ਜਲੰਧਰ : ਥਾਣਾ-6 ਦੀ ਹੱਦ ‘ਚ ਪੈਂਦੀ ਮਾਡਰਨ ਕਾਲੋਨੀ ‘ਚ ਇਕ ਵਿਅਕਤੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮੌਕੇ ‘ਤੇ ਪੁੱਜੀ ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤੀ ਹੈ। ਜਾਣਕਾਰੀ ਅਨੁਸਾਰ ਮਾਡਰਨ ਕਾਲੋਨੀ ‘ਚ ਸਥਿਤ ਇਕ ਕੋਠੀ ‘ਚ ਲਾਸ਼ ਮਿਲਣ ਦੀ ਸੂਚਨਾ ਮਿਲਣ ਤੋਂ ਬਾਅਦ ਕੋਠੀ ‘ਚ ਰਹਿ ਰਹੇ ਵਿਅਕਤੀ ਦਾ ਭਰਾ ਨਿਖਿਲ ਮੌਕੇ ‘ਤੇ ਪੁੱਜਾ ਘਟਨਾ ਦੀ ਸੂਚਨਾ ਤੋਂ ਬਾਅਦ ਥਾਣਾ ਮੁਖੀ ਸੁਰਜੀਤ ਸਿੰਘ ਗਿੱਲ ਪੁਲਿਸ ਸਮੇਤ ਮੌਕੇ ‘ਤੇ ਪੁੱਜੇ ਤੇ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਨਿਖਿਲ ਨੇ ਦੱਸਿਆ ਕਿ ਉਸ ਦਾ ਭਰਾ ਸੋਨੂੰ ਇਸ ਕੋਠੀ ਵਿਚ ਪਿਛਲੇ ਚਾਰ ਸਾਲ ਤੋਂ ਇਕੱਲਾ ਹੀ ਰਹਿ ਰਿਹਾ ਹੈ। ਸ਼ਰਾਬ ਦਾ ਆਦੀ ਹੋਣ ਉਸ ਦੀ ਪਤਨੀ ਤੇ ਬੱਚੇ ਉਸ ਤੋਂ ਵੱਖ ਰਹਿੰਦੇ ਸਨ। ਉਸ ਨੇ ਦੱਸਿਆ ਕਿ ਉਸ ਦੀ ਕੋਠੀ ਦੇ ਪਿੱਛੇ ਉਸ ਦੇ ਚਾਚਾ ਦੇ ਦੋ ਕਮਰੇ ਹਨ ਜੋ ਉਨ੍ਹਾਂ ਨੇ ਕਿਰਾਏ ‘ਤੇ ਦਿੱਤੇ ਹੋਏ ਹਨ ਉਨ੍ਹਾਂ ਕਮਰਿਆਂ ‘ਚ ਰਹਿੰਦੇ ਇਕ ਕਿਰਾਏਦਾਰ ਨੇ ਉਨਾਂ੍ਹ ਨੂੰ ਸੂਚਨਾ ਦਿੱਤੀ ਸੀ ਕਿ ਉਸ ਦੇ ਭਰਾ ਦੀ ਮੌਤ ਹੋ ਗਈ ਹੈ ਤਾਂ ਉਹ ਮੌਕੇ ‘ਤੇ ਪੁੱਜੇ। ਉਸ ਨੇ ਦੱਸਿਆ ਕਿ ਉਹ ਦੋ ਤਿੰਨ ਸਾਲ ਪਹਿਲਾਂ ਇਸ ਕੋਠੀ ‘ਚ ਆਇਆ ਸੀ ਕਿਉਂਕਿ ਉਸ ਦਾ ਭਰਾ ਉਨ੍ਹਾਂ ਨਾਲ ਲੜਾਈ ਝਗੜਾ ਕਰਦਾ ਸੀ। ਇੰਸਪੈਕਟਰ ਗਿੱਲ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।
