ਪਟਿਆਲਾ : ਸਰਕਾਰੀ ਤੇ ਅਰਧ ਸਰਕਾਰੀ ਵਿਭਾਗ ਦੇ ਦਰਜਾ ਚਾਰ ਕਰਮਚਾਰੀਆਂ ਵੱਲੋਂ ਸ਼ੁਰੂ ਕੀਤੀ ਜ਼ਿਲ੍ਹਾ ਸਦਰ ਮੁਕਾਮਾਂ ‘ਤੇ 24 ਘੰਟਿਆਂ ਦੀ ਭੁੱਖ ਹੜਤਾਲ ਪੰਜਾਬ ਸਰਕਾਰ ਦੀ ਅਰਥੀਆਂ ਸਾੜ ਕੇ ਖਤਮ ਕੀਤੀਆਂ ਗਈਆਂ। ਇਸ ਦੌਰਾਨ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਮੁੱਖ ਸਕੱਤਰ ਅਨਿਰੁੱਧ ਤਿਵਾੜੀ ਦੇ ਨਾਂ ਤੇ ਯਾਦ ਪੱਤਰ ਸੌਂਪੇ ਗਏ। ਇਸ ਮੌਕੇ ਐਲਾਨ ਕੀਤਾ ਗਿਆ ਕਿ 17-11-2021 ਨੂੰ ਵਿੱਤ ਮੰਤਰੀ ਨੂੰ ਯਾਦ ਪੱਤਰ ਦੇਣ ਲਈ ਇਨਾਂ੍ਹ ਦੇ ਵਿਧਾਨ ਸਭਾ ਹਲਕਾ ਬਠਿੰਡਾ ‘ਚ ਜ਼ੋਨਲ ਰੈਲੀ ਤੇ ਮੁਜ਼ਾਹਰਾ ਕੀਤਾ ਜਾਵੇਗਾ ਤੇ 25-11-2021 ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਮੋਰਿੰਡਾ ‘ਚ ਰੈਲੀ ਤੇ ਮੁਜ਼ਾਹਰਾ ਕਰ ਕੇ ਵਿਧਾਨਕਾਰ ਡਿਪਟੀ ਮੁੱਖ ਮੰਤਰੀ ਤੇ ਮੰਤਰੀਆਂ ਦੇ ਵਿਧਾਨ ਸਭਾ ਹਲਕਿਆਂ ‘ਚ ਝੰਡਾ ਮਾਰਚ ਕਰਨ ਦੀਆਂ ਮਿਤੀਆਂ ਦਾ ਐਲਾਨ ਕੀਤਾ ਜਾਵੇਗਾ।
ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸੂਬਾ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ ਨੇ ਇਸ ਮੌਕੇ ਸੰਬੋਧਨ ਕੀਤਾ। ਇਸ ਸਮੇਂ ਰਾਮ ਪ੍ਰਸਾਦ ਸਹੋਤਾ, ਦੀਪ ਚੰਦ ਹੰਸ, ਬਲਜਿੰਦਰ ਸਿੰਘ, ਜਗਮੋਹਨ ਨੌਲੱਖਾ, ਮਾਧੋ ਲਾਲ, ਰਾਮ ਲਾਲ ਰਾਮਾ, ਰਾਮ ਕਿਸ਼ਨ, ਗੁਰਦਰਸ਼ਨ ਸਿੰਘ, ਪੀਰਤਮ ਚੰਦ ਠਾਕੁਰ, ਦਰਸ਼ਨ ਸਿੰਘ ਘੱਗਾ, ਰਾਜਵੰਤ ਕੌਰ, ਡਾ. ਹਰਮੇਸ਼ ਸਿੰਘ, ਸ਼੍ਰੀਮਤੀ ਮਨਿੰਦਰ ਕੌਰ, ਅਮਰਨਾਥ ਨਰੜੂ, ਅਸ਼ੋਕ ਕੁਮਾਰ ਬਿੱਟੂ, ਬਲਬੀਰ ਸਿੰਘ, ਇੰਦਰਪਾਲ ਵਾਲੀਆ, ਸ਼ਾਮ ਸਿੰਘ ਤੇ ਕੁਲਵਿੰਦਰ ਸਿੰਘ ਹਾਜ਼ਰ ਸਨ।
