Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 28, 2026

ਵਿਆਹ ਤੋਂ 27 ਦਿਨਾਂ ਬਾਅਦ NRI ਲਾੜਾ ਭੱਜਿਆ ਵਿਦੇਸ਼, 5 ਧੀਆਂ ਦੇ ਪਿਓ ਨੇ ਖਰਚ ਦਿੱਤੀ ਸੀ ਜੀਵਨ ਭਰ ਦੀ ਪੂੰਜੀ

ਲੁਧਿਆਣਾ : ਆਸਟ੍ਰੇਲੀਆ ਤੋਂ ਪਰਤੇ ਐਨਆਰਆਈ ਨੌਜਵਾਨ ਨੇ ਵਿਦੇਸ਼ ਲਿਜਾਣ ਦੇ ਸਬਜ਼ਬਾਗ ਦਿਖਾ ਕੇ ਲੜਕੀ ਨਾਲ ਵਿਆਹ ਕਰਵਾਇਆ ਤੇ 27 ਦਿਨਾਂ ਬਾਅਦ ਇਹ ਗੱਲ ਆਖ ਕੇ ਆਸਟ੍ਰੇਲੀਆ ਚਲਾ ਗਿਆ ਕਿ ਉਹ ਲੜਕੀ ਨੂੰ ਵਿਦੇਸ਼ ਜਲਦੀ ਬੁਲਾ ਲਵੇਗਾ। ਸਵਾ ਤਿੰਨ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਲੜਕੀ ਅੱਜ ਤਕ ਐੱਨਆਰਆਈ ਲਾੜੇ ਦਾ ਇੰਤਜ਼ਾਰ ਕਰ ਰਹੀ ਹੈ। ਮਹੀਨਿਆਂ ਤਕ ਥਾਣਿਆਂ ਦੇ ਚੱਕਰ ਲਗਾਉਣ ਤੋਂ ਬਾਅਦ 5 ਧੀਆਂ ਦੇ ਪਿਤਾ ਨੇ ਆਸਟ੍ਰੇਲੀਆ ਦੇ ਰਹਿਣ ਵਾਲੇ ਨੌਜਵਾਨ ਵਰੁਣ ਕੁਮਾਰ ਖਿਲਾਫ਼ ਮੁਕੱਦਮਾ ਦਰਜ ਕਰਵਾਇਆ। ਨਿਊ ਵਿਸ਼ਨੂਪੁਰੀ ਸ਼ਿਵਪੁਰੀ ਰੋਡ ਦੀ ਰਹਿਣ ਵਾਲੀ ਏਕਤਾ ਦੇ ਪਿਤਾ ਖਰੈਤੀ ਲਾਲ ਨੇ ਦੱਸਿਆ ਕਿ ਉਸ ਨੇ ਧੀ ਦੇ ਵਿਆਹ ‘ਚ ਆਪਣੀ ਜੀਵਨ ਭਰ ਦੀ ਪੂੰਜੀ ਲਗਾ ਦਿੱਤੀ ਹੈ।

