Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 18, 2026

ਸਵੱਛਤਾ ਮਿਸ਼ਨ 2020 ਦੇ ਸਰਵੇ ‘ਚ 119ਵੇਂ ਤੋਂ ਖਿਸਕ ਕੇ 161ਵੇਂ ਦਰਜੇ ‘ਤੇ ਪੁੱਜਾ ਜਲੰਧਰ

ਜਲੰਧਰ  : ਸਵੱਛਤਾ ਮਿਸ਼ਨ ਨੂੰ ਲੈ ਕੇ 2020 ਦੇ ਹੋਏ ਸਰਵੇ ‘ਚ ਸ਼ਹਿਰ ਦਾ 161 ਵਾਂ ਰੈਂਕ ਆਇਆ ਹੈ ਜਿਹੜਾ ਕਿ ਪਿਛਲੇ ਸਾਲ ਦੇ 2019 ਦੇ 119ਵੇਂ ਦਰਜੇ ਤੋਂ 32 ਦਰਜੇ ਹੋਰ ਖਿਸਕਿਆ ਹੈ। ਜਦਕਿ ਇੰਦੌਰ ਦੇਸ਼ ਦਾ ਸਭ ਤੋਂ ਸਾਫ-ਸੁਥਰਾ ਸ਼ਹਿਰ ਪਹਿਲੇ ਨੰਬਰ ‘ਤੇ ਆਇਆ ਹੈ। ਸਵੱਛ ਭਾਰਤ ਮਿਸ਼ਨ ਮੈਨੇਜਮੈਂਟ ਵੱਲੋਂ ਸਾਲ 2020 ਦਾ ਸਫਾਈ ਦਾ ਸਰਵੇ ਦਾ ਨਤੀਜਾ ਦੇਰੀ ਨਾਲ ਕੱਿਢਆ ਗਿਆ ਹੈ ਤੇ ਸਫਾਈ ਦੇ ਮਾਮਲੇ ਨੂੰ ਲੈ ਕੇ ਜਲੰਧਰ ਪਿਛਲੇ ਸਾਲ ਨਾਲੋਂ ਕਾਫੀ ਪੱਛੜ ਗਿਆ ਹੈ। ਉਕਤ ਰੈਂਕ ਤੋਂ ਪਤਾ ਚੱਲਦਾ ਹੈ ਕਿ ਜਲੰਧਰ ਸਫਾਈ ਦੇ ਮਾਮਲੇ ‘ਚ ਕਾਫੀ ਪੱਛੜਦਾ ਜਾ ਰਿਹਾ ਹੈ ਤੇ ਇਸ ਨੂੰ ਨਗਰ ਨਿਗਮ ਦੀ ਸਫਾਈ ਦੇ ਮਾਮਲੇ ‘ਚ ਅਸਫਲਤਾ ਮੰਨਿਆ ਜਾ ਰਿਹਾ ਹੈ ਜਿਸ ਹਿਸਾਬ ਨਾਲ ਨਗਰ ਨਿਗਮ ਨੂੰ ਸਫਾਈ ਦੇ ਮਾਮਲੇ ‘ਚ 161ਵਾਂ ਰੈਂਕ ਮਿਲਿਆ ਹੈ, ਉਸ ਨੂੰ ਸਫਾਈ ਦੇ ਮਾਮਲੇ ‘ਚ ਨਿਗਮ ਦੀ ਲਪਰਵਾਹੀ ਕਿਹਾ ਜਾਵੇ ਤਾਂ ਘੱਟ ਨਹੀਂ ਹੋਵੇਗਾ। ਸਾਲ 2021 ਦੀ ਸਵੱਛਤਾ ਦਾ ਰੈਂਂਕ ਜਨਵਰੀ 2022 ਤਕ ਆਉਣ ਦੀ ਸੰਭਾਵਨਾ ਹੈ ਤੇ ਉਸ ਦੌਰਾਨ ਰੈਂਕਿੰਗ ਕਿਥੇ ਪੁੱਜਦੀ ਦੀ ਹੈ, ਇਹ ਰਿਪੋਰਟ ਆਉਣ ‘ਤੇ ਹੀ ਪਤਾ ਚੱਲੇਗਾ।

ਕੋਰੋਨਾ ਮਹਾਮਾਰੀ ਦਾ ਵੀ ਪਿਆ ਅਸਰ

ਦੂਜੇ ਪਾਸੇ ਨਗਰ ਨਿਗਮ ਦੇ ਸਿਹਤ ਅਫਸਰ ਡਾ. ਸ਼੍ਰੀਕਿਸ਼ਨ ਸ਼ਰਮਾ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਸਫਾਈ ਵਿਵਸਥਾ ਪ੍ਰਭਾਵਤ ਹੋ ਕੇ ਰਹਿ ਗਈ ਸੀ ਜਿਸ ਦਾ ਅਸਰ ਰੈਂਕਿੰਗ ‘ਤੇ ਪੈਣਾ ਸੁਭਾਵਿਕ ਹੀ ਸੀ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਸਫਾਈ ਸੇਵਕਾਂ ਨੇ ਕੰਮ ਤਾਂ ਜ਼ਰੂਰ ਕੀਤਾ ਪਰ ਉਸ ਰੂਟੀਨ ਨਾਲ ਨਹੀਂ ਹੋ ਸਕਿਆ ਜਿਹੜਾ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਹੁੰਦਾ ਸੀ।

