣ ’ਤੇ ਕਿਹਾ ਕਿ ਸਰਕਾਰ ਨੂੰ ਉਹੀ ਏਜੀ ਕਿਉਂ ਮਿਲਿਆ, ਜਿਸ ਨੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਜ਼ਮਾਨਤ ਕਰਵਾਈ। ਹੁਣ ਉਸ ਨੇ ਉਸ ਦੀ ਜ਼ਮਾਨਤ ਕਰਵਾਈ ਹੈ, ਤਾਂ ਉਹ ਬਰਗਾੜੀ ਕਾਂਡ ਵਿਚ ਸਜ਼ਾ ਕਿਵੇਂ ਦਿਵਾ ਸਕੇਗਾ। ਨਿਯਮਾਂ ਦੇ ਮੁਤਾਬਕ ਉਹ ਸੈਣੀ ਦੇ ਖ਼ਿਲਾਫ਼ ਕੋਰਟ ਵਿਚ ਪੇਸ਼ ਵੀ ਨਹੀਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁੱਦਿਆਂ ਉੱਤੇ ਹੀ ਸਿੱਧੂ ਦੀ ਲੜਾਈ ਚੱਲ ਰਹੀ ਹੈ, ਜੋ ਕਿ ਉਨ੍ਹਾਂ ਦੀ ਨਿੱਜੀ ਨਹੀਂ ਹੈ।

ਡਾ. ਸਿੱਧੂ ਮੰਗਲਵਾਰ ਨੂੰ ਕਾਂਗੜਾ ਕਾਲੋਨੀ ਵਿਚ ਦਮੂਹੀ ਮੰਦਰ ਦੇ ਨਜ਼ਦੀਕ ਸਥਿਤ ਆਪਣੇ ਕੌਂਸਲਰਾਂ ਨੂੰ ਫਾਗਿੰਗ ਮਸ਼ੀਨਾਂ ਭੇਟ ਕਰਨ ਲਈ ਪਹੁੰਚੇ ਸੀ। ਉਨ੍ਹਾਂ ਨੇ ਬਿਕਰਮ ਸਿੰਘ ਮਜੀਠੀਆ ਵੱਲੋਂ ਸਿੱਧੂ ਉੱਤੇ ਚੁੱਕੇ ਸਵਾਲਾਂ ਦੇ ਬਾਅਦ ਉਨ੍ਹਾਂ ਦੀਆਂ ਗੱਲਾਂ ਦਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਮਜੀਠੀਆ ਦੇ ਖੁਦ ਦੇ ਆਈਐੱਸਆਈ ਦੇ ਨਾਲ ਲਿੰਕ ਹਨ, ਇਹੀ ਕਾਰਨ ਹੈ ਕਿ ਉਹ ਅੱਜ ਤਕ ਪਾਕਿਸਤਾਨੀ ਔਰਤ ਅਰੂਸਾ ਆਲਮ ਬਾਰੇ ਕੁਝ ਵੀ ਨਹੀਂ ਬੋਲੇ ਜਦੋਂ ਕਿ ਕਈ ਸਾਲਾਂ ਤੱਕ ਅਕਾਲੀ ਦਲ ਦੀ ਸਰਕਾਰ ਵੀ ਰਹੀ ਹੈ। ਉਸ ਦੌਰਾਨ ਉਨ੍ਹਾਂ ਨੇ ਸਵਾਲ ਕਿਉਂ ਨਹੀਂ ਚੁੱਕੇ ਕਿ ਅਰੂਸਾ ਪੰਜਾਬ ਵਿੱਚ ਕਿਸ ਤਰ੍ਹਾਂ ਆਉਂਦੀ ਅਤੇ ਜਾਂਦੀ ਹੈ। ਹਾਲਾਂਕਿ ਉਸ ਸਮੇਂ ਮਜੀਠੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੱਕ ਨੂੰ ਵੀ ਜਾਣਦੇ ਸਨ।

