Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 11, 2026

ਹਰਵਿੰਦਰ ਸਿੰਘ ਰਿੰਦਾ ਦੇ ਸਾਥੀ ਹਰਪ੍ਰੀਤ ਸਿੰਘ ਦੀ ਫਰਾਂਸ ‘ਚ ਹੱਤਿਆ, ਲੰਡਾ ਦੇ ਡਰੋਂ ਭੱਜਿਆ ਸੀ ਇਟਲੀ ਤੋਂ

ਤਰਨਤਾਰਨ : ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਦੇ ਇਸ਼ਾਰੇ ‘ਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲੇ ਹਰਵਿੰਦਰ ਸਿੰਘ ਰਿੰਦਾ ਤੋਂ ਬਾਅਦ ਹੁਣ ਉਸ ਦੇ ਸਾਥੀ ਹਰਪ੍ਰੀਤ ਸਿੰਘ ਉਰਫ਼ ਹੈਪੀ ਸੰਗੇੜਾ ਦੀ ਹੱਤਿਆ ਦੀ ਚਰਚਾ ਹੈ। ਦੱਸਿਆ ਜਾ ਰਿਹਾ ਹੈ ਕਿ ਹੈਪੀ ਦੀ ਤਿੰਨ ਦਿਨ ਪਹਿਲਾਂ ਫਰਾਂਸ ‘ਚ ਹੱਤਿਆ ਕੀਤੀ ਗਈ ਹੈ। ਕੈਨੇਡਾ ਸਥਿਤ ਅੱਤਵਾਦੀ ਲਖਬੀਰ ਸਿੰਘ ਲੰਡਾ ਨੇ ਹੈੱਪੀ ਨੂੰ ਮਾਰਨ ਲਈ 15 ਦਿਨ ਪਹਿਲਾਂ ਜਬਰੀ ਵਸੂਲੀ ਕੀਤੀ ਸੀ, ਜਿਸ ਤੋਂ ਬਾਅਦ ਉਹ ਇਟਲੀ ਤੋਂ ਫਰਾਂਸ ਭੱਜ ਗਿਆ ਸੀ।

ਫਿਰੋਜ਼ਪੁਰ ਜ਼ਿਲ੍ਹੇ ਦੇ ਥਾਣਾ ਮੱਖੂ ਅਧੀਨ ਪੈਂਦੇ ਪਿੰਡ ਬਸਤੀ ਵਾਲਾ ਦੇ ਵਸਨੀਕ ਹਰਪ੍ਰੀਤ ਸਿੰਘ ਉਰਫ਼ ਹੈਪੀ ਸੰਗੇੜਾ ਨੇ ਕਰੀਬ 2 ਸਾਲ ਪਹਿਲਾਂ ਹਰੀਕੇ ਪੱਤਣ ਦੇ ਵਾਸੀ ਸਤਪਾਲ ਪਾਲਾ ਬੂਹ ‘ਤੇ ਗੋਲੀਆਂ ਚਲਾਈਆਂ ਸਨ। ਇਸ ਮਾਮਲੇ ਵਿੱਚ ਥਾਣਾ ਜੀਰਾ ‘ਚ ਹੈਪੀ ਸੰਗੇੜਾ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।

ਇਸ ਹੱਤਿਆ ਤੋਂ ਬਾਅਦ ਹੈਪੀ ਸੰਗੇੜਾ ਜਾਅਲੀ ਪਾਸਪੋਰਟ ‘ਤੇ ਇਟਲੀ ਚਲਾ ਗਿਆ ਸੀ। ਇਟਲੀ ‘ਚ ਰਹਿੰਦਿਆਂ ਹੈਪੀ ਸੰਗੇੜਾ ਨੇ ਕੈਨੇਡਾ ਰਹਿੰਦੇ ਅੱਤਵਾਦੀ ਲਖਬੀਰ ਸਿੰਘ ਲੰਡਾ ਨਾਲ ਆਪਣਾ ਨੈੱਟਵਰਕ ਕਾਇਮ ਕਰ ਲਿਆ ਸੀ। ਲੰਡਾ ਵੱਲੋਂ ਤਰਨਤਾਰਨ ਅਤੇ ਪੱਟੀ ਇਲਾਕੇ ਦੇ ਵਪਾਰੀਆਂ ਨੂੰ ਡਰਾ ਧਮਕਾ ਕੇ ਫਿਰੌਤੀ ਲੈਣ ਲਈ ਹੈਪੀ ਸੰਗੇੜਾ ਦੀ ਵਰਤੋਂ ਕੀਤੀ ਜਾਂਦੀ ਸੀ।

