Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 28, 2026

ਪੰਜਾਬ ਦੇ ਬਾਲਘਰਾਂ ‘ਚੋਂ ਗਾਇਬ ਹੋਏ ਬੱਚਿਆਂ ਦੇ ਮਾਮਲੇ ਦੀ ਜਾਂਚ ਕਰਨਗੇ ਏਡੀਜੀਪੀ, ਪਟਿਆਲਾ ਦੇ ਆਈਜੀ ਤੋਂ ਵੀ 30 ਦਿਨ ‘ਚ ਮੰਗੀ ਪੂਰੀ ਰਿਪੋਰਟ

ਪਟਿਆਲਾ : ਸਰਕਾਰੀ ਬਾਲ ਘਰਾਂ ’ਚੋਂ ਲਾਪਤਾ ਹੋਏ 1450 ਬੱਚਿਆਂ ਦਾ ਸੁਰਾਗ ਨਾ ਮਿਲਣ ਸਬੰਧੀ ਪੰਜਾਬੀ ਜਾਗਰਣ ’ਚ ਛਪੀ ਰਿਪੋਰਟ ਨੇ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮਾਮਲਾ ਡੀਜੀਪੀ ਪੰਜਾਬ ਗੌਰਵ ਯਾਦਵ ਕੋਲ ਪੁੱਜ ਗਿਆ ਹੈ। ਉਨ੍ਹਾਂ ਨੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।

ਪੰਜਾਬੀ ਜਾਗਰਣ ਨੇ ਆਰਟੀਆਈ ਤਹਿਤ ਮਿਲੀ ਜਾਣਕਾਰੀ ’ਤੇ ਅਧਾਰਿਤ ਮੰਗਲਵਾਰ ਨੂੰ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਇਸ ’ਚ ਦੱਸਿਆ ਗਿਆ ਸੀ ਕਿ ਪੰਜਾਬ ਦੇ ਸਰਕਾਰੀ ਬਾਲ ਘਰਾਂ ’ਚੋਂ ਬੀਤੇ ਅੱਠ ਸਾਲਾਂ ’ਚ ਵੱਡੀ ਗਿਣਤੀ ਬੱਚੇ ਲਾਪਤਾ ਹੋਏ ਹਨ। ਇਨ੍ਹਾਂ ’ਚ ਵੀ ਕੁਡ਼ੀਆਂ ਦੀ ਗਿਣਤੀ ਵਧੇਰੇ ਹੈ। ਇਹ ਅੰਕਡ਼ੇ ਪੁਲਿਸ ਤੇ ਸਿਵਿਲ ਪ੍ਰਸ਼ਾਸਨ ਦੀ ਲਾਪਰਵਾਹੀ ਵੱਲ ਸੰਕੇਤ ਕਰਦੇ ਹਨ।

ਪਟਿਆਲਾ ਦੇ ਇਕ ਜਾਗਰੂਕ ਨਾਗਰਿਕ ਨੇ ਪੰਜਾਬੀ ਜਾਗਰਣ ’ਚ ਪ੍ਰਕਾਸ਼ਿਤ ਰਿਪੋਰਟ ਦਾ ਹਵਾਲਾ ਦੇ ਕੇ ਡੀਜੀਪੀ ਨੂੰ ਈ-ਮੇਲ ਜ਼ਰੀਏ ਇਸ ਮਾਮਲੇ ’ਚ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੇ ਇਸ ਨੂੰ ਗੰਭੀਰਤਾ ਨਾਲ ਲਿਆ। ਉਨ੍ਹਾਂ ਨੇ ਫ਼ੌਰੀ ਤੌਰ ’ਤੇ ਸ਼ਿਕਾਇਤ ਦੀ ਪਡ਼ਤਾਲ ਲਈ ਏਡੀਜੀਪੀ ਨੂੰ ਨਿਰਦੇਸ਼ ਦੇ ਦਿੱਤੇ। ਇਸਦੇ ਨਾਲ ਹੀ ਆਈਜੀ ਪਟਿਆਲਾ ਨੂੰ ਵੀ ਮਾਮਲੇ ਸਬੰਧੀ ਹੋਰ ਵੇਰਵੇ 30 ਦਿਨ ਦੇ ਅੰਦਰ ਇਕੱਤਰ ਕਰਕੇ ਏਡੀਜੀਪੀ ਦਫ਼ਤਰ ਪੇਸ਼ ਕਰਨ ਲਈ ਕਿਹਾ ਗਿਆ ਹੈ।

ਇਹ ਵਰਤੀ ਗਈ ਲਾਪਰਵਾਹੀ : ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ ਮੁਤਾਬਕ ਕਿਸੇ ਵੀ ਬੱਚੇ ਦੇ ਲਾਪਤਾ ਹੋਣ ਦੇ 72 ਘੰਟੇ ਬਾਅਦ ਅਗ਼ਵਾ ਦੀਆਂ ਧਰਾਵਾਂ ਤਹਿਤ ਪੁਲਿਸ ਕੇਸ ਦਰਜ ਕਰਨਾ ਲਾਜ਼ਮੀ ਹੈ। ਪਰ ਬਹੁਤੇ ਮਾਮਲਿਆਂ ’ਚ ਐੱਫਆਈਆਰ ਦਰਜ ਨਾ ਹੋਣ ਕਰਕੇ ਇਸਦੀ ਸਮਾਂਬੱਧ ਤਫਤੀਸ਼ ਨਹੀਂ ਹੁੰਦੀ ਤੇ ਜਾਂਚ ਰਿਪੋਰਟ ਵੀ ਅਦਾਲਤ ਤੱਕ ਨਹੀਂ ਪੁੱਜਦੀ। ਇਸ ਕਰਕੇ ਬਹੁਤੇ ਕੇਸ ਅਣਦੇਖੇ ਹੋ ਜਾਂਦੇ ਹਨ ਤੇ ਵੱਡੇ ਪੱਧਰ ’ਤੇ ਲਾਪਤਾ ਹੋਏ ਬੱਚੇ ਬਰਾਮਦ ਨਹੀਂ ਹੋ ਪਾਉਂਦੇ।

ਆਰਟੀਆਈ ਤਹਿਤ ਰਿਕਾਰਡ ਦੇਣ ’ਚ ਵੀ ਵੱਟਿਆ ਟਾਲ਼ਾ

ਬੱਚਿਆਂ ਦੇ ਲਾਪਤਾ ਸਬੰਧੀ ਰਿਕਾਰਡ ਇਕੱਠਾ ਕਰਨਾ ਤੇ ਇਸਦੀ ਸੂਚਨਾ ਸਰਕਾਰ ਨੂੰ ਦੇਣਾ ਜ਼ਿਲ੍ਹਾ ਪੁਲਿਸ ਤੇ ਪ੍ਰਸ਼ਾਸ਼ਨ ਦੀ ਜ਼ਿੰਮੇਵਾਰੀ ਹੈ। ਦਿਲਚਸਪ ਹੈ ਕਿ ਆਰਟੀਆਈ ਤਹਿਤ ਪੁਲਿਸ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਇਸ ਕਰਕੇ ਸੂਚਨਾ ਕਮਿਸ਼ਨ ਤੱਕ ਪਹੁੰਚ ਕਰਨੀ ਪਈ ਤੇ ਮੰਗ ਅਨੁਸਾਰ ਵੇਰਵੇ ਨਹੀਂ ਦਿੱਤੇ ਗਏ। ਆਰਟੀਆਈ ਤਹਿਤ 2000 ਤੋਂ 2020 ਤੱਕ ਦਾ ਰਿਕਾਰਡ ਮੰਗਿਆ ਗਿਆ ਸੀ ਪਰ ਦੋ ਸਾਲ ਬਾਅਦ ਸਿਰਫ਼ ਅੱਠ ਸਾਲ ਦਾ ਵੇਰਵਾ ਦਿੱਤਾ ਗਿਆ ਹੈ।

