ਲੁਧਿਆਣਾ : ਹਵਸ ਵਿਚ ਅੰਨ੍ਹੇ ਹੋਏ ਲੜਕੇ ਨੇ ਗਲੀ ਵਿੱਚ ਖੇਡ ਰਹੀ 6 ਵਰ੍ਹਿਆ ਦੀ ਮਾਸੂਮ ਬੱਚੀ ਨੂੰ ਜਬਰ ਜਨਾਹ ਦਾ ਸ਼ਿਕਾਰ ਬਣਾ ਲਿਆ । ਹੈਵਾਨੀਅਤ ਭਰੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਇਸ ਮਾਮਲੇ ਵਿੱਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਲੜਕੀ ਦੀ ਮਾਂ ਦੀ ਸ਼ਿਕਾਇਤ ਤੇ ਦੀਪ ਨਗਰ ਦੇ ਰਹਿਣ ਵਾਲੇ ਲੜਕੇ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਜਾਣਕਾਰੀ ਦਿੰਦਿਆਂ ਤਫ਼ਤੀਸੀ ਅਫ਼ਸਰ ਕਰਮਜੀਤ ਸਿੰਘ ਨੇ ਦੱਸਿਆ ਕਿ ਮਿਹਨਤ-ਮਜ਼ਦੂਰੀ ਕਰਨ ਵਾਲਾ ਪਰਵਾਸੀ ਪਰਿਵਾਰ ਪਿਛਲੇ ਕੁਝ ਸਾਲਾਂ ਤੋਂ ਇਲਾਕੇ ਦੇ ਇਕ ਵਿਹੜੇ ਵਿੱਚ ਰਹਿ ਰਿਹਾ ਸੀ| ਲੜਕਾ ਵੀ ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦਾ ਸੀ| ਸ਼ਾਮ 4 ਵਜੇ ਦੇ ਕਰੀਬ ਸ਼ਿਕਾਇਤਕਰਤਾ ਦੀ ਮਾਸੂਮ ਬੱਚੀ ਰੋਂਦੀ ਹੋਈ ਘਰ ਆਈ ਅਤੇ ਤੇਜ ਦਰਦ ਹੋਣ ਦੀ ਗੱਲ ਦੱਸੀ। ਬੱਚੀ ਨੇ ਲੜਕੇ ਹੈਵਾਨੀਅਤ ਭਰੀ ਕਰਤੂਤ ਬਾਰੇ ਵੀ ਦੱਸਿਆ । ਇਸ ਮਾਮਲੇ ਵਿੱਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਲੜਕੀ ਮਾਤਾ ਦੇ ਬਿਆਨ ਉਪਰ ਲੜਕੇ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।ਪੁਲਿਸ ਮੁਲਜਮ ਦੀ ਤਲਾਸ਼ ਕਰਨ ਵਿੱਚ ਜੁੱਟ ਗਈ ਹੈ।ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜਮ ਨੂੰ ਕਾਬੂ ਕਰਨ ਲਈ ਟੀਮ ਬਿਹਾਰ ਭੇਜੀ ਜਾ ਰਹੀ ਹੈ।ਜਲਦੀ ਹੀ ਉਸ ਨੂੰ ਗਿਰਫਤਾਰ ਕਰ ਲਿਆ ਜਾਵੇਗਾ।
