Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 11, 2026

ਸਿੱਖਾਂ ’ਚ ਆਪੋਧਾਪੀ ਦਾ ਮਾਹੌਲ, ਇਕ-ਦੂਜੇ ਨੂੰ ਦਿਖਾਇਆ ਜਾ ਰਿਹੈ ਨੀਂਵਾਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖਾਂ ਪ੍ਰਤੀ ਨਾਰਾਜ਼ਗੀ ਪ੍ਰਗਟਾਈ

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖਾਂ ਪ੍ਰਤੀ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਸਿੱਖਾਂ ’ਚ ਇਸ ਵੇਲੇ ਆਪੋਧਾਪੀ ਦਾ ਮਾਹੌਲ ਬਣਿਆ ਹੋਇਆ ਹੈ। ਹੁਣ ਸਿੱਖ ਵਿਆਹਾਂ-ਸ਼ਾਦੀਆਂ ਤੇ ਹੋਰ ਸਮਾਗਮਾਂ ’ਚ ਮਰਿਆਦਾ ਤੋਂ ਉਲਟ ਕਾਰਵਾਈਆਂ ਕਰ ਰਹੇ ਹਨ। ਅਕਾਲ ਤਖ਼ਤ ਸਾਹਿਬ ’ਤੇ ਕਿਸ-ਕਿਸ ਨੂੰ ਤਲਬ ਕੀਤਾ ਜਾਵੇ, ਇਹ ਸਿੱਖਾਂ ਨੂੰ ਖ਼ੁਦ ਸਮਝਣ ਦੀ ਲੋਡ਼ ਹੈ। ਲੋਕ ਕਹਿ ਰਹੇ ਹਨ ਕਿ ਸੰਵਿਧਾਨਕ ਤੌਰ ’ਤੇ ਸਾਨੂੰ ਆਪਣੀ ਜ਼ਿੰਦਗੀ ਆਜ਼ਾਦੀ ਨਾਲ ਜਿਊਣ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਜਿਹਡ਼ਾ ਮਾਮਲਾ ਅਕਾਲ ਤਖ਼ਤ ਸਾਹਿਬ ’ਤੇ ਪੁੱਜਦਾ ਹੈ, ਉਸ ਮਾਮਲੇ ’ਚ ਜਿਸ ਦੇ ਹੱਕ ’ਚ ਫ਼ੈਸਲਾ ਹੁੰਦਾ ਹੈ, ਉਹ ਕਹਿੰਦਾ ਹੈ ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ ਅਤੇ ਜਿਸ ਦੇ ਖ਼ਿਲਾਫ਼ ਫ਼ੈਸਲਾ ਹੁੰਦਾ ਹੈ, ਉਹ ਆਖਦਾ ਹੈ ਕਿ ਮੈਂ ਜਥੇਦਾਰ ਜਾਂ ਅਕਾਲ ਤਖ਼ਤ ਸਾਹਿਬ ਨੂੰ ਨਹੀਂ ਮੰਨਦਾ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੀ ਅਗਵਾਈ ਵਿਚ ਫ਼ੌਜਾਂ ਚੱਲਦੀਆਂ ਸਨ। ਕਿਸੇ ਦੀ ਜੁਰਅੱਤ ਨਹੀਂ ਸੀ ਪੈਂਦੀ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਫ਼ੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦੇਵੇ। ਉਸ ਸਮੇਂ ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਇਸ ਤਖ਼ਤ ’ਤੇ ਤਲਬ ਕਰ ਲਿਆ ਜਾਂਦਾ ਸੀ। ਅੱਜ ਅਸੀਂ ਨਿਹੱਥੇ ਚੱਲ ਰਹੇ ਹਾਂ, ਸਾਡੇ ਪਾਸ ਕੋਈ ਫ਼ੌਜ ਨਹੀਂ ਹੈ। ਅਕਾਲੀ ਫੂਲਾ ਸਿੰਘ ਦੀ ਫ਼ੌਜ ਕੋਲ ਜੇ ਸ਼ਸਤਰ ਸਨ ਤਾਂ ਕੌਮ ਲਈ ਮਰਨ ਦਾ ਜਜ਼ਬਾ ਵੀ ਸੀ।