ਨਿਰਪੱਖ ਜਾਂਚ ਹੋਵੇਗੀ ਤਾਂ ਕਈ ਵੱਡੇ ਖੁਲਾਸੇ ਹੋਣਗੇ : ਡਾ. ਵਿਰਕ

ਲਾਪਤਾ ਬੱਚਿਆਂ ਸਬੰਧੀ ਮਾਮਲਿਆਂ ’ਤੇ ਅਧਿਐਨ ਕਰ ਰਹੇ ਤੇ ਇਸ ਵਿਸ਼ੇ ’ਤੇ ਪੀਐੱਚਡੀ ਕਰਵਾਉਣ ਵਾਲੇ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਗੁਰਨਾਮ ਸਿੰਘ ਵਿਰਕ ਦਾ ਕਹਿਣਾ ਹੈ ਕਿ ਲਾਪਤਾ ਹੋਏ ਬੱਚਿਆਂ ਦੇ ਅੰਕਡ਼ੇ ਹੈਰਾਨੀਜਨਕ ਹਨ। ਇਸ ਮਾਮਲੇ ਨੂੰ ਪੰਜਾਬ ਸਰਕਾਰ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਨਿਰਪੱਖ ਜਾਂਚ ਹੋਵੇਗੀ ਤਾਂ ਕਈ ਵੱਡੇ ਖ਼ੁਲਾਸੇ ਹੋਣਗੇ। ਇਹ ਮਸਲਾ ਸਿਰਫ਼ ਬੱਚਿਆਂ ਦੇ ਲਾਪਤਾ ਹੋਣ ਦਾ ਨਹੀਂ ਹੈ ਸਗੋਂ ਇਸ ਤੋਂ ਵੀ ਗੰਭੀਰ ਹੈ। ਜ਼ਿਆਦਾ ਗਿਣਤੀ ’ਚ ਲਡ਼ਕੀਆਂ ਦਾ ਲਾਪਤਾ ਹੋਣਾ ਕਈ ਸ਼ੰਕੇ ਖਡ਼ੇ ਕਰਦਾ ਹੈ। ਡਾ. ਵਿਰਕ ਨੇ ਕਿਹਾ ਕਿ ਹੁਣ ਤੱਕ ਕੀਤੀ ਗਈ ਸਟੱਡੀ ’ਚ ਸਾਹਮਣੇ ਆਇਆ ਹੈ ਕਿ ਅਜਿਹੇ ਬਹੁਗਿਣਤੀ ਬੱਚੇ ਬੰਧੂਆ ਮਜ਼ਦੂਰੀ, ਮਨੁੱਖੀ ਤਸਕਰੀ, ਸਰੀਰਕ ਸ਼ੋਸ਼ਣ, ਮਨੁੱਖੀ ਅੰਗਾਂ ਦੀ ਤਸਕਰੀ ਆਦਿ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਕਰਕੇ ਉਨਾਂ ਦਾ ਕੁਝ ਪਤਾ ਹੀ ਨਹੀਂ ਲਗਾਇਆ ਜਾ ਸਕਦਾ।

Vinkmag ad
Share Our Daily Posts

News Desk

Read Previous

ਲੁਧਿਆਣਾ ‘ਚ PubG ਤੇ Free Fire ਖੇਡਣ ਵਾਲੇ 2 ਨੌਜਵਾਨਾਂ ਨੇ ਲਾਇਆ ਫਾਹਾ, ਲਗਾਤਾਰ ਗੇਮ ਖੇਡਣ ਨਾਲ ਹੋ ਗਏ ਸੀ ਮਾਨਸਿਕ ਤਣਾਅ ਦਾ ਸ਼ਿਕਾਰ

Read Next

ਵਿਧਵਾ ਨੂੰਹ ਨੂੰ ਹੈ ਸਹੁਰੇ ਤੋਂ ਗੁਜ਼ਾਰਾ ਲੈਣ ਦਾ ਹੱਕ, ਛੱਤੀਸਗੜ੍ਹ ਹਾਈਕੋਰਟ ਨੇ ਕਿਹਾ- ਜ਼ਿੰਦਗੀ ਜਿਊਣ ‘ਚ ਅਸਮਰੱਥ ਤਾਂ ਦਾਅਵਾ ਜਾਇਜ਼