ਜੇਐੱਨਐੱਨ, ਲੁਧਿਆਣਾ : ਫ਼ਰੀਦਕੋਟ ‘ਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋਣ ਤੇ ਬੇਅਦਬੀ ਦੀ ਸਾਜ਼ਿਸ਼ ਰਚਣ ਵਾਲੇ ਮਾਮਲੇ ਦੀ ਜਾਂਚ ਐੱਸਆਈਟੀ ਕਰ ਰਹੀ ਹੈ। ਐੱਸਆਈਟੀ ਨੇ ਮਾਮਲੇ ‘ਚ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਤੇ ਪ੍ਰਬੰਧਕ ਡਾ. ਪੀਆਰ ਨੈਨ ਨੂੰ ਸੰਮਨ ਕੀਤਾ ਹੈ। ਲੁਧਿਆਣਾ ਰੇਂਜ ਦੇ ਆਈਜੀ ਐੱਸਪੀਐੱਸ ਪਰਮਾਰ ਇਸ ਐੱਸਆਈਟੀ ਦੇ ਚੀਫ ਹਨ। ਉਨ੍ਹਾਂ ਦੇ ਲੁਧਿਆਣਾ ਦਫ਼ਤਰ ‘ਚ ਉਨ੍ਹਾਂ ਤੋਂ ਸਵਾਲ ਜਵਾਬ ਕੀਤੇ ਜਾਣ ਵਾਲੇ ਸਨ। ਜੇਕਰ ਹੁਣ ਇਸ ਪੁੱਛਗਿੱਛ ਨੂੰ ਅਗਲੇ ਹਫ਼ਤੇ ਸ਼ੁੱਕਰਵਾਰ ਤਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
ਆਈਜੀ ਪਰਮਾਰ ਨੇ ਦੱਸਿਆ ਕਿ ਐਸਆਈਟੀ ਨੇ ਚੇਅਰਪਰਸਨ ਵਿਪਾਸਨਾ ਇੰਸਾ ਅਤੇ ਮੈਨੇਜਰ ਡਾ. ਪੀਆਰ ਨੈਨ ਨੂੰ ਸ਼ੁੱਕਰਵਾਰ ਨੂੰ ਲੁਧਿਆਣਾ ਤਲਬ ਕੀਤਾ ਸੀ। ਪਰ ਡਾਕਟਰ ਪੀਆਰ ਨੈਨ ਨੇ ਆਪਣੇ ਆਪ ਨੂੰ ਬਿਮਾਰ ਦੱਸਦਿਆਂ ਆਪਣਾ ਮੈਡੀਕਲ ਭੇਜ ਦਿੱਤਾ। ਜਦੋਂ ਵਿਪਾਸਨਾ ਇੰਸਾਂ ਬਾਰੇ ਪੁੱਛਿਆ ਗਿਆ ਤਾਂ ਡਾਕਟਰ ਨੈਨ ਨੇ ਕਿਹਾ ਕਿ ਉਹ ਪਿਛਲੇ ਡੇਢ ਸਾਲ ਤੋਂ ਲਾਪਤਾ ਹੈ। ਡੇਰਾ ਮੁਖੀ ਨੇ 9 ਨਵੰਬਰ ਨੂੰ ਸੁਨਾਰੀਆ ਜੇਲ੍ਹ ‘ਚ ਆਪਣੀ ਪੁੱਛਗਿੱਛ ਦੌਰਾਨ ਬੇਅਦਬੀ ਦੀਆਂ ਘਟਨਾਵਾਂ ‘ਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਡੇਰੇ ਦੇ ਕੰਮਕਾਜ ਦੀ ਨਿਗਰਾਨੀ ਕਰਨ ਜਾਂ ਫ਼ੈਸਲੇ ਲੈਣ ‘ਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ।
