Breaking News :

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

May 6, 2026

ਪੰਜਾਬ ਤੋਂ ਦਿੱਲੀ, ਹਰਿਆਣਾ, ਹਿਮਾਚਲ, ਰਾਜਸਥਾਨ ਤੇ ਉੱਤਰਾਖੰਡ ਲਈ ਬੱਸਾਂ ਬੰਦ, ਅੱਜ ਤੋਂ ਹੜਤਾਲ ’ਤੇ ਹਨ ਠੇਕਾ ਮੁਲਾਜ਼ਮ

ਜੇਐੱਨਐੱਨ, ਜਲੰਧਰ : ਬੱਸ ਯਾਤਰੀ ਕਿਰਪਾ ਕਰਕੇ ਧਿਆਨ ਦੇਣ। ਕੁੱਝ ਹੀ ਘੰਟਿਆਂ ਬਾਅਦ ਪੰਜਾਬ ਤੋਂ ਗੁਆਂਢੀ ਰਾਜਾਂ ਦਿੱਲੀ, ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਉੱਤਰਾਖੰਡ ਲਈ ਸਰਕਾਰੀ ਬੱਸਾਂ ਦੀ ਕਿੱਲਤ ਹੋ ਸਕਦੀ ਹੈ। ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ 7 ਹਜ਼ਾਰ ਤੋਂ ਜ਼ਿਆਦਾ ਠੇਕਾ ਮੁਲਾਜ਼ਮ ਨੌਕਰੀ ਪੱਕੀ ਕਰਨ ਦੀ ਮੰਗ ਨੂੰ ਲੈ ਕੇ ਰਾਤ 12 ਵਜੇ ਤੋਂ ਬੱਸਾਂ ਦਾ ਚੱਕਾ ਜਾਮ ਕਰਨ ਜਾ ਰਹੇ ਹਨ। ਇਸ ਤੋਂ ਬਾਅਦ ਰਾਜ ’ਚ ਅਤੇ ਰਾਜ ਤੋਂ ਬਾਹਰ ਚੱਲਣ ਵਾਲੀ ਬੱਸ ਸੇਵਾ ਲਗਪਗ ਬੰਦ ਹੋ ਜਾਵੇਗੀ। ਹੜਤਾਲ ਕਾਰਨ ਅੰਬਾਲਾ, ਯਮੁਨਾਨਗਰ, ਦਿੱਲੀ, ਜੈਪੁਰ, ਹਰਿਦੁਆਰ, ਹਲਦਵਾਨੀ ਸਮੇਤ ਤਮਾਮ ਅੰਤਰਰਾਜੀ ਰੂਟਾਂ ’ਤੇ ਪ੍ਰਾਪਤ ਬੱਸਾਂ ਉਪਲੱਬਧ ਨਹੀਂ ਹੋਣਗੀਆਂ। ਜ਼ਿਕਰਯੋਗ ਹੈ ਕਿ ਠੇਕਾ ਮੁਲਾਜ਼ਮਾਂ ਨੇ ਇਸ ਤੋਂ ਪਹਿਲਾਂ ਸਤੰਬਰ ਦੇ ਸ਼ੁਰੂ ’ਚ ਹੜਤਾਲ ਕੀਤੀ ਸੀ। ਉਦੋਂ ਕਰੀਬ ਇਕ ਹਫ਼ਤੇ ਲਈ ਪੰਜਾਬ ਤੋਂ ਬੱਸਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ।

ਰਾਤ 12 ਵਜੇ ਤੋਂ ਸ਼ੁਰੂ ਹੋਣ ਜਾ ਰਹੀ ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਬੱਸ ਸੇਵਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਕਾਰਨ ਇਹ ਹੈ ਕਿ ਇਸ ਸਮੇਂ ਪੰਜਾਬ ਰੋਡਵੇਜ਼ ਕੋਲ ਬੇਹੱਦ ਘੱਟ ਗਿਣਤੀ ’ਚ ਪੱਕੇ ਡਰਾਈਵਰ ਬਚੇ ਹਨ ਜੋ ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਬੱਸਾਂ ਚਲਾ ਸਕਣਗੇ। ਉਦਾਹਰਨ ਵਜੋਂ ਪੰਜਾਬ ਰੋਡਵੇਜ਼ ਜਲੰਧਰ-1 ਡਿਪੂ ਕੋਲ ਇਸ ਸਮੇਂ ਫਲੀਟ ’ਚ ਕੁੱਲ 91 ਬੱਸਾਂ ਹਨ, ਜਿਨ੍ਹਾਂ ’ਚੋਂ 21 ਬੱਸਾਂ ਪੰਜਾਬ ਰੋਡਵੇਜ਼ ਦੀਆਂ ਹਨ। ਬਾਕੀ 70 ਬੱਸਾਂ ਪਨਬੱਸ ਦੇ ਤਹਿਤ ਹਨ। ਡਿੱਪੂ ’ਚ ਸਿਰਫ਼ ਸੱਤ ਪੱਕੇ ਡਰਾਈਵਰ ਹਨ, ਜਿਨ੍ਹਾਂ ’ਚੋਂ ਇਕ ਡਰਾਈਵਰ ਮੈਡੀਕਲ ਛੁੱਟੀ ’ਤੇ ਚੱਲ ਰਿਹਾ ਹੈ। ਸੇਵਾਮੁਕਤੀ ਦੇ ਬੇਹੱਦ ਨੇੜੇ ਪਹੁੰਚ ਚੁੱਕੇ ਬਾਕੀ ਛੇ ਡਰਾਈਵਰ ਬੱਸਾਂ ਚਲਾਉਣ ’ਚ ਸਮਰੱਥ ਹੋਣਗੇ, ਪਰ ਉਨ੍ਹਾਂ ਨੂੰ ਵੀ ਇੰਟਰ ਸਟੇਟ ਜਾਂ ਕਿਸੇ ਲੰਬੇ ਰੂਪ ’ਤੇ ਭੇਜਣਾ ਸੰਭਵ ਨਹੀਂ ਹੋਵੇਗਾ।