ਏਕਤਾ ਦੇ ਪਿਤਾ ਖਰੈਤੀ ਲਾਲ ਨੇ ਦੱਸਿਆ ਕਿ ਪੰਜ ਧੀਆਂ ਚੋਂ ਏਕਤਾ 4 ਨੰਬਰ ‘ਤੇ ਆਉਂਦੀ ਹੈ। ਤਿੰਨ ਧੀਆਂ ਦਾ ਵਿਆਹ ਕਰਨ ਤੋਂ ਬਾਅਦ ਸਾਲ 2018 ਖਰੈਤੀ ਲਾਲ ਨੇ ਆਪਣੀ ਚੌਥੀ ਬੇਟੀ ਏਕਤਾ ਲਈ ਰਿਸ਼ਤਾ ਲੱਭਣਾ ਸ਼ੁਰੂ ਕੀਤਾ। ਇਸੇ ਦੌਰਾਨ ਉਨ੍ਹਾਂ ਦੇ ਇਕ ਵਾਕਫ਼ ਵਿਅਕਤੀ ਨੇ ਆਸਟ੍ਰੇਲੀਆ ਦੇ ਐਨਆਰਆਈ ਵਰੁਣ ਦੀ ਦੱਸ ਪਾਈ। ਆਸਟ੍ਰੇਲੀਆ ਤੋਂ ਇੰਡੀਆ ਪਹੁੰਚੇ ਵਰੁਣ ਨੇ ਏਕਤਾ ਨੂੰ ਜਲਦ ਹੀ ਆਸਟ੍ਰੇਲੀਆ ਬੁਲਾ ਲੈਣ ਦੀ ਗੱਲ ਆਖ ਕੇ 14 ਜਨਵਰੀ 2019 ਵਿੱਚ ਉਸ ਨਾਲ ਵਿਆਹ ਕਰਵਾ ਲਿਆ। ਖ਼ਰੈਤੀ ਲਾਲ ਨੇ ਦੱਸਿਆ ਕਿ ਦਾਜ ਦਹੇਜ ਮਿਲਾ ਕੇ ਵਿਆਹ ਵਿੱਚ ਉਨ੍ਹਾਂ ਦਾ 40 ਲੱਖ ਦੇ ਕਰੀਬ ਖਰਚਾ ਆਇਆ। ਵਿਆਹ ਕਰਵਾਉਣ ਤੋਂ 27 ਦਿਨਾਂ ਬਾਅਦ ਵਰੁਣ ਆਸਟ੍ਰੇਲੀਆ ਵਾਪਸ ਚਲਾ ਗਿਆ। ਕੁਝ ਮਹੀਨਿਆਂ ਤਕ ਲਗਾਤਾਰ ਫੋਨ ਤੇ ਸੰਪਰਕ ਹੁੰਦਾ ਰਿਹਾ ਅਤੇ ਉਹ ਏਕਤਾ ਨੂੰ ਜਲਦ ਹੀ ਆਸਟ੍ਰੇਲੀਆ ਬੁਲਾਉਣ ਦੀ ਗੱਲ ਕਹਿ। ਕੁਝ ਸਮਾਂ ਬਾਅਦ ਉਸ ਨੇ ਵੀਜ਼ਾ ਰਿਫਿਊਜ਼ ਹੋਣ ਦੀ ਗੱਲ ਆਖੀ ਤੇ ਬਾਅਦ ‘ਚ ਏਕਤਾ ਨੂੰ ਰੱਖਣ ਲਈ ਸਾਫ ਮਨ੍ਹਾ ਕਰ ਦਿੱਤਾ। ਕਈ ਮਹੀਨਿਆਂ ਤਕ ਮੀਟਿੰਗਾਂ ਚੱਲਦੀਆਂ ਰਹੀਆਂ ਪਰ ਵਰੁਣ ਕਿਸੇ ਵੀ ਸਿੱਟੇ ‘ਤੇ ਨਹੀਂ ਪਹੁੰਚਿਆ। 28 ਫਰਵਰੀ ਨੂੰ ਏਕਤਾ ਨੇ ਦਰਖਾਸਤ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ। ਇਸ ਮਾਮਲੇ ਸਬੰਧੀ ਬੇਹੱਦ ਭਾਵੁਕ ਹੁੰਦਿਆਂ ਏਕਤਾ ਦੇ ਪਿਤਾ ਖਰੈਤੀ ਲਾਲ ਨੇ ਦੱਸਿਆ ਕਿ ਪੁਲਿਸ ਦੇ ਕੁਝ ਅਧਿਕਾਰੀਆਂ ਦੀ ਦਖਲ ਦੇ ਚਲਦਿਆਂ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਬਾਅਦ ਵਿੱਚ ਇੱਕ ਅਫ਼ਸਰ ਦੀ ਰਿਟਾਇਰਮੈਂਟ ਤੋਂ ਬਾਅਦ ਫਾਈਲ ਅੱਗੇ ਵਧੀ ਅਤੇ ਜਾਂਚ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਵਰੁਣ ਤੇ ਉਸ ਦੇ ਪਿਤਾ ਮੁਨਸ਼ੀ ਲਾਲ ਦੇ ਖਿਲਾਫ ਐੱਫ ਆਈ ਆਰ ਦਰਜ ਕੀਤੀ ਹੈ।

ਆਰਮੀ ਤੋਂ ਛੁਡਵਾਈ ਲਡ਼ਕੀ ਦੀ ਨੌਕਰੀ

ਖਰੈਤੀ ਲਾਲ ਨੇ ਦੱਸਿਆ ਕਿ ਉਸ ਦੀ ਧੀ ਏਕਤਾ ਐਮਐਸਸੀ ਨਰਸਿੰਗ ਦੀ ਪੜ੍ਹਾਈ ਕਰਨ ਤੋਂ ਬਾਅਦ ਆਰਮੀ ‘ਚ ਨੌਕਰੀ ਕਰਨ ਲੱਗ ਪਈ ਸੀ। ਵਿਆਹ ਤੋਂ ਪਹਿਲੋਂ ਉਸ ਦੀ ਪੋਸਟਿੰਗ ਕਲਕੱਤਾ ਵਿੱਚ ਸੀ, ਪਰ ਵਿਆਹ ਕਰਵਾਉਣ ਆਏ ਵਰੁਣ ਨੇ ਇਹ ਕਹਿ ਕੇ ਲੜਕੀ ਨੂੰ ਨੌਕਰੀ ਤੋਂ ਹਟਵਾ ਦਿੱਤਾ ਕਿ ਉਹ ਉਸ ਨੂੰ ਜਲਦ ਹੀ ਆਸਟ੍ਰੇਲੀਆ ਲੈ ਜਾਵੇਗਾ। ਇਸ ਸਾਰੇ ਮਾਮਲੇ ‘ਚ ਜਾਂਚ ਅਧਿਕਾਰੀ ਏਐਸਆਈ ਅਨਿਲ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਵਰੁਣ ਅਤੇ ਉਸ ਦੇ ਪਿਤਾ ਮੁਨਸ਼ੀ ਲਾਲ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

Vinkmag ad
Share Our Daily Posts

News Desk

Read Previous

ਜਲੰਧਰ ਸਮੇਤ ਪੰਜਾਬ ‘ਚ ਪਹਿਲੀ ਵਾਰ ਐਤਵਾਰ ਨੂੰ ਖੁੱਲ੍ਹੇ ਸੇਵਾ ਕੇਂਦਰ, ਲੋਕਾਂ ਨੇ ਬਣਾਏ ਸਰਟੀਫਿਕੇਟ ਤੇ ਆਧਾਰ ਕਾਰਡ

Read Next

ਪੰਜਾਬ ਕਾਂਗਰਸ’ ਦਾ ਅਧਿਕਾਰਤ ਟਵਿੱਟਰ ਅਕਾਊਂਟ ਹੈਕ, ਪਾਰਟੀ ਆਗੂਆਂ ‘ਚ ਦਹਿਸ਼ਤ, ਜਾਂਚ ‘ਚ ਜੁਟੇ ਮਾਹਰ