ਪਟਿਆਲਾ : ਪੁਲਿਸ ਨੇ ਅੰਤਰਰਾਜੀ ਮੋਟਰਸਾਈਕਲ ਚੋਰ ਦੋ ਗਿਰੋਹਾਂ ਦੇ ਸੱਤ ਮੈਂਬਰਾਂ ਨੂੰ ਗਿ੍ਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਜਿਨਾਂ੍ਹ ਕੋਲੋਂ 23 ਮੋਟਰਸਾਈਕਲ ਬਰਾਮਦ ਹੋ ਚੁੱਕੇ ਹਨ। ਇਨ੍ਹਾਂ ਗਿਰੋਹਾਂ ਵੱਲੋਂ ਪੰਜਾਬ ਤੇ ਹਰਿਆਣਾ ਦੇ ਵੱਖ-2 ਇਲਾਕਿਆਂ ‘ਚੋ ਇਹ ਮੋਟਰਸਾਈਕਲ ਚੋਰੀ ਕੀਤੇ ਗਏ ਹਨ। ਸੀਟੀ ਵਿੰਗ ਮੁਖੀ ਇੰਸਪੈਕਟਰ ਰਾਹੁਲ ਕੌਸ਼ਲ ਦੀ ਅਗਵਾਈ ਵਾਲੀ ਟੀਮ ਵੱਲੋਂ ਮਨਦੀਪ ਸਿੰਘ ਉਰਫ ਹੈਪੀ ਵਾਸੀ ਪਿੰਡ ਸਾਧ ਮਾਜਰਾ ਤੇ ਦਲੀਪ ਸਿੰਘ ਵਾਸੀ ਪਿੰਡ ਪੇ੍ਮ ਸਿੰਘ ਵਾਲਾ ਨੂੰ ਨਾਕਾਬੰਦੀ ਦੌਰਾਨ ਨੇੜੇ ਪੁਲੀ ਸੂਆ ਪਿੰਡ ਸਾਧਮਾਜਰਾ ਬਾਦਸ਼ਾਹਪੁਰ ‘ਚ ਗਿ੍ਫਤਾਰ ਕੀਤਾ। ਇਨ੍ਹਾਂ ਕੋਲੋਂ ਚੋਰੀ ਕੀਤੇ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ। ਇਨ੍ਹਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਪੰਜ ਚੋਰੀ ਕੀਤੇ ਮੋਟਰਸਾਈਕਲ ਬਾਦਸ਼ਾਹਪੁਰ ਤੋਂ ਬਰਾਮਦ ਕੀਤੇ ਗਏ। ਪੁੱਛਗਿੱਛ ਤੋਂ ਜਸਮੀਤ ਸਿੰਘ ਉਰਫ ਕਾਲੂ ਵਾਸੀ ਪਿੰਡ ਬਾਦਸ਼ਾਹਪੁਰ ਨੂੰ ਗਿ੍ਫਤਾਰ ਕੀਤਾ ਗਿਆ, ਜਿਸ ਕੋਲੋਂ 2 ਚੋਰੀ ਕੀਤੇ ਮੋਟਰਸਾਈਕਲ ਬਰਾਮਦ ਕੀਤੇ। ਜਸਮੀਤ ਸਿੰਘ ਦੇ ਦੱਸਣ ‘ਤੇ ਯਾਦਵਿੰਦਰ ਸਿੰਘ ਵਾਸੀ ਪਿੰਡ ਬਾਦਸ਼ਾਹਪੁਰ ਨੂੰ ਗਿ੍ਫਤਾਰ ਕੀਤਾ ਗਿਆ, ਜਿਸ ਕੋਲੋਂ ਇਕ ਚੋਰੀ ਕੀਤਾ ਹੋਇਆ ਮੋਟਰਸਾਈਕਲ ਬਰਾਮਦ ਕੀਤਾ ਗਿਆ।
ਇਸੇ ਤਰਾਂ੍ਹ ਦੂਸਰੇ ਮਾਮਲੇ ‘ਚ ਪੁਲਿਸ ਟੀਮ ਨੇ ਬਲਵਿੰਦਰ ਉਰਫ ਗੈਰੀ ਉਰਫ ਵਿਜੈ ਵਾਸੀ ਪਿੰਡ ਸਾਮਪੁਰ ਮੋਹਾਲੀ ਨੂੰ ਨਾਕਾਬੰਦੀ ਦੌਰਾਨ ਸ਼ਹਿਰ ਸਮਾਣਾ ਤੋਂ ਚੋਰੀ ਕੀਤੀ ਐਕਟੀਵਾ ਸਮੇਤ ਕਾਬੂ ਕੀਤਾ। ਤਫਤੀਸ਼ ਦੌਰਾਨ ਬਲਵਿੰਦਰ ਦੇ ਦੱਸਣ ਅਨੁਸਾਰ ਮਨਿੰਦਰ ਸਿੰਘ ਉਰਫ ਮੋਨੂੰ ਵਾਸੀ ਪਿੰਡ ਲੰਗੜੋਈ, ਦਲਜੀਤ ਸਿੰਘ ਵਾਸੀ ਪਿੰਡ ਸ਼ਾਦੀਪੁਰ ਜ਼ਿਲ੍ਹਾ ਕੈਥਲ ਨੂੰ ਗਿ੍ਫਤਾਰ ਕੀਤਾ ਗਿਆ। ਇਨ੍ਹਾਂ ਮੁਲਾਜ਼ਮਾਂ ਦੀ ਨਿਸ਼ਾਨਦੇਹੀ ‘ਤੇ ਸ਼ਹਿਰ ਸਮਾਣਾ, ਪਿੰਡ ਲੰਗੜਾਈ ਤੋਂ ਚੋਰੀ ਕੀਤੇ 13 ਮੋਟਰਸਾਈਕਲ ਬਰਾਮਦ ਕੀਤੇ ਗਏ। ਇਨ੍ਹਾਂ ਮੁਲਜ਼ਮਾਂ ਕੋਲੋਂ ਹੁਣ ਤਕ 13 ਮੋਟਰਸਾਈਕਲ, ਇਕ ਐਕਟੀਵਾ ਕੁੱਲ 14 ਚੋਰੀ ਕੀਤੇ ਵਾਹਨ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਨੇ ਇਹ ਮੋਟਰਸਾਈਕਲ ਜ਼ਿਲ੍ਹਾ ਪਟਿਆਲਾ, ਮੋਹਾਲੀ ਆਦਿ ਤੋਂ ਚੋਰੀ ਕੀਤੇ ਸਨ। ਗਿ੍ਫਤਾਰ ਕੀਤੇ ਗਏ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਚੁੱਕਾ ਹੈ। ਜਿਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ ਤੇ ਜਿਨ੍ਹਾਂ ਪਾਸੋਂ ਹੋਰ ਵੀ ਇੰਕਸਾਫ ਹੋਣ ਦੀ ਸੰਭਾਵਨਾ ਹੈ।