ਨਿੱਜੀ ਅਤੇ ਹੋਰ ਰਾਜਾਂ ਦੀਆਂ ਬੱਸਾਂ ਦੀ ਹੋਵੇਗੀ ਚਾਂਦੀ

ਠੇਕਾ ਮੁਲਾਜ਼ਮਾਂ ਦੇ ਹੜਤਾਲ ’ਤੇ ਚਲੇ ਜਾਣ ਕਾਰਨ ਪੰਜਾਬ ’ਚ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਦੀਆਂ ਜ਼ਿਆਦਾਤਰ ਬੱਸਾਂ ਸੜਕਾਂ ’ਤੇ ਨਹੀਂ ਚੱਲ ਸਕਣਗੀਆਂ। ਨਿੱਜੀ ਅਤੇ ਹੋਰ ਰਾਜਾਂ ਦੀਆਂ ਬੱਸਾਂ ਇਸ ਹੜਤਾਲ ਦਾ ਪੂਰਾ ਫਾਇਦਾ ਉਠਾਉਣਗੀਆਂ ਅਤੇ ਜੰਮ ਕੇ ਚਾਂਦੀ ਕੁੱਟਣਗੀਆਂ। ਯਾਤਰੀਆਂ ਕੋਲ ਇਨ੍ਹਾਂ ਬੱਸਾਂ ’ਚ ਸਫ਼ਰ ਕਰਨ ਤੋਂ ਇਲਾਵਾ ਕੋਈ ਦੂਜਾ ਬਦਲ ਨਹੀਂ ਹੋਵੇਗਾ।

ਰਿਆਇਤੀ ਯਾਤਰੀਆਂ ਨੂੰ ਹੋਵੇਗੀ ਭਾਰੀ ਪਰੇਸ਼ਾਨੀ

ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਬੱਸਾਂ ’ਚ ਮੁਫ਼ਤ ਯਾਤਰਾ ਸਹੂਲਤ ਦਾ ਲਾਭ ਲੈਣ ਵਾਲੇ ਯਾਤਰੀਆਂ ਨੂੰ ਹੜਤਾਲ ਦੌਰਾਨ ਭਾਰੀ ਪਰੇਸ਼ਾਨੀ ਦ ਸਾਹਮਣਾ ਕਰਨਾ ਪਵੇਗਾ। ਨਿੱਜੀ ਅਤੇ ਹੋਰ ਰਾਜਾਂ ਦੀਆਂ ਬੱਸਾਂ ’ਚ ਕਿਰਾਏ ’ਚ ਕੋਈ ਰਿਆਇਤ ਨਹੀਂ ਮਿਲੇਗੀ ਅਤੇ ਔਰਤਾਂ ਸਮੇਤ ਤਮਾਮ ਰਿਆਇਤੀ ਕਿਰਾਏ ਵਾਲੇ ਯਾਤਰੀਆਂ ਨੂੰ ਟਿਕਟ ਖ਼ਰੀਦ ਕੇ ਜਾਣਾ ਪਵੇਗਾ।

 

 

Vinkmag ad
Share Our Daily Posts

News Desk

Read Previous

ਜਲੰਧਰ ਦੇ ਡੀਸੀ ਨੂੰ ਇਕ ਹੋਰ ਜ਼ਿਲ੍ਹੇ ਦਾ ਮਿਲਿਆ ਐਡੀਸ਼ਨਲ ਚਾਰਜ, ਜਾਣੋ ਕਿਉਂ

Read Next

ਗਰੈਂਡ ਕੈਰੋਂ ਪੈਲਸ ਬਾਹਰ ਚੱਲੀਆਂ ਗੋਲੀਆਂ, 4 ਜ਼ਖ਼ਮੀ