ਭੂੰਦੜੀ : ਥਾਣਾਂ ਸਿਧਵਾਂ ਬੇਟ ਅਧੀਨ ਪੈਂਦੇ ਪਿੰਡ ਸਵੱਦੀ ਕਲਾਂ ਵਿੱਚ ਬੀਤੀ ਰਾਤ ਚੋਰਾਂ ਨੇ ਕਟਰ ਨਾਲ ਏਟੀਐਮ ਕੱਟ ਕੇ ਚੋਰੀ ਕਰ ਲਈ। ਜਿਸਦਾ ਸਵੇਰੇ ਰਾਹਗੀਰਾਂ ਨੂੰ ਪਤਾ ਲੱਗਿਆਂ ਜਿਹਨਾਂ ਨੇ ਪੁਲਿਸ ਨੂੰ ਸੂਚਨਾਂ ਦਿੱਤੀ। ਬੈਂਕ ਮੈਨੇਜਰ ਪੰਕਜ ਕਮਾਰ ਨੇ ਦੱਸਿਆਂ ਕਿ ਐੱਸ ਬੀ ਆਈ ਬਰਾਂਚ ਦੇ ਏਟੀਐਮ ਵਿੱਚ 9 ਲੱਖ 74 ਹਜ਼ਾਰ ਰੁਪਏ ਸਨ ਜੋ ਰਾਤ ਚੋਰ ਲੁੱਟ ਕੇ ਲੈ ਗਏ ਹਨ।
ਮੌਕੇ ਤੇ ਪਹੁੰਚੇ ਲੁਧਿਆਣਾ ਦਿਹਾਤੀ ਦੇ ਐਸਐਸਪੀ ਰਾਜਬਚਨ ਸਿੰਘ ਨੇ ਦੱਸਿਆਂ ਕਿ ਬੈਂਕ ਮੈਨੇਜਰ ਦੇ ਦੱਸਣ ਅਨੁਸਾਰ ਚੋਰ 9 ਲੱਖ 74 ਹਜ਼ਾਰ ਰੁਪਏ ਲੈ ਗਏ ਹਨ ਤੇ ਰਾਤ ਕਰੀਬ ਢਾਈ ਵਜੇ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜਿਸਦੀ ਪੁਲਿਸ ਪੜਤਾਲ ਕਰ ਰਹੀ ਹੈ ਤੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਵੇਖੀ ਜਾ ਰਹੀ ਹੈ।
