Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 10, 2026

ਸਖ਼ਤ ਪਾਬੰਦੀ ਦੇ ਬਾਵਜੂਦ ਵੀ ਕਾਦੀਆਂ ‘ਚ ਧੜੱਲੇ ਨਾਲ ਵਿਕ ਰਹੀ ਹੈ ਚੀਨੀ ਡੋਰ

ਕਾਦੀਆਂ

ਸਰਕਾਰ ਤੇ ਪ੍ਰਸ਼ਾਸ਼ਨ ਵੱਲੋ ਚਾਈਨਾ ਡੋਰ ‘ਤੇ ਬੇਸ਼ੱਕ ਸਖਤ ਪਾਬੰਦੀ ਲਗਾਈ ਗਈ ਹੈ, ਪਰ ਇਸਦੇ ਬਾਵਜੂਦ ਵੀ ਕਾਦੀਆਂ ਸ਼ਹਿਰ ‘ਚ ਚਾਇਨਾ ਡੋਰ ਦੀ ਵਿਕਰੀ ਧੜੱਲੇ ਨਾਲ ਹੋ ਰਹੀ ਹੈ। ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਕਾਦੀਆਂ ਸ਼ਹਿਰ ਦੇ ਬੁੱਟਰ ਰੋਡ ਬੱਸ ਸਟੈਂਡ ਰੇਲਵੇ ਰੋਡ ਸਮੇਤ ਵੱਖ ਵੱਖ ਥਾਵਾਂ ‘ਤੇ ਕਾਨੂੰਨ ਦੇ ਡਰ ਤੋਂ ਬੇਖੌਫ ਹੋ ਕੇ ਦੁਕਾਨਦਾਰ ਸ਼ਰੇਆਮ ਚਾਈਨਾ ਡੋਰ ਦੀ ਵਿਕਰੀ ਕਰ ਰਹੇ ਹਨ ਅਤੇ ਸਰਕਾਰ ਤੇ ਪ੍ਰਸ਼ਾਸਨ ਦੇ ਹੁਕਮਾਂ ਨੂੰ ਟਿੱਚ ਸਮਝਦੇ ਹਨ। ਬੀਤੇ ਦਿਨੀਂ ਪੰਜਾਬ ਸਰਕਾਰ ਦੇ ਵੱਲੋਂ ਚਾਇਨਾ ਡੋਰ ਨੂੰ ਲੈ ਕੇ ਲਿਆ ਗਿਆ ਫੈਸਲਾ ਚਾਇਨਾ ਡੋਰ ਵੇਚਣ ਵਾਲਿਆਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ ਦੇ ਬਾਵਜੂਦ ਵੀ ਕਨੂੰਨੀ ਕਾਰਵਾਈ ਤੋਂ ਨਾ ਡਰਦੇ ਹੋਏ ਇਹ ਦੁਕਾਨਦਾਰ ਸ਼ਰੇਆਮ ਚਾਈਨਾ ਡੋਰ ਦੀ ਵਿਕਰੀ ਕਰ ਰਹੇ ਹਨ।

ਕਿੱਥੇ ਕਿੱਥੇ ਹੋ ਚੁੱਕੇ ਨੇ ਹੁਣ ਤਕ ਹਾਦਸੇ

ਕਾਦੀਆਂ ਹਰਚੋਵਾਲ ਰੋਡ ਦੇ ਉੱਪਰ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਨਾਲ ਇਕ ਬਜ਼ੁਰਗ ਮਾਤਾ ਸਰਬਜੀਤ ਕੌਰ ਜ਼ਖ਼ਮੀ ਹੋਈ ਸੀ ਅਤੇ ਇਸ ਦੌਰਾਨ ਕਾਦੀਆ ਦੀ ਵਾਈਟ ਐਵਨਿਉ ਕਲੋਨੀ ‘ਚ ਇੱਕ ਛੋਟੇ ਬੱਚੇ ਦੇ ਜ਼ਖਮੀ ਹੋਣ ਅਤੇ ਬਟਾਲਾ ਕਾਦੀਆਂ ਰੋਡ ਡੱਲਾ ਮੋੜ ਦੇ ਨਜ਼ਦੀਕ ਇਸ ਡੋਰ ਦੀ ਲਪੇਟ ਵਿੱਚ ਆਉਣ ਨਾਲ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਸੀ। ਇਸੇ ਤਰਾਂ੍ਹ ਹੀ ਇਲਾਕੇ ਦੇ ‘ਚ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਨਾਲ ਅਨੇਕਾਂ ਲੋਕ ਆਏ ਦਿਨ ਹੀ ਜ਼ਖਮੀ ਹੁੰਦੇ ਹਨ, ਪਰ ਇਸ ਦੇ ਬਾਵਜੂਦ ਵੀ ਚਾਇਨਾ ਡੋਰ ਦੀ ਵਿਕਰੀ ਹੁੰਦੀ ਹੈ।