ਪਿਟਸ ਵੀ ਨਹੀਂ ਵਧਾ ਸਕੇ ਦਰਜਾ 

ਨਗਰ ਨਿਗਮ ਵੱਲੋਂ ਸਵੱਛਤਾ ਮੁੁਹਿੰਮ ਨੂੰ ਸਫਲ ਬਣਾਉਣ ਲਈ ਜਿਹੜੇ ਪਿਟਸ ਕੰਪੋਸਟਿੰਗ ਹੋਈ ਤੇ ਗਿੱਲੇ ਸੁੱਕੇ ਕੂੜੇ ਦੀ ਮੁਹਿੰਮ ਚਲਾਈ ਸੀ ਉਹ ਵੀ ਬੇਕਾਰ ਗਈ ਤੇ ਨਗਰ ਨਿਗਮ ਨੇ ਸਵੱਛ ਭਾਰਤ ਮਿਸ਼ਨ ਦੇ ਲੱਖਾਂ ਰੁਪਏ ਬਰਬਾਦ ਕਰ ਦਿੱਤੇ। ਜਲੰਧਰ ਨੂੰ ਜਿਹੜਾ 161ਵਾਂ ਰੈਂਕ ਮਿਲਿਆ ਹੈ, ਉਹ ਸਫਾਈ ਪ੍ਰਤੀ ਉਤਸ਼ਾਹਿਤ ਨਾ ਹੋਣਾ ਤੇ ਪੈਸੇ ਦੀ ਬਰਬਾਦੀ ਦਾ ਨਤੀਜਾ ਸਾਹਮਣੇ ਆਇਆ ਹੈ। ਨਗਰ ਨਿਗਮ ਨੇ ਸ਼ਹਿਰ ‘ਚ ਕਈ ਥਾਵਾਂ ‘ਤੇ ਪਿਟਸ ਬਣਾਉਣ ‘ਤੇ ਜ਼ੋਰ ਦਿੱਤਾ ਤੇ ਕੂੜੇ ਤੋਂ ਖਾਦ ਬਣਾਉਣ ਦੇ ਕੰਮ ‘ਤੇ ਜ਼ੋਰ ਤਾਂ ਲਾਇਆ ਪਰ ਪਿਛਲੇ ਸਾਲ ਦੀ ਤਰ੍ਹਾਂ ਲੋਕਾਂ ਨੇ ਇਸ ‘ਚ ਆਪਣਾ ਸਰਗਰਮ ਸਹਿਯੋਗ ਨਹੀਂ ਦਿੱਤਾ।

ਰਿਕਸ਼ਾ ਵੀ ਖ਼ਰੀਦੇ ਗਏ

ਨਗਰ ਨਿਗਮ ਨੇ ਸਵੱਛਤਾ ਨੂੰ ਲੈ ਕੇ ਘਰਾਂ ਤੋਂ ਕੂੜਾ ਇਕੱਠਾ ਕਰਨ ਲਈ ਗਿੱਲੇ ਤੇ ਸੁੱਕੇ ਕੂੜੇ ਲਈ 160 ਨਵੇਂ ਰਿਕਸ਼ੇ ਤੇ 20 ਈ-ਰਿਕਸ਼ੇ ਖਰੀਦੇ ਸਨ ਪਰ ਉਨ੍ਹਾਂ ਨੂੰ ਲੈ ਕੇ ਵੀ ਦਰਜਾਬੰਦੀ ‘ਚ ਸੁਧਾਰ ਨਹੀਂ ਹੋ ਸਕਿਆ ਉਲਟਾ ਦਰਜਾ ਘਟਾਇਆ। ਜਿਹੜੇ 160 ਕੂੜੇ ਦੇ ਰਿਕਸ਼ੇ ਨਵੇਂ ਆਏ ਸਨ ਉਹ 2=2 ਦੇ ਹਿਸਾਬ ਨਾਲ 80 ਵਾਰਡਾਂ ‘ਚ ਵੰਡੇ ਗਏ ਸਨ। ਜਦਕਿ ਈ-ਰਿਕਸ਼ਾ ਵੀ ਕੁਝ ਵਾਰਡਾਂ ‘ਹੀ ਹੀ ਵੰਡੇ ਗਏ ਸਨ।

