Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 30, 2026

ਪੈਸੇ ਦੇ ਲੈਣ-ਦੇਣ ਤੋਂ ਪਰੇਸ਼ਾਨ ਵਿਅਕਤੀ ਨੇ ਗੁਰਦੁਆਰੇ ਦੀ ਪਾਰਕਿੰਗ ‘ਚ ਨਿਗਲੀ ਸਲਫਾਸ, ਮੌਤ

ਪਟਿਆਲਾ : ਥਾਣਾ ਸਦਰ ਨੇੜੇ ਪੈਂਦੀ ਕਬਾੜੀ ਮਾਰਕੀਟ ‘ਚ ਵੇਚੀ ਦੁਕਾਨ ਦੇ ਲੈਣ ਦੇਣ ਤੋਂ ਪਰੇਸ਼ਾਨ ਦੁਕਾਨ ਮਾਲਕ ਨੇ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਦੀ ਪਾਰਕਿੰਗ ‘ਚ ਸਲਫਾਸ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਦੌਰਾਨ ਉਥੇ ਖੜ੍ਹੇ ਸੇਵਾਦਾਰਾਂ ਵੱਲੋਂ ਤੁਰੰਤ ਵਿਅਕਤੀ ਨੂੰ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਤੇ ਉਸ ਦੇ ਪਰਿਵਾਰਕ ਮੈਂਬਰਾਂ ਤੇ ਥਾਣਾ ਅਨਾਜ ਪੁਲਿਸ ਨੂੰ ਸੂਚਨਾ ਦਿੱਤੀ। ਪਰ ਉਸ ਨੇ ਕੁਝ ਘੰਟਿਆ ਬਾਅਦ ਹਸਪਤਾਲ ਵਿਚ ਦਮਤੋੜ ਦਿੱਤਾ। ਮਿ੍ਤਕ ਦੀ ਪਛਾਣ ਜਸਵਿੰਦਰ ਸਿੰਘ (44) ਵਾਸੀ ਸਮਾਣੀਆ ਗੇਟ ਵਜੋਂ ਹੋਈ।

ਸੂਚਨਾ ਮਿਲਦਿਆਂ ਮੌਕੇ ‘ਤੇ ਪੁੱਜੀ ਪੁਲਿਸ ਨੂੰ ਜਾਂਚ ਦੌਰਾਨ ਮਿ੍ਤਕ ਵਿਅਕਤੀ ਦੀ ਜੇਬ ਵਿਚੋਂ ਇਕ ਸੁਸਾਇਡ ਨੋਟ ਵੀ ਮਿਲਿਆ ਹੈ, ਜਿਸ ਆਧਾਰ ‘ਤੇ ਪੁਲਿਸ ਨੇ ਮਹਿੰਦਰਪਾਲ ਸਿੰਘ ਉਰਫ਼ ਡਿੰਪਲ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਉਪਰੰਤ ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤੀ ਹੈ ਤੇ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਮਿ੍ਤਕ ਜਸਵਿੰਦਰ ਸਿੰਘ ਦੇ ਛੋਟੇ ਭਰਾ ਮਨਪ੍ਰਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਨੇ ਆਪਣੀ ਇਕ ਦੁਕਾਨ ਵੇਚਣ ਲਈ ਮੁਲਜ਼ਮ ਨਾਲ 9 ਲੱਖ ਰੁਪਏ ਦਾ ਸੌਦਾ ਕੀਤਾ ਸੀ। ਸੌਦੇ ਤੋਂ ਬਾਅਦ ਮੁਲਜ਼ਮਾਂ ਨੇ ਉਸ ਨੂੰ ਬਿਆਨੇ ਦੇ ਤੌਰ ‘ਤੇ ਪੈਸੇ ਦਿੱਤੇ ਪਰ ਉਕਤ ਵਿਅਕਤੀ ਨੇ ਰਜਿਸਟਰੀ ਨਹੀਂ ਕਰਵਾਈ। ਜ਼ਮੀਨ ਦੀ ਕੀਮਤ ਮਹਿੰਗੀ ਹੋਣ ਕਾਰਨ ਮੁਲਜ਼ਮ ਰਜਿਸਟਰੀ ਦਾ ਖ਼ਰਚਾ ਉਸ ਕੋਲੋਂ ਮੰਗਣ ਲੱਗ ਪਿਆ। ਮੁਲਜ਼ਮ ਨੇ ਇਥੇ ਹੀ ਬੱਸ ਨਹੀਂ ਕੀਤਾ ਤੇ ਉਹ ਦੁੱਗਣੀ ਰਕਮ ਮੋੜਨ ਦਾ ਦਬਾਅ ਬਣਾਉਣ ਲੱਗ ਪਿਆ। ਇਸ ਕਾਰਨ ਉਸ ਨੂੰ ਲਗਾਤਾਰ ਜ਼ਲੀਲ ਵੀ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਬੁੱਧਵਾਰ ਦੀ ਸਵੇਰ ਉਹ ਘਰੋਂ ਬਿਨਾਂ ਦੱਸੇ ਚਲਾ ਗਿਆ ਸੀ। ਉਸ ਨੇ ਦਿਨ ਭਰ ਕਿਸੇ ਦਾ ਵੀ ਫੋਨ ਨਾ ਚੁੱਕਿਆ। ਬਾਅਦ ਦੁਪਹਿਰ ਪਤਾ ਲੱਗਾ ਕਿ ਉਸ ਦੇ ਭਰਾ ਨੇ ਜ਼ਹਿਰੀਲੀ ਵਸਤੂ ਨਿਗਲ ਲਈ ਹੈ। ਜਿਥੇ ਸੇਵਾਦਾਰਾਂ ਨੇ ਉਸ ਨੂੰ ਜਲਦ ਹੀ ਨੇੜਲੇ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ। ਪਰ ਹਸਪਤਾਲ ਪ੍ਰਬੰਧਕਾਂ ਨੇ ਹਾਲਤ ਗੰਭੀਰ ਹੋਣ ਕਾਰਨ ਵੱਡੇ ਨਿੱਜੀ ਹਸਪਤਾਲ ਵਿਚ ਰੈਫਰ ਕਰ ਦਿੱਤਾ, ਜਿਥੇ ਦੇਰ ਸ਼ਾਮ 8 ਵਜੇ ਉਸ ਨੇ ਦਮ ਤੋੜ ਦਿੱਤਾ।

