ਮਾਹਿਲਪੁਰ : ਪੇਅ ਕਮਿਸ਼ਨ ਦੀ ਰਿਪੋਰਟ ‘ਚ ਤਰੁੱਟੀਆਂ ਤੇ ਹੋਰਾਂ ਮੰਗਾਂ ਨੂੰ ਲੈ ਕੇ ਸੋਮਵਾਰ ਤੋਂ ਹੜਤਾਲ ‘ਤੇ ਗਈਆਂ ਸਰਕਾਰੀ ਹਸਪਤਾਲਾਂ ਦੀਆਂ ਨਰਸਾਂ ਕਾਰਨ ਪਿੰਡਾਂ ‘ਚੋਂ ਆ ਰਹੇ ਮਰੀਜ਼ ਹਸਪਤਾਲ ‘ਚ ਦਾਖ਼ਲ ਨਾ ਹੋਣ ਵੱਡੇ ਪੱਧਰ ‘ਤੇ ਖੱਜਲ-ਖੁਆਰ ਹੋ ਰਹੇ ਹਨ। ਐਮਰਜੈਂਸੀ ਵਾਰਡ ‘ਚ ਦੁਪਹਿਰ ਦੇ ਸਮੇਂ ਤਕ ਕਾਲਜਾਂ ਦੀਆਂ ਨਰਸਿੰਗ ਕਰ ਰਹੀਆਂ ਵਿਦਿਆਰਥਣਾਂ ਨਾਲ ਡਾਕਟਰਾਂ ਵਲੋਂ ਆਪਣਾ ਕੰਮ ਚਲਾਇਆ ਜਾ ਰਿਹਾ ਤੇ ਸਿਰਫ਼ ਓਪੀਡੀ ਦੇ ਖੁੱਲ੍ਹੇ ਹੋਣ ਕਾਰਨ ਮਰੀਜ਼ਾਂ ਨੂੰ ਆਪਣਾ ਇਲਾਜ ਮਹਿੰਗੇ ਭਾਅ ‘ਤੇ ਬਾਹਰ ਨਿੱਜੀ ਹਸਪਤਾਲਾਂ ਤੋਂ ਕਰਵਾਉਣਾ ਪੈ ਰਿਹਾ ਹੈ।
ਪ੍ਰਰਾਪਤ ਜਾਣਕਾਰੀ ਅਨੁਸਾਰ ਆਪਣੀਆਂ ਮੰਗਾਂ ਨੂੰ ਲੈ ਕੇ ਤੇ ਪੇਅ ਕਮਿਸ਼ਨ ਦੀ ਰਿਪੋਰਟ ਦੀਆਂ ਤਰੁਟੀਆਂ ਨੂੰ ਸੋਧ ਕੇ ਲਾਗੂ ਕਰਨ ਲਈ ਸੋਮਵਾਰ ਤੋਂ ਹੜਤਾਲ ‘ਤੇ ਗਈਆਂ ਸਿਹਤ ਵਿਭਾਗ ਦੀਆਂ ਸਮੂਹ ਨਰਸਾਂ ਕਾਰਨ ਹਸਪਤਾਲਾਂ ‘ਚ ਮਰੀਜ਼ਾਂ ਦੀ ਵੱਡੀ ਪੱਧਰ ‘ਤੇ ਖੱਜਲ-ਖੁਆਰ ਹੋਣਾ ਪੈ ਰਿਹਾ। ਸਿਵਲ ਹਸਪਤਾਲ ਮਾਹਿਲਪੁਰ ਵਿਖੇ ਵੱਖ-ਵੱਖ ਤਰਾਂ੍ਹ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ ਜਿਨਾਂ੍ਹ ਨੂੰ ਹਸਪਤਾਲ ‘ਚ ਦਾਖ਼ਲ ਹੋਣ ਦੀ ਜ਼ਰੂਰਤ ਹੈ ਨੂੰ ਹਸਪਤਾਲ ਪਹੁੰਚ ਕੇ ਖਾਲੀ ਹੱਥ ਮੁੜਨਾ ਪੈ ਰਿਹਾ ਹੈ। ਹਸਪਤਾਲ ਦਾ ਮਰਦਾਨਾ ਵਾਰਡ ਪੂਰੀ ਤਰਾਂ੍ਹ ਨਾਲ ਖ਼ਾਲੀ ਹੈ, ਜਿੱਥੇ ਕੋਈ ਵੀ ਮਰੀਜ਼ ਦਾਖ਼ਲ ਨਹੀਂ ਹੈ, ਜਦਕਿ ਹਸਪਤਾਲ ਦੇ ਜਨਾਨਾ ਵਾਰਡ ‘ਚ ਸਿਰਫ ਦੋ ਅੌਰਤਾਂ ਦਾਖ਼ਲ ਸਨ, ਨੇ ਦੱਸਿਆ ਕਿ ਉਹ ਵਾਇਰਲ ਬੁਖ਼ਾਰ ਤੋਂ ਪੀੜਤ ਹਨ, ਪਰ ਨਰਸਾਂ ਨਾ ਹੋਣ ਕਾਰਨ ਉਹ ਸਵੇਰੇ ਆ ਕੇ ਸ਼ਾਮ ਨੂੰ ਘਰ ਚਲੀਆਂ ਜਾਂਦੀਆਂ ਹਨ। ਉਨਾਂ੍ਹ ਦੱਸਿਆ ਕਿ ਜਦੋਂ ਕਿਤੇ ਹਸਪਤਾਲ ਦਾ ਡਾਕਟਰ ਓਪੀਡੀ ਤੋਂ ਵਿਹਲਾ ਹੋ ਜਾਂਦਾ ਹੈ ਤਾਂ ਉਹ ਗੇੜਾ ਮਾਰ ਲੈਂਦਾ ਹੈ, ਪਰ ਨਰਸਾਂ ਤੋਂ ਬਿਨਾਂ ਉਨਾਂ੍ਹ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ। ਹਸਪਤਾਲ ਦੇ ਪ੍ਰਬੰਧਕ ਨਰਸਿੰਗ ਕਾਲਜਾਂ ਦੀਆਂ ਵਿਦਿਆਰਥਣ ਨਰਸਾਂ ਨਾਲ ਬੁੱਤਾ ਰੋੜਿਆ ਜਾ ਰਿਹਾ ਹੈ।
ਹਸਪਤਾਲ ਦੇ ਵਾਰਡਾਂ ‘ਚ ਮਰੀਜ਼ਾਂ ਤੇ ਉਨਾਂ੍ਹ ਦੇ ਰਿਸ਼ਤੇਦਾਰਾਂ ਦੀ ਹਰ ਸਮੇਂ ਚਹਿਲ-ਪਹਿਲ ਰਹਿੰਦੀ ਸੀ, ਪਰ ਨਰਸਾਂ ਦੇ ਹੜਤਾਲ ‘ਤੇ ਚਲੇ ਜਾਣ ਕਾਰਨ ਡਾਕਟਰਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਸਬੰਧੀ ਕੌਂਸਲਰ ਜਤਿੰਦਰ ਕੁਮਾਰ ਸੋਨੂੰ ਨੇ ਕਿਹਾ ਕਿ ਮੁੱਖ਼ ਮੰੰਤਰੀ ਚਰਨਜੀਤ ਸਿੰਘ ਚੰਨੀ ਹੌਲੀ-ਹੌਲੀ ਸਭ ਮੁਸ਼ਕਿਲਾਂ ਦਾ ਹੱਲ ਕੱਢ ਰਹੇ ਹਨ। ਨਰਸਿੰਗ ਸਟਾਫ਼ ਨੂੰ ਵੀ ਉਨਾਂ੍ਹ ‘ਤੇ ਯਕੀਨ ਕਰਕੇ ਆਪਣੀ ਹੜਤਾਲ ਖ਼ਤਮ ਕਰ ਦੇਣੀ ਚਾਹੀਦੀ ਹੈ।