ਗੋਲਕਾਂ ਸੰਭਾਲਣ ਦੀ ਗੱਲ ਹੋ ਰਹੀ ਹੈ, ਪੰਥ ਦੀ ਨਹੀਂ

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਜਿਹਡ਼ੀਆਂ ਕੌਮੀ ਗਿਰਾਵਟਾਂ ਆਈਆਂ ਹਨ, ਇਨ੍ਹਾਂ ਨੂੰ ਦੂਰ ਕਰਨ ਲਈ ਇਕੱਠੇ ਹੋ ਕੇ ਹੰਭਲਾ ਮਾਰਨ ਦੀ ਲੋਡ਼ ਹੈ। ਉਨ੍ਹਾਂ ਕਿਹਾ ਕਿ ਲੋਡ਼ ਹੈ ਕਿ ਹੁਣ ਆਪਣੀਆਂ ਸੰਸਥਾਵਾਂ ਤੇ ਇਨ੍ਹਾਂ ਦੀਆਂ ਮਰਿਆਦਾਵਾਂ ਨੂੰ ਬਚਾਇਆ ਜਾਵੇ। ਅੱਜ ਸਾਡੀਆਂ ਸੰਸਥਾਵਾਂ ’ਚ ਆਪੋਧਾਪੀ ਪਈ ਹੋਈ ਹੈ। ਇਕ ਕਹਿੰਦਾ ਹੈ ਕਿ ਮੈਂ ਵੱਡਾ, ਦੂਸਰਾ ਕਹਿੰਦਾ ਮੈਂ ਵੱਡਾ। ਇਕ ਕਹਿੰਦਾ ਮੇਰੀ ਸੰਸਥਾ ਵੱਡੀ, ਦੂਜਾ ਕਹਿੰਦਾ ਮੇਰੀ ਸੰਸਥਾ ਵੱਡੀ, ਮੇਰੇ ਅਧਿਕਾਰ ਵੱਡੇ। ਆਪਣੇ ਆਪ ਨੂੰ ਉੱਚਾ ਦਿਖਾਉਣ ਦੀ ਖ਼ਾਤਰ ਦੂਜਿਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੰਸਥਾਵਾਂ ’ਤੇ ਕਬਜ਼ੇ ਦੀ ਲਡ਼ਾਈ ਕੀਤੀ ਜਾ ਰਹੀ ਹੈ। ਗੋਲਕਾਂ ਨੂੰ ਸੰਭਾਲਣ ਦੀ ਵੀ ਗੱਲ ਕੀਤੀ ਜਾ ਰਹੀ ਹੈ, ਪਰ ਪੰਥ ਨੂੰ ਸੰਭਾਲਣ ਦੀ ਕੋਈ ਗੱਲ ਨਹੀਂ ਕਰ ਰਿਹਾ।

ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜੋ ਲਡ਼ਾਈ ਦੇ ਮਾਮਲੇ ਪੁੱਜ ਰਹੇ ਹਨ ਉਨ੍ਹਾਂ ’ਚੋਂ 80 ਫ਼ੀਸਦੀ ਮਾਮਲੇ ਵਿਦੇਸ਼ਾਂ ਦੇ ਤੇ ਪ੍ਰਬੰਧਕੀ ਲਡ਼ਾਈਆਂ ਦੇ ਹਨ। ਉਨ੍ਹਾਂ ਕਿਹਾ ਕਿ ਕਰੋਡ਼ਾਂ ਡਾਲਰ ਸੰਸਥਾਵਾਂ ਦੇ ਕਬਜ਼ਿਆਂ ਨੂੰ ਲੈ ਕੇ ਖ਼ਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਤਾਂ ਝਗਡ਼ਾ ਇਸ ਹੱਦ ਤਕ ਪੁੱਜ ਜਾਂਦਾ ਹੈ ਕਿ ਜੇਕਰ ਦੂਸਰੀ ਧਿਰ ਨੂੰ ਪ੍ਰਬੰਧ ਮਿਲ ਜਾਵੇ ਤਾਂ ਪਹਿਲੀ ਧਿਰ ਗੁਰੂ ਨੂੰ ‘ਗੁਰੂ’ ਮੰਨਣ ਤੋਂ ਵੀ ਇਨਕਾਰ ਕਰ ਦਿੰਦੀ ਹੈ।

