Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 11, 2026

ਬੈਂਕਾਂ ਦੀ ਦੋ ਦਿਨਾ ਹੜਤਾਲ ਤੋਂ ਪਹਿਲਾਂ ਨਬੇੜ ਲਓ ਜ਼ਰੂਰੀ ਬੈਂਕਿੰਗ ਕੰਮਕਾਜ, ਨਹੀਂ ਤਾਂ ਆਵੇਗੀ ਪਰੇਸ਼ਾਨੀ

ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਟ੍ਰੇਡ ਯੂਨੀਅਨਾਂ ਨੇ ਸੰਸਦ ਦੇ ਬਜਟ ਸੈਸ਼ਨ ਦੌਰਾਨ 23-24 ਫਰਵਰੀ 2022 ਨੂੰ ਦੇਸ਼ਵਿਆਪੀ 2 ਦਿਨਾ ਹੜਤਾਲ ਦੀ ਚਿਤਾਵਨੀ ਦਿੱਤੀ ਹੈ। ਇਸ ਤੋਂ ਪਹਿਲਾਂ 16 ਤੇ 17 ਦਸੰਬਰ 2021 ਨੂੰ ਬੈਂਕਾਂ ‘ਚ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਇਸ ਹੜਤਾਲ ਨੂੰ ਏਟਕ, ਇੰਟਕ, ਸੀਟੂ ਸਮੇਤ 10 ਯੂਨੀਅਨਾਂ ਦਾ ਸਮਰਥਨ ਹਾਸਲ ਹੈ। ਹੜਤਾਲ ਦੇ ਪ੍ਰਮੁੱਖ ਮੁੱਦਿਆਂ ‘ਚ ਬੈਂਕਿੰਗ ਪ੍ਰਾਈਵੇਟਾਈਜ਼ੇਸ਼ਨ, ਪੁਰਾਣੀ ਪੈਨਸ਼ਨ ਦੀ ਬਹਾਲੀ ਵਰਗੀਆਂ ਮੰਗਾਂ ਸ਼ਾਮਲ ਹਨ। ਹੜਤਾਲ ਦਾ ਮੁੱਖ ਨਾਅਰਾ ਹੋਵੇਗਾ- ਲੋਕਾਂ ਨੂੰ ਬਚਾਓ ਤੇ ਦੇਸ਼ ਬਚਾਓ (Save the People and Save the Nation)।

ਇਸ ਹੜਤਾਲ ‘ਚ ਉਨ੍ਹਾਂ ਸੂਬਿਆਂ ‘ਤੇ ਫੋਕਸ ਹੋਵੇਗਾ, ਜਿੱਥੇ 2022 ਦੇ ਸ਼ੁਰੂ ‘ਚ ਚੋਣਾਂ ਹੋਣੀਆਂ ਹਨ। ਉਦਾਹਰਨ ਵਜੋਂ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਰਗੇ ਰਾਜ। ਹੜਤਾਲ ਨੂੰ ਸੂਬਾਈ ਸੰਮੇਲਨਾਂ, ਮਨੁੱਖੀ ਜ਼ੰਜੀਰਾਂ, ਮਸ਼ਾਲ ਜਲੂਸ, ਹਸਤਾਖਰ ਮੁਹਿੰਮਾਂ, ਖੇਤਰੀ ਤੇ ਖੇਤਰ ਆਧਾਰਿਤ ਸਾਂਝੀਆਂ ਮੁਹਿੰਮਾਂ ਅਤੇ ਅੰਦੋਲਨਾਂ ਰਾਹੀਂ ਅੱਗੇ ਵਧਾਇਆ ਜਾਵੇਗਾ। ਬਿਆਨ ‘ਚ ਕਿਹਾ ਗਿਆ ਹੈ ਕਿ ਐਸੋਸੀਏਸ਼ਨਾਂ ਦਾ ਸਾਂਝਾ ਫੋਰਮ 16-17 ਦਸੰਬਰ 2021 ਨੂੰ ਬੈਂਕਾਂ ‘ਚ ਦੋ ਦਿਨਾਂ ਦੀ ਦੇਸ਼ ਵਿਆਪੀ ਹੜਤਾਲ ਦਾ ਵੀ ਸਵਾਗਤ ਕਰਦਾ ਹੈ ਅਤੇ ਸਮਰਥਨ ਕਰਦਾ ਹੈ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਨੇ ਇਸ ਬੈਂਕ ਹੜਤਾਲ ਦਾ ਸੱਦਾ ਦਿੱਤਾ ਹੈ।

