Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 11, 2026

ਪੰਜਾਬ ‘ਚ ਬਾਇਓ ਡੀਜ਼ਲ ਦੇ ਨਾਂ ‘ਤੇ ਵਿਕ ਰਿਹਾ ਨਕਲੀ ਡੀਜ਼ਲ, ਪੈਟਰੋਲੀਅਮ ਡੀਲਰਜ਼ ਦੀ ਵਿਕਰੀ ਘਟੀ; ਜਾਣਕਾਰੀ ਦੇ ਬਾਵਜੂਦ ਨਹੀਂ ਰੋਹੀ ਰਹੀ ਕਾਰਵਾਈ

ਜਲੰਧਰ : ਬਾਇਓ ਡੀਜ਼ਲ ਦੇ ਨਾਂ ‘ਤੇ ਸੂਬੇ ਭਰ ਵਿਚ ਵਿਕ ਰਿਹਾ ਨਕਲੀ ਡੀਜ਼ਲ ਪੈਟਰੋਲੀਅਮ ਡੀਲਰਜ਼ ਤੇ ਸਰਕਾਰ ਨੂੰ ਆਰਥਿਕ ਨੁਕਸਾਨ ਪਹੁੰਚਾ ਰਿਹਾ ਹੈ। ਨਕਲੀ ਡੀਜ਼ਲ ਦੀ ਵਜ੍ਹਾ ਨਾਲ ਜਿੱਥੇ ਪੈਟਰੋਲੀਅਮ ਡੀਲਰਜ਼ ਦੀ ਵਿਕਰੀ ‘ਚ ਗਿਰਾਵਟ ਹੈ, ਉੱਥੇ ਹੀ ਸਰਕਾਰ ਨੂੰ ਡੀਜ਼ਲ ਦੀ ਵਿਕਰੀ ਤੋਂ ਮਿਲਣ ਵਾਲੇ ਮਾਲੀਏ ‘ਚ ਵੀ ਕਮੀ ਦਰਜ ਕੀਤੀ ਗਈ ਹੈ। ਰਾਜਸਥਾਨ ਤੇ ਗੁਜਰਾਤ ਤੋਂ ਆ ਰਿਹਾ ਨਕਲੀ ਡੀਜ਼ਲ ਕੁਝ ਸਨਅਤੀ ਇਕਾਈਆਂ ਤੇ ਹਲਵਾਈ ਖਰੀਦ ਰਹੇ ਹਨ ਤੇ ਇਸ ਦੀ ਖਪਤ ਵੀ ਲਗਾਤਾਰ ਵਧਦੀ ਜਾ ਰਹੀ ਹੈ। ਨਕਲੀ ਡੀਜ਼ਲ ਦੀ ਵਿਕਰੀ ਹੋਣ ਦੀ ਸੂਚਨਾ ਦੇ ਬਾਵਜੂਦ ਇਸ ‘ਤੇ ਕੋਈ ਰੋਕ ਨਹੀਂ ਲੱਗ ਪਾ ਰਹੀ ਹੈ। ਹਾਲਾਂਕਿ ਤੇਲ ਕੰਪਨੀਆਂ ਸਮੇਤ ਪੈਟਰੋਲੀਅਮ ਡੀਲਰਜ਼ ਨੂੰ ਵੀ ਨਕਲੀ ਡੀਜ਼ਲ ਦੀ ਵਿਕਰੀ ਬਾਰੇ ਜਾਣਕਾਰੀ ਹੈ। ਇੱਥੇ ਹੀ ਬਸ ਨਹੀਂ ਹੈ।

ਨਕਲੀ ਡੀਜ਼ਲ ਪੈਟਰੋਲੀਅਮ ਡੀਲਰਜ਼ ਦੀ ਵਿਕਰੀ ਘਟਾਉਣ ਅਤੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾਉਣ ਤੋਂ ਇਲਾਵਾ ਟੂਰਿਜ਼ਮ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ ਕਿਉਂਕਿ ਨਕਲੀ ਡੀਜ਼ਲ ਪ੍ਰਦੂਸ਼ਣ ਫੈਲਾ ਰਿਹਾ ਹੈ। ਨਕਲੀ ਡੀਜ਼ਲ ਬਣਾਉਂਦੇ ਸਮੇਂ ਪ੍ਰਦੂਸ਼ਣ ਮਾਪਦੰਡਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਲਗਪਗ ਪੰਜ ਮਹੀਨੇ ਪਹਿਲਾਂ ਪੰਜਾਬ ‘ਚ ਨਕਲੀ ਡੀਜ਼ਲ ਦੀ ਹਜ਼ਾਰਾਂ ਲੀਟਰ ਦੀ ਖੇਪ ਫੜੀ ਗਈ ਸੀ, ਪਰ ਉਸ ਤੋਂ ਬਾਅਦ ਵੀ ਨਕਲੀ ਡੀਜ਼ਲ ਨਕਲੀ ਡੀਜ਼ਲ ਦੀ ਵਿਕਰੀ ਘੱਟ ਨਹੀਂ ਹੋਈ ਹੈ।

ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ, ਪੰਜਾਬ (ਪੀਪੀਡੀਏਪੀ) ਦੇ ਬੁਲਾਰੇ ਮੋਂਟੀ ਗੁਰਮੀਤ ਸਹਿਗਲ ਨੇ ਕਿਹਾ ਹੈ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸੂਬੇ ‘ਚ ਗੁਜਰਾਤ ਅਤੇ ਰਾਜਸਥਾਨ ਤੋਂ ਬਾਇਓ ਡੀਜ਼ਲ ਦੇ ਨਾਂ ‘ਤੇ ਨਕਲੀ ਡੀਜ਼ਲ ਦੀ ਸਪਲਾਈ ਹੋ ਰਹੀ ਹੈ। ਕੁਝ ਸਨਅਤੀ ਇਕਾਈਆਂ ਤੇ ਹਲਵਾਈ ਵਰਗ ਇਹ ਨਕਲੀ ਡੀਜ਼ਲ ਖਰੀਦ ਰਿਹਾ ਹੈ। ਪੈਟਰੋਲੀਅਮ ਡੀਲਰਾਂ ਦੀ ਵਿਕਰੀ ‘ਚ ਨਕਲੀ ਡੀਜ਼ਲ ਦੀ ਵਜ੍ਹਾ ਨਾਲ 10 ਫ਼ੀਸਦ ਦੇ ਲਗਪਗ ਗਿਰਾਵਟ ਹੈ, ਪਰ ਸਰਕਾਰ ਨੂੰ ਵੀ ਇਹ ਸੋਚਣਾ ਚਾਹੀਦੈ ਕਿ ਮਾਲੀਆ ਪ੍ਰਾਪਤੀ ਨੂੰ ਵੀ ਚੂਨਾ ਲੱਗ ਰਿਹਾ ਹੈ।

ਮੋਂਟੀ ਗੁਰਮੀਤ ਸਹਿਗਲ ਨੇ ਕਿਹਾ ਕਿ ਨਕਲੀ ਡੀਜ਼ਲ ਦੇ ਸੜਨ ਨਾਲ ਵੱਡੀ ਮਾਤਰਾ ‘ਚ ਪ੍ਰਦੂਸ਼ਣ ਪੈਦਾ ਹੁੰਦਾ ਹੈ ਕਿਉਂਕਿ ਇਸ ਵਿਚ ਸਲਫਰ ਦਾ ਤੱਤ ਜ਼ਿਆਦਾ ਪਾਇਆ ਜਾਂਦਾ ਹੈ ਜੋ ਵਾਤਾਵਰਨ ਲਈ ਬੇਹੱਦ ਹਾਨੀਕਾਰਕ ਹੈ। ਉਨ੍ਹਾਂ ਕਿਹਾ ਕਿ ਜੇਕਰ ਸੂਬਾ ਸਰਕਾਰ ਤੇ ਤੇਲ ਕੰਪਨੀਆਂ ਨੇ ਨਕਲੀ ਡੀਜ਼ਲ ਦੀ ਵਿਕਰੀ ਰੋਕਣ ਸਬੰਧੀ ਸਖ਼ਤ ਕਦਮ ਨਾ ਚੁੱਕੇ ਤਾਂ ਫਿਰ ਪੰਜਾਬ ਦਾ ਭਾਰੀ ਨੁਕਸਾਨ ਹੋਵੇਗਾ। ਪੈਟਰੋਲੀਅਮ ਇੰਡਸਟਰੀ ਬਰਬਾਦ ਹੋਵੇਗੀ ਤੇ ਵਾਤਾਵਰਨ ਨੂੰ ਵੀ ਖਾਸਾ ਨੁਕਸਾਨ ਪਹੁੰਚੇਗਾ

Vinkmag ad
Share Our Daily Posts

News Desk

Read Previous

ਚੰਨੀ ਸਰਕਾਰ ਦੀਆਂ ਵਧੀਆਂ ਮੁਸ਼ਕਲਾਂ, ਪਟਿਆਲਾ ‘ਚ ਕੈਪਟਨ ਅਮਰਿੰਦਰ ਤੋਂ ਮਿਲੀ ਮਾਤ, ਤਾਂ ਸਿੱਧੂ ਦੀ ਧਮਕੀ ਨੇ ਵਧਾਈ ਪਰੇਸ਼ਾਨੀ

Read Next

ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਡੇਢ ਸਾਲ ਤੋਂ ਲਾਪਤਾ, ਮੈਨੇਜਰ ਪੀਆਰ ਨੈਨ ਨੇ SIT ਨੂੰ ਦਿੱਤੀ ਜਾਣਕਾਰੀ