ਜਲੰਧਰ ‘ਚ ਲੱਗੀ ਭਿਆਨਕ ਅੱਗ, ਰਿਹਾਇਸ਼ੀ ਇਲਾਕੇ ‘ਚ ਪਈਆਂ ਲੋਕਾਂ ਨੂੰ ਭਾਜੜਾਂ
ਜਲੰਧਰ : ਮਸ਼ਹੂਰ ਕਾਮੇਡੀਅਨ ਕਾਕੇ ਸ਼ਾਹ ਖਿਲਾਫ਼ ਥਾਣਾ ਡਵੀਜ਼ਨ ਨੰਬਰ 3 ਵਿਚ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਰਸਤਾ ਮੁਹੱਲਾ ਦੇ ਨਵਨੀਤ ਆਨੰਦ ਦੇ ਬਿਆਨਾਂ ‘ਤੇ ਦਰਜ ਕੀਤਾ ਗਿਆ ਹੈ। ਕਾਕੇ ਸ਼ਾਹ ‘ਤੇ ਯੂਕੇ ਭੇਜਣ ਦੇ ਨਾਂ ‘ਤੇ ਨਵੀਨਤ ਆਨੰਦ ਕੋਲੋਂ 6 ਲੱਖ ਰੁਪਏ ਠੱਗਣ ਦਾ ਦੋਸ਼ ਲੱਗਾ ਹੈ। ਪੁਲਿਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਵਨੀਤ ਦਾ ਦੋਸ਼ ਹੈ ਕਿ ਪੈਸੇ ਲੈਣ ਤੋਂ ਬਾਅਦ ਵੀ ਕਾਕੇ ਸ਼ਾਹ ਨੇ ਉਸ ਨੂੰ ਯੂਕੇ ਨਹੀਂ ਭੇਜਿਆ ਤੇ ਨਾਂ ਹੀ ਪੈਸੇ ਮੋੜੇ ਹਨ।
10 ਲੱਖ ਰੁਪਏ ‘ਚ ਹੋਇਆ ਸੀ ਸੌਦਾ
ਨਵਨੀਤ ਆਨੰਦ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਦੱਸਿਆ ਕਿ ਉਸ ਦਾ ਸੌਦਾ ਦਸ ਲੱਖ ਰੁਪਏ ਵਿੱਚ ਤੈਅ ਹੋਇਆ ਸੀ। ਛੇ ਲੱਖ ਰੁਪਏ ਪਹਿਲਾਂ ਲਏ ਸਨ ਤੇ ਬਾਕੀ ਚਾਰ ਲੱਖ ਰੁਪਏ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਸਨ। ਨਵਨੀਤ ਆਨੰਦ ਨੇ ਦੱਸਿਆ ਕਿ 16 ਫਰਵਰੀ 2022 ਨੂੰ ਉਸ ਨੇ ਆਪਣੇ ਪੰਜਾਬ ਨੈਸ਼ਨਲ ਬੈਂਕ ‘ਚੋਂ ਇਕ ਲੱਖ ਰੁਪਏ ਕਾਕੇ ਸ਼ਾਹ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕੀਤੇ।
27 ਫਰਵਰੀ 2022 ਨੂੰ ਉਸਦੇ ਭਰਾ ਵਨੀਤ ਆਨੰਦ ਨੇ ਵੈਸਟਰਨ ਯੂਨੀਅਨ ਤੋਂ 2 ਲੱਖ 70 ਹਜ਼ਾਰ ਰੁਪਏ ਭੇਜੇ ਸਨ। ਕੁਝ ਦਿਨਾਂ ਬਾਅਦ ਕਾਕੇ ਸ਼ਾਹ ਤੇ ਉਸ ਦਾ ਸਾਥੀ ਘਰ ਆ ਕੇ 2 ਲੱਖ 30 ਹਜ਼ਾਰ ਰੁਪਏ ਨਕਦ ਤੇ ਪਾਸਵਰਡ, ਬੈਂਕ ਸਟੇਟਮੈਂਟ ਦੀ ਕਾਪੀ ਲੈ ਗਏ। ਕਹਿਣ ਲੱਗੇ ਕਿ ਜਲਦ ਹੀ ਤੁਹਾਡਾ ਵੀਜ਼ਾ ਅਪਲਾਈ ਕਰ ਦਿੱਤਾ ਜਾਵੇਗਾ।
