ਫਿਰੋਜ਼ਪੁਰ – ਫਿਰੋਜ਼ਪੁਰ ਦੇ ਅਧੀਨ ਆਉਂਦੇ ਪਿੰਡ ਗੈਂਦਰ ਵਿਖੇ ਗੋਲੀਆਂ ਚੱਲਣ ਨਾਲ ਪਿਓ ਪੁੱਤ ਦੇ ਜ਼ਖਮੀਂ ਹੋਣ ਦੀ ਖਬਰ ਮਿਲੀ ਹੈ। ਜ਼ਖਮੀਆਂ ਦਾ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ ਚੱਲ ਰਿਹਾ ਹੈ। ਇਸ ਸਬੰਧ ਵਿਚ ਥਾਣਾ ਆਰਿਫ ਕੇ ਦੀ ਪੁਲਿਸ ਨੇ ਦੋ ਵਿਅਕਤੀਆਂ ਖਿਲਾਫ 307, 336, 323, 506, 34 ਆਈਪੀਸੀ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮੇਹਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਪਿੰਡ ਗੈਂਦਰ ਨੇ ਦੱਸਿਆ ਕਿ ਉਹ ਆਪਣੇ ਪਿਤਾ ਭਗਵਾਨ ਸਿੰਘ ਨਾਲ ਟਰੈਕਟਰ ਟਰਾਲੀ ’ਤੇ ਤੂੜੀ ਲੱਦ ਕੇ ਆਪਣੇ ਘਰ ਨੂੰ ਆ ਰਹੇ ਸੀ ਤਾਂ ਕਰੀਬ 6 ਵਜੇ ਸ਼ਾਮ ਨੂੰ ਸਾਹਮਣੇ ਤੋਂ ਦਵਿੰਦਰ ਸਿੰਘ ਪੁੱਤਰ ਮੇਜਰ ਸਿੰਘ ਮੁੱਸਲਾ ਪਿਸਤੌਲ ਤੇ ਮੇਜਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀਅਨ ਪਿੰਡ ਗੈਂਦਰ ਮੁੱਸਲਾ 12 ਬੋਰ ਬੰਦੂਕ ਆਪਣੇ ਟਰੈਕਟਰ ’ਤੇ ਆਏ ਜੋ ਸੜਕ ਤੰਗ ਕਰਕੇ ਉਨ੍ਹਾਂ ਦੀ ਦੋਸ਼ੀਅਨ ਨਾਲ ਜਿੱਦ ਹੋ ਗਈੇ। ਮੇਹਰ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਦੋੋਸੀ ਦਵਿੰਦਰ ਸਿੰਘ ਨੇ ਉਸ ’ਤੇ ਮਾਰ ਦੇਣ ਦੀ ਨੀਅਤ ਨਾਲ ਸਿੱਧਾ ਫਾਇਰ ਕੀਤਾ ਜੋ ਉਸ ਦੀ ਸੱਜੀ ਲੱਤ ਦੇ ਗਿੱਟੇ ’ਤੇ ਲੱਗਾ ਤੇ ਇਕ ਹੋਰ ਫਾਇਰ ਕੀਤਾ ਜੋ ਖੱਬੇ ਹੱਥ ਦੀ ਕਲਮੇ ਵਾਲੀ ਉਂਗਲ ’ਤੇ ਲੱਗਾ। ਮੇਹਰ ਸਿੰਘ ਨੇ ਦੱਸਿਆ ਕਿ ਜਦ ਉਸ ਦਾ ਪਿਤਾ ਭਗਵਾਨ ਸਿੰਘ ਛੁਡਾਉਣ ਲਈ ਅੱਗੇ ਹੋਇਆ ਤਾਂ ਦਵਿੰਦਰ ਸਿੰਘ ਨੇ ਪਿਸਤੌਲ ਦਾ ਫਾਇਰ ਕੀਤਾ ਜੋ ਉਸ ਦੇ ਪਿਤਾ ਦੇ ਸੱਜੇ ਡੋਲੇ ’ਤੇ ਲੱਗੇ ਤੇ ਫਿਰ ਮੇਜਰ ਸਿੰਘ ਨੇ ਦਸਤੀ ਬੰਦੂਕ ਦੇ ਹਵਾਈ ਫਾਇਰ ਕੀਤੇ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਗੁਰਬਖਸ਼ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