ਸਵੱਛਤਾ ਲਈ ਬਣੇ ਐਪ ‘ਚ ਵੀ ਲੋਕਾਂ ਨੇ ਸਹਿਯੋਗ ਨਹੀਂ ਦਿੱਤਾ

ਨਗਰ ਨਿਗਮ ਵੱਲੋਂ ਸਵੱਛਤਾ ਮਿਸ਼ਨ ਲਈ ਜਿਹੜਾ ਵਾਟਸਐਪ ਬਣਾਇਆ ਸੀ ਉਸ ‘ਚ 2019 ‘ਚ ਲੋਕਾਂ ਨੇ ਲਗਪਗ 20 ਤੋਂ 22 ਹਜ਼ਾਰ ਤਕ ਆਪਣੇ ਕੁਮੈਂਟਸ ਪਾਏ ਸਨ ਜਿਸ ਦੀ ਦਰਜਾਬੰਦੀ ਵਧਾਉਣ ‘ਚ ਵੀ ਸਰਗਰਮ ਭੂਮਿਕਾ ਰਹੀ ਸੀ। ਉਸ ਦੇ ਉਲਟ 2020 ‘ਚ ਕੋਰੋਨਾ ਮਹਾਮਾਰੀ ਕਾਰਨ ਲੋਕਾਂ ਨੇ ਇਸ ‘ਚ ਆਪਣਾ ਸਰਗਰਮ ਸਹਿਯੋਗ ਨਹੀਂ ਦਿੱਤਾ। ਨਿਗਮ ਦੇ ਹੈਲਥ ਅਫਸਰ ਡਾ. ਸ਼੍ਰੀਕ੍ਰਿਸ਼ਨ ਸ਼ਰਮਾ ਨੇ ਵੀ ਸਵੀਕਾਰ ਕੀਤਾ ਹੈ ਕਿ ਲੋਕਾਂ ਨੇ ਕੋਰੋਨਾ ਮਹਾਮਾਰੀ ਕਾਰਨ ਲੋਕਾਂ ਨੇ ਵਾਟਸਐਪ ‘ਤੇ ਕੋਈ ਸਹਿਯੋਗ ਨਹੀਂ ਦਿੱਤਾ।

ਹਰ ਪਾਸੇ ਤੋਂ ਅਸਫ਼ਲਤਾ ਕਾਰਨ ਦਰਜਾਬੰਦੀ ਹੋਈ ਪ੍ਰਭਾਵਿਤ

ਸਵੱਛਤਾ ਮੁਹਿੰਮ ਨੂੰ ਸਫਲ ਬਣਾਉਣ ਲਈ ਨਗਰ ਨਿਗਮ ਹਰ ਪਾਸੇ ਤੋਂ ਅਸਫਲ ਰਹੀ ਜਿਸ ਕਾਰਨ ਜਲੰਧਰ ਦੀ ਦਰਜਾਬੰਦੀ 161 ਤਕ ਪੁੱਜੀ। ਭਾਵੇਂ ਨਗਰ ਨਿਗਮ ਨੇ ਦਰਜਾਬੰਦੀ ਵਧਾਉਣ ਲਈ ਵਧੇਰੇ ਹੀਲੇ ਕੀਤੇ ਪਰ ਉਸ ਦਾ ਕੋਈ ਵੀ ਹੀਲਾ ਸਫਲ ਨਹੀ ਹੋਇਆ ਜਿਸ ਦਾ ਨਤੀਜਾ ਸਾਰਿਆਂ ਸਾਹਮਣੇ ਆ ਗਿਆ। ਹੁਣ ਸਾਲ 2021 ਦੀ ਦਰਜਾਬੰਦੀ ਕਿਥੇ ਖੜ੍ਹੀ ਹੁੰਦੀ ਹੈ, ਇਸ ਦਾ ਪਤਾ ਜਨਵਰੀ 2022 ‘ਚ ਲੱਗੇਗਾ।

Vinkmag ad
Share Our Daily Posts

News Desk

Read Previous

ਮਾਡਰਨ ਕਾਲੋਨੀ ਦੀ ਕੋਠੀ ‘ਚੋਂ ਮਿਲੀ ਵਿਅਕਤੀ ਦੀ ਲਾਸ਼

Read Next

ਪੰਜਾਬ ਦੇ ਵੀਹ ਹਜ਼ਾਰ ਅਧਿਆਪਕਾਂ ਨੂੰ ਜਲਦੀ ਮਿਲ ਸਕਦੀ ਹੈ ਖ਼ੁਸ਼ਖ਼ਬਰੀ, ਵਿੱਤ ਮੰਤਰੀ ਮਨਪ੍ਰੀਤ ਹੱਲ ਕੱਢਣ ਲਈ ਦਿੱਲੀ ਪੁੱਜੇ