ਸੂਤਰਾਂ ਅਨੁਸਾਰ ਹੈਪੀ ਸੰਗੇੜਾ ਨੇ ਤਰਨਤਾਰਨ ਜ਼ਿਲ੍ਹੇ ‘ਚ ਆਪਣਾ ਨੈੱਟਵਰਕ ਮਜ਼ਬੂਤ ​​ਕਰ ਲਿਆ ਸੀ। ਲੰਡਾ ਵੱਲੋਂ ਦੋ ਹਫ਼ਤੇ ਪਹਿਲਾਂ ਹੈਪੀ ਸੰਗੇੜਾ ਦਾ ਕਤਲ ਕਰਵਾਉਣ ਦੀ ਸਾਜ਼ਿਸ਼ ਰਚੀ ਗਈ ਸੀ, ਜਿਸ ਦਾ ਪਤਾ ਲੱਗਦਿਆਂ ਹੀ ਹੈਪੀ ਸੰਗੇੜਾ ਇਟਲੀ ਤੋਂ ਫਰਾਂਸ ਭੱਜ ਗਿਆ। ਉੱਥੇ ਹੀ ਸ਼ੁੱਕਰਵਾਰ ਨੂੰ ਕੁਝ ਲੋਕਾਂ ਨੇ ਹੈੱਪੀ ਸੰਗੇੜਾ ਦੀ ਹੱਤਿਆ ਕਰ ਦਿੱਤੀ। ਦੱਸ ਦੇਈਏ ਕਿ ਲਖਬੀਰ ਸਿੰਘ ਲੰਡਾ ਤੇ ਹੈਪੀ ਸੰਗੇੜਾ ਕਰੀਬੀ ਦੋਸਤ ਸਨ। ਜਦੋਂ ਲਖਬੀਰ ਸਿੰਘ ਲੰਡਾ ਗੈਂਗਸਟਰ ਨਹੀਂ ਸੀ ਤਾਂ ਦੋਵੇਂ ਹਰੀਕੇ ਪੱਤਣ ਦੇ ਸਟੇਡੀਅਮ ਵਿੱਚ ਇਕੱਠੇ ਕ੍ਰਿਕਟ ਖੇਡਦੇ ਸਨ।

Vinkmag ad
Share Our Daily Posts

News Desk

Read Previous

ਦਾਤ ਮਾਰ ਕੇ ਰਾਹਗੀਰਾਂ ਨੂੰ ਲੁੱਟਣ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ, 9 ਮੋਬਾਈਲ ਫੋਨ ਤੇ ਚੋਰੀਸ਼ੁਦਾ 2 ਮੋਟਰਸਾਈਕਲ ਬਰਾਮਦ

Read Next

ਡੇਰਾ ਪ੍ਰੇਮੀ ਹੱਤਿਆਕਾਂਡ ‘ਚ AGTF ਨੂੰ ਮਿਲੀ ਵੱਡੀ ਕਾਮਯਾਬੀ, ਐੱਨਕਾਉਂਟਰ ਤੋਂ ਬਾਅਦ 6ਵਾਂ ਸ਼ੂਟਰ ਵੀ ਜੈਪੁਰ ਤੋਂ ਗ੍ਰਿਫ਼ਤਾਰ