ਰਈਆ : ਰਈਆ ਪੁਲਿਸ ਨੇ ਗਸ਼ਤ ਦੌਰਾਨ ਇਕ ਵਿਅਕਤੀ ਕੋਲੋਂ 1200 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਕਥਿਤ ਦੋਸ਼ੀ ਦੀ ਪਛਾਣ ਜਤਿੰਦਰ ਸਿੰਘ ਪੁੱਤਰ ਜੈਮਲ ਸਿੰਘ ਵਾਸੀ ਰਈਆ ਖੁਰਦ ਹਾਲ ਵਾਸੀ ਕਿਰਾਏਦਾਰ ਭੱਠਾ ਕਲੋਨੀ ਬਿਆਸ ਵਜੋਂ ਹੋਈ ਹੈ। ਚੌਕੀ ਇੰਚਾਰਜ ਰਈਆ ਸੁਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਏਐੱਸਆਈ ਚੈਂਚਲ ਮਸੀਹ, ਦਲਜੀਤ ਸਿੰਘ, ਕੁਲਬੀਰ ਸਿੰਘ ਦੋਵੇਂ ਹੈੱਡ ਕਾਂਸਟੇਬਲ ਤੇ ਪਵਨਦੀਪ ਸਿੰਘ ਅਧਾਰਤ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਰਈਆ ਖੁਰਦ ਜਾ ਰਹੀ ਸੀ, ਜਦ ਇਹ ਸ਼ਮਸ਼ਾਨਘਾਟ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਇਕ ਕਾਰ ਨੰਬਰ ਪੀਬੀ-02-ਬੀਯੂ 3809 ਆ ਰਹੀ ਸੀ ਜਿਸ ਨੂੰ ਇਕ ਮੋਨਾ ਨੌਜਵਾਨ ਚਲਾ ਰਿਹਾ ਸੀ। ਪੁਲਿਸ ਨੂੰ ਦੇਖ ਕੇ ਉਸ ਨੇ ਗੱਡੀ ਵਿਚੋਂ ਇੱਕ ਲਿਫਾਫਾ ਬਾਹਰ ਸੁੱਟਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਉਸ ਦੀ ਗੱਡੀ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿਚੋਂ ਇਹ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਉਸ ਨੇ ਦੱਸਿਆ ਕਿ ਇਹ ਗੋਲੀਆਂ ਆਪਣੇ ਭਰਾ ਜਗਰੂਪ ਸਿੰਘ ਬਾਟੀ ਜੋ ਅੰਮਿ੍ਤਸਰ ਰਹਿੰਦਾ ਹੈ ਨੇ ਉੁਸ ਨੂੰ ਜੰਡਿਆਲਾ ਗੁਰੂ ਆ ਕੇ ਦੇ ਗਿਆ ਹੈ। ਪੁਲਿਸ ਨੇ ਇਸ ਦੇ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