ਛਾਪੇਮਾਰੀ ਦੇ ਮਾਮਲੇ ਦਰਜ ਹੋਣ ਤੋਂ ਬਾਅਦ ਵੀ ਕਾਦੀਆਂ ‘ਚ ਵਿਕਦੀ ਹੈ ਸ਼ਰੇਆਮ ਡੋਰ

ਜ਼ਿਕਰਯੋਗ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਈ ਵਾਰ ਚਾਇਨਾ ਡੋਰ ਨੂੰ ਵਿਕਣ ਤੋਂ ਰੋਕਣ ਦੇ ਲਈ ਚਾਇਨਾ ਡੋਰ ਦੇ ਗੱਟੂ ਬਰਾਮਦ ਕਰਕੇ ਉਕਤ ਵਿਅਕਤੀਆਂ ਦੇ ਖਿਲਾਫ਼ ਮਾਮਲੇ ਵੀ ਦਰਜ ਕੀਤੇ ਗਏ ਹਨ, ਪਰ ਇਸ ਦੇ ਬਾਵਜੂਦ ਵੀ ਚਾਈਨਾ ਡੋਰ ਦੀ ਵਿਕਰੀ ਧੜੱਲੇ ਨਾਲ ਹੁੰਦੀ ਹੈ। ਕਾਦੀਆਂ ਦੇ ਵੱਖ ਵੱਖ ਮੁਹੱਲਿਆਂ ਦੇ ਵਿੱਚ ਛੋਟੇ ਬੱਚਿਆਂ ਸਮੇਤ ਨੌਜਵਾਨਾਂ ਵੱਲੋਂ ਇਸ ਚਾਈਨਾ ਡੋਰ ਦੀ ਵਰਤੋਂ ਕਰਕੇ ਅਤੇ ਬਚੀ ਹੋਈ ਚਾਈਨਾ ਡੋਰ ਇਸੇ ਤਰਾਂ੍ਹ ਸੜਕਾਂ ਦੇ ਉਪਰ ਸੁੱਟ ਦਿੱਤੀ ਜਾਂਦੀ ਹੈ, ਜਿਸ ਦੀ ਲਪੇਟ ਵਿੱਚ ਆਉਣ ਨਾਲ ਜਾਨਵਰ ਪਸ਼ੂ ਪੰਛੀ ਲੋਕ ਇਸ ਦੀ ਗਿ੍ਫ਼ਤ ਵਿਚ ਆ ਕੇ ਆਪਣੇ ਸਰੀਰ ਦੇ ਨਾਜ਼ੁਕ ਅੰਗ ਗਵਾ ਲੈਂਦੇ ਹਨ।

