Breaking News :

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

May 3, 2026

ਜਬਰ ਜਨਾਹ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਪੰਜਾਬ ਆਈ ਹਰਿਆਣਾ ਪੁਲਿਸ ਦੀ ਟੀਮ ‘ਤੇ ਹਮਲਾ, ਮਹਿਲਾ ਇੰਸਪੈਕਟਰ ਦੀ ਵਰਦੀ ਪਾੜੀ

ਜਲਾਲਾਬਾਦ : ਪਿੰਡ ਚੱਕ ਬਜੀਦਾ ਦੇ ਰਹਿਣ ਵਾਲੇ ਜਬਰ ਜਨਾਹ ਦੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਪੁੱਜੀ ਹਰਿਆਣਾ ਪੁਲਿਸ (Haryana Police) ’ਤੇ ਉਕਤ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੇ ਹਮਲਾ ਕਰ ਦਿੱਤਾ। ਇਸ ਸਬੰਧੀ ਥਾਣਾ ਘੁਬਾਇਆ ਪੁਲਿਸ ਨੂੰ ਸੂਚਿਤ ਕਰਨ ’ਤੇ ਹੀ ਹਰਿਆਣਾ ਪੁਲਿਸ ਨੇ ਉਕਤ ਵਿਅਕਤੀ ਦੇ ਘਰ ਛਾਪੇਮਾਰੀ ਕੀਤੀ ਸੀ ਪਰ ਉਕਤ ਘਰ ’ਚ ਮੌਜੂਦ ਔਰਤਾਂ ਨੇ ਮਹਿਲਾ ਇੰਸਪੈਕਟਰ ਦੀ ਵਰਦੀ ਪਾਡ਼ ਦਿੱਤੀ, ਜਦਕਿ ਬਾਕੀ ਘਰ ਦੇ ਪੁਰਸ਼ ਮੈਂਬਰਾਂ ਨੇ ਪੁਲਿਸ ਦੀ ਦੂਜੀ ਟੀਮ ਨਾਲ ਝਗਡ਼ਾ ਕਰ ਕੇ ਧੱਕਾ-ਮੁੱਕੀ ਕੀਤੀ। ਇਸ ਦੌਰਾਨ ਮੁਲਜ਼ਮ ਭੱਜਣ ਵਿੱਚ ਕਾਮਯਾਬ ਹੋ ਗਿਆ ਜਿਸ ਸਬੰਧੀ ਥਾਣਾ ਸਦਰ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਹਿਸਾਰ ਹਰਿਆਣਾ ਦੀ ਇੰਚਾਰਜ ਮਹਿਲਾ ਇੰਸਪੈਕਟਰ ਸਰੋਜ ਨੇ ਦੱਸਿਆ ਕਿ ਪੁਲਿਸ ਨੇ ਹਿਸਾਰ ਦੇ ਪਿੰਡ ਚੱਕ ਬਜੀਦਾ ਦੇ ਰਹਿਣ ਵਾਲੇ ਸੋਨੂੰ ਸਿੰਘ ਖ਼ਿਲਾਫ਼ ਧਾਰਾ 376 (2) ਐੱਨ ਤਹਿਤ ਮਾਮਲਾ ਦਰਜ ਕੀਤਾ ਹੈ ਜਿਸ ਤਹਿਤ ਉਕਤ ਮੁਲਜ਼ਮ ਦੀ ਗ੍ਰਿਫਤਾਰੀ ਲਈ ਹਰਿਆਣਾ ਪੁਲਿਸ ਪੰਜਾਬ ਪਹੁੰਚੀ। ਇਸ ਸਬੰਧੀ ਥਾਣਾ ਘੁਬਾਇਆ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਸੀ ਜਿਸ ਤੋਂ ਬਾਅਦ ਟੀਮ ਮੁਲਜ਼ਮ ਦੇ ਘਰ ਪਹੁੰਚੀ ਜਿੱਥੇ ਮੁਲਜ਼ਮ ਸੋਨੂੰ ਸਿੰਘ ਘਰ ਦੇ ਵਿਹਡ਼ੇ ਵਿਚ ਖਡ਼੍ਹਾ ਸੀ। ਇਸੇ ਦੌਰਾਨ ਉਸ ਨੇ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਜਦੋਂ ਪੁਲਿਸ ਸੋਨੂੰ ਸਿੰਘ ਨੂੰ ਉਥੋਂ ਲੈ ਕੇ ਜਾ ਰਹੀ ਸੀ ਤਾਂ ਸੋਨੂੰ ਸਿੰਘ ਨੇ ਰੌਲਾ ਪਾਉਣਾ ਸੁਰੂ ਕਰ ਦਿੱਤਾ ਜਿਸ ਕਾਰਨ ਸੋਨੂੰ ਸਿੰਘ ਦਾ ਪਿਤਾ ਮੰਗਲ ਸਿੰਘ, ਇੱਕ ਹੋਰ ਵਿਅਕਤੀ ਮਹਿੰਦਰ ਸਿੰਘ ਅਤੇ 5 ਅਣਪਛਾਤੀਆਂ ਔਰਤਾਂ ਅਤੇ ਮਰਦ ਉੱਥੇ ਆ ਗਏ ਤੇ ਪੁਲਿਸ ਟੀਮ ਨਾਲ ਝਗਡ਼ਾ ਕਰਨ ਲੱਗੇ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਔਰਤਾਂ ਨੇ ਮਹਿਲਾ ਪੁਲਿਸ ਮੁਲਾਜ਼ਮ ਦੀ ਵਰਦੀ ਪਾਡ਼ ਦਿੱਤੀ ਅਤੇ ਸਾਥੀ ਪੁਲਿਸ ਮੁਲਾਜ਼ਮਾਂ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਉਕਤ ਵਿਅਕਤੀਆਂ ਨੇ ਸੋਨੂੰ ਸਿੰਘ ਨੂੰ ਪੁਲਿਸ ਦੀ ਗ੍ਰਿਫਤ ’ਚੋਂ ਛੁਡਵਾ ਕੇ ਭਜਾ ਦਿੱਤਾ। ਉਪਰੰਤ ਹਰਿਆਣਆ ਪੁਲਿਸ ਉਥੋਂ ਵਾਪਸ ਆ ਗਈ ਅਤੇ ਸਥਾਨਕ ਪੁਲਿਸ ਕੋਲ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ।

