Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 11, 2026

ਨਸ਼ਿਆਂ ਨੇ ਕੀਤਾ ਪੰਜਾਬ ਨੂੰ ਤਬਾਹ, ਲਾਲ ਸੂਟ ਵਾਲੀ ਔਰਤ ਤੋਂ ਬਾਅਦ ਤਰਨਤਾਰਨ ‘ਚ ਸਕੂਲ ਦੇ ਕੋਲ ਬੇਹੋਸ਼ ਮਿਲੀ ਲੜਕੀ

ਅੰਮ੍ਰਿਤਸਰ, ਅੰਮ੍ਰਿਤਸਰ ‘ਚ ਪਹਿਲਾਂ ਲਾਲ ਸੂਟ ਵਾਲੀ ਔਰਤ ਤੇ ਫਿਰ ਮਕਬੂਲਪੁਰਾ ਇਲਾਕੇ ‘ਚ ਦੋ ਲੜਕੀਆਂ ਦੇ ਨਸ਼ੇ ‘ਚ ਧੁੱਤ ਹੋਣ ਦੇ ਮਾਮਲੇ ਤੋਂ ਬਾਅਦ ਹੁਣ ਤਰਨਤਾਰਨ ‘ਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਵਿਧਾਨ ਸਭਾ ਹਲਕਾ ਖੇਮਕਰਨ ਦੇ ਕਸਬਾ ਭਿੱਖੀਵਿੰਡ ਸਥਿਤ ਐਲੀਮੈਂਟਰੀ ਸਕੂਲ ਨੇੜੇ ਦੋ ਨੌਜਵਾਨਾਂ ਨੇ ਇਕ ਮੁਟਿਆਰ ਨੂੰ ਅਰਧ-ਬੇਹੋਸ਼ੀ ਦੀ ਹਾਲਤ ਵਿੱਚ ਛੱਡ ਦਿੱਤਾ। ਸਥਾਨਕ ਲੋਕਾਂ ਨੇ ਬੱਚੀ ਨੂੰ ਕਮਿਊਨਿਟੀ ਹੈਲਥ ਸੈਂਟਰ (ਸੀਐੱਚਸੀ) ‘ਚ ਦਾਖਲ ਕਰਵਾਇਆ ਹੈ।

ਕਸਬੇ ਦੇ ਵਸਨੀਕ ਜਗੀਰ ਸਿੰਘ, ਮੰਗਲ ਸਿੰਘ, ਸੁਰਜੀਤ ਸਿੰਘ, ਦਲਜੀਤ ਸਿੰਘ, ਰਾਮ ਲਾਲ ਤੇ ਦਲਬੀਰ ਕੌਰ ਨੇ ਦੱਸਿਆ ਕਿ ਵਾਰਡ-ਨਵੀਂ (ਖੇਮਕਰਨ ਰੋਡ, ਭਿੱਖੀਵਿੰਡ) ਸਥਿਤ ਸਰਕਾਰੀ ਐਲੀਮੈਂਟਰੀ ਸਕੂਲ ਨੇੜੇ ਦੋ ਨੌਜਵਾਨ ਮੋਟਰਸਾਈਕਲ ’ਤੇ ਆਏ। ਇਨ੍ਹਾਂ ਨੌਜਵਾਨਾਂ ਨੇ ਆਪਣੇ ਪਿੱਛੇ ਬੈਠੀ ਲੜਕੀ ਨੂੰ ਸਕੂਲ ਦੀ ਕੰਧ ’ਤੇ ਬਿਠਾ ਦਿੱਤਾ। ਉਹ ਨਸ਼ੇ ਵਿਚ ਸੀ ਤੇ ਉਸ ਨੂੰ ਹੋਸ਼ ਨਹੀਂ ਸੀ। ਅਚਾਨਕ ਕੁੜੀ ਗੋਡਿਆਂ ਭਾਰ ਡਿੱਗ ਪਈ।

ਜਗੀਰ ਸਿੰਘ ਤੇ ਮੰਗਲ ਸਿੰਘ ਨੇ ਦੱਸਿਆ ਕਿ ਲੜਕੀ ਤੋਂ ਉਸ ਦੇ ਘਰ ਦਾ ਪਤਾ ਤੇ ਨਾਂ ਪੁੱਛਿਆ ਗਿਆ ਪਰ ਉਹ ਹੋਸ਼ ਵਿਚ ਨਹੀਂ ਸੀ। ਲੜਕੀ ਦੀ ਬਾਂਹ ‘ਤੇ ਟੀਕੇ ਦੇ ਨਿਸ਼ਾਨ ਦੇਖ ਕੇ ਉਸ ਨੂੰ 108 ਐਂਬੂਲੈਂਸ ਰਾਹੀਂ ਸੀਐਚਸੀ ਸੁਰਸਿੰਘ ਵਿਖੇ ਦਾਖਲ ਕਰਵਾਇਆ ਗਿਆ। ਫਾਰਮੇਸੀ ਅਧਿਕਾਰੀ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਅਜੇ ਇਲਾਜ ਅਧੀਨ ਹੈ।

Vinkmag ad
Share Our Daily Posts

News Desk

Read Previous

ਲੜਕੀ ਨੂੰ ਹੱਥ ਲਗਾਉਣ ਦੀ ਮਿਲੀ ਸਜ਼ਾ, Ex Boyfriend ਨੇ ਨੌਜਵਾਨ ਦੇ ਹੱਥ ਵੱਢੇ, ਗਲ਼ਾ ਘੁੱਟ ਕੇ ਮਾਰਿਆ

Read Next

ਤਰਨਤਾਰਨ ਦੀ ਡਾਕਟਰ ਦਾ ਗਲਾ ਵੱਢ ਕੇ ਕੀਤਾ ਕਤਲ,ਕੈਨੇਡਾ ਜਾਣ ਲਈ ਏਜੰਟ ਨੂੰ ਦਿੱਤੇ ਹੋਏ ਸਨ 22 ਲੱਖ ਤੇ ਪਾਸਪੋਰਟ