…ਤੇ ਫੇਰ ਕਹਿੰਦੇ ਜਥੇਦਾਰ ਬਾਦਲਾਂ ਨੂੰ ਮਜ਼ਬੂਤ ਕਰ ਰਿਹੈ

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦਾ ਬੋਰਡ ਭੰਗ ਕੀਤਿਆਂ ਪੰਜ ਮਹੀਨੇ ਹੋ ਚੁੱਕੇ ਹਨ ਅਤੇ ਇਸ ਦਾ ਪ੍ਰਬੰਧ ਇਕ ਸਿੱਖ ਨੂੰ ਦਿੱਤਾ ਗਿਆ ਹੈ। ਬੋਰਡ ਦੀ ਬਹਾਲੀ ਨਹੀਂ ਕੀਤੀ ਜਾ ਰਹੀ। ਕੋਈ ਸਿੱਖ ਨਹੀਂ ਬੋਲ ਰਿਹਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਕੁਝ ਹੋ ਜਾਵੇ ਤਾਂ ਧਰਨੇ-ਮੁਜ਼ਾਹਰੇ ਸ਼ੁਰੂ ਹੋ ਜਾਂਦੇ ਹਨ। ਤਖ਼ਤ ਸ੍ਰੀ ਪਟਨਾ ਸਾਹਿਬ ਦਾ ਬੋਰਡ ਕਿੱਥੇ ਦਿਖਾਈ ਦੇ ਰਿਹਾ ਹੈ, ਉਨ੍ਹਾਂ ਨੂੰ ਕੋਈ ਨਹੀਂ ਪੱੁਛਦਾ। ਅਸੀ ਕਹਿੰਦੇ ਹਾਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬੋਲੇ। ਜੇਕਰ ਜਥੇਦਾਰ ਬੋਲਦਾ ਹੈ ਤਾਂ ਫਿਰ ਕਿਹਾ ਜਾਂਦਾ ਹੈ ਕਿ ਇਹ ਬਾਦਲਾਂ ਨੂੰ ਮਜ਼ਬੂਤ ਕਰ ਰਿਹਾ। ਉਨ੍ਹਾਂ ਕਿਹਾ ਕਿ ਆਪਣੀਆਂ ਸੰਸਥਾਵਾਂ ਨੂੰ ਸਾਂਭਣ ਦੀ ਲੋਡ਼ ਹੈ ਅਤੇ ਸਾਰੇ ਸਿੱਖਾਂ ਨੂੰ ਇਕਜੁੱਟ ਹੋਣ ਦੀ ਲੋਡ਼ ਹੈ।

ਜਥੇਦਾਰਾਂ ਦੀ ਨਿਯੁਕਤੀ ਦਾ ਵਿਧੀ ਵਿਧਾਨ ਬਣੇ

ਸਿੰਘ ਸਾਹਿਬ ਨੇ ਕਿਹਾ ਕਿ ਅਸੀ ਕਹਿੰਦੇ ਹਾਂ ਕਿ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਦਾ ਵਿਧੀ ਵਿਧਾਨ ਬਣੇ ਅਤੇ ਇਹ ਵੀ ਤੈਅ ਹੋਵੇ ਕਿ ਉਹ ਕਿੰਨਾ ਚਿਰ ਸੇਵਾ ਕਰ ਸਕਦਾ ਹੈ। ਕੌਮ ਦੇ ਵਿਦਵਾਨ ਇਸ ਸਬੰਧੀ ਕਿਉਂ ਨਹੀਂ ਕੋਈ ਨਿਰਣਾ ਲੈ ਰਹੇ। ਉਨ੍ਹਾਂ ਕਿਹਾ ਕਿ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਗੁਰਬਚਨ ਸਿੰਘ ਅਤੇ ਉਨ੍ਹਾਂ ਨੇ ਖ਼ੁਦ ਵੀ ਸ਼੍ਰੋਮਣੀ ਕਮੇਟੀ ਨੂੰ ਵਿਧੀ- ਵਿਧਾਨ ਤਿਆਰ ਕਰਵਾਉਣ ਲਈ ਲਿਖਆ ਹੈ। ਵਿਧੀ ਵਿਧਾਨ ਹੋਣਾ ਚਾਹੀਦਾ ਹੈ ਅਤੇ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ ਲੋਡ਼ ਹੈ। ਇਹ ਫ਼ੈਸਲੇ ਕਰ ਲੈਣੇ ਚਾਹੀਦੇ ਹਨ ਤਾਂ ਜੋ ਸਾਡੀ ਕੌਮ ਗ਼ੈਰਾਂ ਵਿਚ ਹਾਸੇ-ਮਜ਼ਾਕ ਦਾ ਪਾਤਰ ਨਾ ਬਣੇ, ਜੋ ਅੱਜ ਦੇ ਸਮੇਂ ’ਚ ਬਣ ਰਹੀ ਹੈ।

Vinkmag ad
Share Our Daily Posts

News Desk

Read Previous

ਇਕ ਵਿਧਾਇਕ ਇਕ ਪੈਨਸ਼ਨ’ ਯੋਜਨਾ ਨੂੰ ਹਾਈ ਕੋਰਟ ‘ਚ ਚੁਣੌਤੀ, ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

Read Next

ਸੂਬੇ ’ਚ ਖ਼ਤਮ ਹੋਣ ਕੰਢੇ ਪੁੱਜਾ ਲੰਪੀ ਸਕਿਨ ਰੋਗ, ਹੁਣ ਤਕ ਹੋਈਆਂ 17575 ਮੌਤਾਂ, ਪਸ਼ੂ ਪਾਲਕਾਂ ਦਾ ਦਾਅਵਾ ਸਵਾ ਲੱਖ ਤੋਂ ਵੱਧ ਗਾਵਾਂ ਦੀ ਹੋਈ ਮੌਤ