ਮੂੰਹ ਕਾਲਾ ਕਰ ਕੇ ਮਾਰਕੀਟ ‘ਚ ਘੁਮਾਉਣ ਦੀ ਦਿੱਤੀ ਸੀ ਧਮਕੀ

ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਏ ਕਿ ਮਹਿੰਦਰਪਾਲ ਸਿੰਘ ਡਿੰਪਲ ਮਾਰਕੀਟ ਵਿਚ ਬਹੁਤ ਜ਼ਿਆਦਾ ਗੁੰਡਾਗਰਦੀ ਕਰਨ ਲੱਗ ਪਿਆ ਸੀ। ਪੈਸਿਆਂ ਦੇ ਲੈਣ ਦੇਣ ਕਾਰਨ ਉਹ ਉਸ ਦੇ ਭਰਾ ‘ਤੇ ਦਬਾਅ ਬਣਾ ਰਿਹਾ ਸੀ ਤੇ ਹੋਰ ਵਿਅਕਤੀਆਂ ਦੀ ਮਦਦ ਨਾਲ ਉਸ ਨੂੰ ਧਮਕੀਆਂ ਵੀ ਦਿੰਦਾ ਸੀ। ਕਦੇ ਉਹ ਮਾਰਕੀਟ ਤੇ ਘਰ ਵਿਚ ਆ ਕੇ ਬਿਆਨੇ ਦੀ ਰਕਮ ਦੁੱਗਣੀ ਮੋੜਨ ਦੀ ਧਮਕੀ ਦਿੰਦਾ ਸੀ। ਮਿ੍ਤਕ ਦੇ ਭਰਾ ਨੇ ਦੱਸਿਆ ਕਿ ਮਾਰਕੀਟ ਵਿਚ ਡਿੰਪਲ ਨੇ ਧਮਕੀ ਦਿੱਤੀ ਸੀ ਕਿ ਜੇਕਰ ਕੁਝ ਦਿਨਾਂ ਦੇ ਅੰਦਰ ਉਸ ਨੇ ਬਿਆਨੇ ਦੀ ਰਕਮ ਨਾ ਮੋੜੀ ਤਾਂ ਉਹ ਜਸਵਿੰਦਰ ਸਿੰਘ ਦਾ ਮੂੰਹ ਕਾਲਾ ਕਰ ਕੇ ਪੂਰੀ ਮਾਰਕੀਟ ਵਿਚ ਪੈਦਲ ਘੁਮਾਉਣਗੇ। ਇਨ੍ਹਾਂ ਧਮਕੀਆਂ ਤੋਂ ਪਰੇਸ਼ਾਨ ਹੋ ਕੇ ਉਸ ਨੇ ਖ਼ੁਦਕੁਸ਼ੀ ਕੀਤੀ ਹੈ।

Vinkmag ad
Share Our Daily Posts

News Desk

Read Previous

ਕੇਂਦਰੀ ਮੰਤਰੀ ਅਮਿਤ ਸ਼ਾਹ 25 ਨੂੰ ਨਹੀਂ 27 ਮਾਰਚ ਨੂੰ ਆਉਣਗੇ ਚੰਡੀਗੜ੍ਹ, ਇਹ ਹੋਵੇਗਾ ਸ਼ਡਿਊਲ

Read Next

ਚੰਡੀਗੜ੍ਹ ‘ਚ ਪਲਾਸਟਿਕ ਦੀ ਵਰਤੋਂ ‘ਤੇ ਸਖਤੀ, ਪਲਾਸਟਿਕ ਦਾ ਸਮਾਨ ਬਣਾਉਣ ਵਾਲੀ ਫੈਕਟਰੀ ‘ਤੇ ਛਾਪਾ, ਮਾਲਕ ਗ੍ਰਿਫਤਾਰ