ਜਾਂਚ ਅਧਿਕਾਰੀ ਏਐੱਸਆਈ ਮੁਖਤਿਆਰ ਸਿੰਘ ਨੇ ਦੱਸਿਆ ਕਿ ਮੰਗਲ ਸਿੰਘ, ਸੋਨੂੰ ਸਿੰਘ, ਮਹਿੰਦਰ ਸਿੰਘ ਅਤੇ 5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।

Vinkmag ad
Share Our Daily Posts

News Desk

Read Previous

ਮਾਂ ਦੀ ਬੇਵਸੀ : ਵਿਧਾਇਕ ਕੋਲ ਪਹੁੰਚ ਕੇ ਮੰਗੀ ਨਸ਼ੇੜੀ ਪੁੱਤ ਨੂੰ ਮਾਰਨ ਦੀ ਇਜਾਜ਼ਤ, ਬੋਲੀ- ਨੂੰਹ ਦੀ ਜ਼ਿੰਦਗੀ ਵੀ ਖਰਾਬ ਕਰ’ਤੀ ਤੇ ਹੁਣ…

Read Next

ਅੰਮ੍ਰਿਤਸਰ ਏਅਰਪੋਰਟ ‘ਤੇ ਦੁਬਈ ਤੋਂ ਆਏ ਨੌਜਵਾਨ ਤੋਂ 460 ਗ੍ਰਾਮ ਸੋਨਾ ਫੜਿਆ, ਪੇਸਟ ਬਣਾ ਕੇ ਜੁੱਤੀਆਂ ‘ਚ ਲੁਕਾਈ ਸੀ