ਇਨ੍ਹਾਂ 10 ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਜਾਵੇਗੀ

  1. ਲੇਬਰ ਕੋਡ ਨੂੰ ਖਤਮ ਕਰਨਾ; EDSA ਦੀ ਸਕ੍ਰੈਪਿੰਗ
  2. ਐੱਨਪੀਐੱਸ ਨੂੰ ਰੱਦ ਕੀਤਾ ਜਾਵੇ ਅਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਨਾਲ ਹੀ ਕਰਮਚਾਰੀ ਪੈਨਸ਼ਨ ਯੋਜਨਾ ਤਹਿਤ ਘੱਟੋ-ਘੱਟ ਪੈਨਸ਼ਨ ‘ਚ ਵੀ ਚੋਖਾ ਵਾਧਾ ਕੀਤਾ ਗਿਆ ਹੈ।
  3. ਨਿੱਜੀਕਰਨ ਦੇ ਖਿਲਾਫ, NMP ਕਰੀ ਸਕ੍ਰੈਪਿੰਗ
  4. ਇਨਕਮ ਟੈਕਸ ਦੇ ਦਾਇਰੇ ‘ਚੋਂ ਬਾਹਰ ਦੇ ਪਰਿਵਾਰਾਂ ਨੂੰ ਪ੍ਰਤੀ ਮਹੀਨਾ ੭੫੦੦ ਰੁਪਏ ਦੀ ਅਨਾਜ ਤੇ ਆਮਦਨ ਦੀ ਮਦਦ
  5. ਮਨਰੇਗਾ ਲਈ ਅਲਾਟਮੈਂਟ ‘ਚ ਵਾਧਾ ਤੇ ਸ਼ਹਿਰੀ ਖੇਤਰਾਂ ‘ਚ ਰੁਜ਼ਗਾਰ ਗਾਰੰਟੀ ਯੋਜਨਾ ਦਾ ਵਿਸਤਾਰ
  6. ਸਾਰੇ ਗੈਰ-ਰਸਮੀ ਖੇਤਰ ਦੇ ਕਾਮਿਆਂ ਲਈ ਵਿਸ਼ਵਵਿਆਪੀ ਸਮਾਜਿਕ ਸੁਰੱਖਿਆ
  7. ਆਂਗਣਵਾੜੀ, ਆਸ਼ਾ, ਮਿਡ-ਡੇ-ਮੀਲ ਤੇ ਹੋਰ ਸਕੀਮਾਂ ਦੇ ਵਰਕਰਾਂ ਲਈ ਘੱਟੋ-ਘੱਟ ਉਜਰਤ ਤੇ ਸਮਾਜਿਕ ਸੁਰੱਖਿਆ
  8. ਮਹਾਮਾਰੀ ਦੌਰਾਨ ਲੋਕਾਂ ਦੀ ਸੇਵਾ ਕਰ ਰਹੇ ਫਰੰਟ ਲਾਈਨ ਵਰਕਰਾਂ ਲਈ
  9. ਪੈਟਰੋਲੀਅਮ ਉਤਪਾਦਾਂ ‘ਤੇ ਕੇਂਦਰੀ ਐਕਸਾਈਜ਼ ਡਿਊਟੀ ‘ਚ ਹੋਰ ਕਟੌਤੀ
  10. ਠੇਕਾ ਮਜ਼ਦੂਰਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਸਾਰਿਆਂ ਨੂੰ ਬਰਾਬਰ ਕੰਮ ਲਈ ਬਰਾਬਰ ਤਨਖਾਹ ਦਿੱਤੀ ਜਾਵੇ
Vinkmag ad
Share Our Daily Posts

News Desk

Read Previous

ਅਕਾਲੀ ਦਲ, ਭਾਜਪਾ ਤੇ ਅਮਰਿੰਦਰ ਸਿੰਘ ਦੀ ਪੱਕੀ ਸਾਂਝ : ਚੰਨੀ

Read Next

ਸ਼ਰਮਨਾਕ ! ਵਿਦਿਆਰਥਣਾਂ ਨੂੰ ਛੇੜਣ ਤੋਂ ਰੋਕਿਆ ਤਾਂ ਸਕੂਲ ਬੱਸ ਡਰਾਇਵਰ ਨੂੰ ਨੌਜਵਾਨਾਂ ਨੇ ਬੇਰਹਿਮੀ ਨਾਲ ਕੁੱਟਿਆ