ਇਸ ਸਬੰਧੀ ਇਲਾਕੇ ਦੇ ਨਾਮਵਰ ਸਮਾਜਸੇਵੀ ਆਗੂਆਂ ਦੇ ਵੱਲੋਂ ਮੰਗ ਕੀਤੀ ਗਈ ਕਿ ਕਾਦੀਆਂ ਸ਼ਹਿਰ ਦੇ ਵਿੱਚ ਸ਼ਰੇਆਮ ਚਾਈਨਾ ਡੋਰ ਦੀ ਵਿਕਰੀ ਹੋ ਰਹੀ ਹੈ, ਉਹ ਮਿਲੀਭੁਗਤ ਦੇ ਨਾਲ ਹੋ ਰਹੀ ਹੈ। ਇਸ ਲਈ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਉਨਾਂ੍ਹ ਨੇ ਸਰਕਾਰ ਦੇ ਕੋਲੋ ਤੇ ਜ਼ਲਿ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਮੌਤ ਰੂਪੀ ਖੂਨੀ ਚਾਈਨਾ ਡੋਰ ਕਾਦੀਆਂ ਸ਼ਹਿਰ ਦੇ ਵਿੱਚ ਧੜੱਲੇ ਨਾਲ ਵਿਕ ਰਹੀ ਹੈ। ਉਸ ਉੱਪਰ ਪਾਬੰਦੀ ਲਗਾਉਣੀ ਬਹੁਤ ਜ਼ਰੂਰੀ ਹੈ ਆਉਣ ਵਾਲੇ ਸਮੇਂ ਵਿੱਚ ਇਸ ਦੀ ਲਪੇਟ ਵਿਚ ਅਨੇਕਾਂ ਕੀਮਤੀ ਜਾਨਾਂ ਵਾਲੇ ਲੋਕ ਅਤੇ ਪਸ਼ੂ ਪੰਛੀ ਆ ਸਕਦੇ ਹਨ।

ਕੁਝ ਦਿਨ ਪਹਿਲਾਂ ਹੀ ਬਟਾਲਾ ਪੁਲਿਸ ਦੇ ਵੱਲੋਂ ਕਾਦੀਆਂ ਬੱਸ ਸਟੈਂਡ ਦੇ ਵਿੱਚ ਛਾਪੇਮਾਰੀ ਕਰਕੇ ਇਕ ਬੱਸ ‘ਚੋਂ ਚਾਇਨਾ ਡੋਰ ਦੇ ਗੱਟੂ ਬਰਾਮਦ ਕਰਕੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ, ਪਰ ਅੱਜ ਵੀ ਉਕਤ ਵਿਅਕਤੀ ਦੇ ਵੱਲੋਂ ਸ਼ਰੇਆਮ ਚਾਈਨਾ ਡੋਰ ਵਿੱਚ ਜਾ ਰਹੀ ਹੈ।

ਸਰਕਾਰ ਤੇ ਪ੍ਰਸ਼ਾਸਨ ਦੇ ਉੱਪਰ ਖੜ੍ਹੇ ਹੋਏ ਸਵਾਲ

ਕਾਦੀਆਂ ਸ਼ਹਿਰ ਦੇ ਵਿੱਚ ਮੌਤ ਰੂਪੀ ਖੂਨੀ ਚਾਈਨਾ ਡੋਰ ਦੀ ਵਿਕਰੀ ਨੇ ਸਰਕਾਰ ਤੇ ਪ੍ਰਸ਼ਾਸ਼ਨ ਦੇ ਉੱਤੇ ਅਨੇਕਾਂ ਸਵਾਲ ਖੜੇ ਕਰ ਦਿੱਤੇ ਹਨ ਕਿ ਕਦੋਂ ਤੱਕ ਇਹ ਚਾਈਨਾ ਡੋਰ ਇਸੇ ਤਰਾਂ੍ਹ ਹੀ ਕਾਦੀਆਂ ਦੇ ਵਿੱਚ ਵਿਕਦੀ ਰਹੇਗੀ ਅਤੇ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈਂਦੀ ਰਹੇਗੀ।

Vinkmag ad
Share Our Daily Posts

News Desk

Read Previous

ਪੰਜ ਲੱਖ ਦੀ ਰਿਸ਼ਵਤ ਲੈਂਦਿਆਂ ਈਟੀਓ ਤੇ ਆਬਕਾਰੀ ਇੰਸਪੈਕਟਰ ਰੰਗੇ ਹੱਥੀਂ ਗ੍ਰਿਫ਼ਤਾਰ, ਜੁਰਮਾਨਾ ਰੱਦ ਕਰਵਾਉਣ ਲਈ 12 ਲੱਖ ‘ਚ ਹੋਇਆ ਸੀ ਸੌਦਾ

Read Next

ਕੈਨੇਡਾ ’ਚ 17 ਦਿਨਾਂ ‘ਚ 5 ਪੰਜਾਬੀਆਂ ਦਾ ਕੀਤਾ ਗਿਆ ਕਤਲ, ਵਿਦੇਸ਼ ਗਏ ਵਿਦਿਆਰਥੀਆਂ ਦੇ ਮਾਪਿਆਂ ’ਚ ਸਹਿਮ