ਉਨ੍ਹਾਂ ਕਿਹਾ ਕਿ ਮਜੀਠੀਆ ਨੂੰ ਸਿੱਧੂ ਤੋਂ ਡਰ ਲੱਗਦਾ ਹੈ ਕਿਉਂਕਿ ਉਹ ਉਨ੍ਹਾਂ ਦੀ ਡਰੱਗ ਰਿਪੋਰਟ ਖੁੱਲ੍ਹਵਾਉਣ ਵਿਚ ਲੱਗੇ ਹੋਏ ਹਨ। ਡਰੱਗ ਰਿਪੋਰਟ ਵਿਚ ਤਸਕਰ ਭੋਲਾ ਨੇ ਉਨ੍ਹਾਂ ਦਾ ਨਾਂ ਲਿਆ ਹੈ ਅਤੇ ਰਿਪੋਰਟ ਦੇ ਪਹਿਲੇ ਪੇਜ ਉੱਤੇ ਉਨ੍ਹਾਂ ਦਾ ਹੀ ਨਾਂ ਹੈ। ਇਸ ਦੇ ਇਲਾਵਾ ਬਿੱਟੂ ਔਲਖ ਨੇ ਤਾਂ ਇਹ ਕਹਿ ਦਿੱਤਾ ਕਿ ਉਹ ਤਾਂ ਛੋਟੀਆਂ ਮੱਛੀਆਂ ਹਨ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦੀ ਪਤਨੀ ਦੇ ਨਾਂ ਉੱਤੇ ਕਈ ਪ੍ਰਾਪਰਟੀਆਂ ਹਨ, ਜੋ ਬਿੱਟੂ ਔਲਖ ਨੇ ਦਿੱਤੀਆਂ ਹਨ।

ਸਿੱਧੂ ਦੇ ਆਪ ਵਿਚ ਜਾਣ ਦੀ ਗੱਲ ਕੀਤੇ ਜਾਣ ’ਤੇ ਡਾ. ਸਿੱਧੂ ਨੇ ਕਿਹਾ ਕਿ ਮਜੀਠੀਆ ਵੀ ਕੈਪਟਨ ਅਮਰਿੰਦਰ ਸਿੰਘ ਵਾਲਾ ਕੰਮ ਕਰਨ ਲੱਗੇ ਹਨ। ਪਹਿਲਾਂ ਕੈਪਟਨ ਦੀ ਆਪ ਦੇ ਨਾਲ ਗੰਢਤੁੱਪ ਸੀ ਅਤੇ ਉਹ ਕਹਿੰਦੇ ਸਨ ਕਿ ਸਿੱਧੂ ਆਪ ਵਿਚ ਜਾ ਰਹੇ ਹਨ ਅਤੇ ਕਈ ਵਾਰ ਮਿਲ ਚੁੱਕੇ ਹੈ, ਜਦੋਂ ਕਿ ਅਜਿਹਾ ਕੁੱਝ ਵੀ ਨਹੀਂ ਸੀ ਅਤੇ ਹੁਣ ਮਜੀਠੀਆ ਇਹ ਗੁਣਗਾਣ ਕਰਨ ਵਿਚ ਲੱਗੇ ਹਨ।

ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਜੁਆਈ ਨੂੰ ਐਡੀਸ਼ਨਲ ਐਡਵੋਕੇਟ ਜਨਰਲ ਬਣਾਉਣ ’ਤੇ ਉਨ੍ਹਾਂ ਕਿਹਾ ਕਿ ਸਰਕਾਰ ਨੇ ਜੇਕਰ ਉਨ੍ਹਾਂ ਨੂੰ ਨਿਯੁਕਤ ਕੀਤਾ ਹੈ ਤਾਂ ਜ਼ਰੂਰ ਹੀ ਕਾਬਲੀਅਤ ਦੇ ਆਧਾਰ ’ਤੇ ਕੀਤਾ ਹੋਵੇਗਾ।

Vinkmag ad
Share Our Daily Posts

News Desk

Read Previous

ਖੇਤ ’ਚ ਲਾਂਘੇ ਨੂੰ ਲੈ ਕੇ ਦੋ ਧਿਰਾਂ ’ਚ ਖੂਨੀ ਝੜਪ ਦੌਰਾਨ ਬਜ਼ੁਰਗ ਦਾ ਕਤਲ, ਲੜਕੀ ਗੰਭੀਰ ਜ਼ਖ਼ਮੀ

Read Next

Love Marriage ਦਾ ਦੁਖਦਾਈ ਅੰਤ, ਵਿਆਹ ਤੋਂ ਛੇ ਮਹੀਨੇ ਬਾਅਦ ਹੀ ਸਿਰ ’ਚ ਬੇਸਬੈਟ ਮਾਰ ਕੇ ਪਤਨੀ ਦਾ ਕਤਲ