Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 9, 2026

ਇਸ਼ਕ ‘ਚ ਅੰਨ੍ਹੀ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕੀਤੀ ਪਤੀ ਦੀ ਹੱਤਿਆ, ਦੋਵੇਂ ਗ੍ਰਿਫ਼ਤਾਰ

ਅਜਨਾਲਾ : ਪਿੰਡ ਸਹਿੰਸਰਾ ਕਲਾਂ ਵਿਖੇ ਇਕ ਵਿਅਕਤੀ ਮੰਗਲ ਸਿੰਘ ਦੀ ਭੇਦਭਰੀ ਹਾਲਤ ਵਿਚ ਹੋਈ ਮੌਤ ਦਾ ਮਾਮਲਾ ਅਜਨਾਲਾ ਸਬ-ਡਿਵੀਜਨ ਪੁਲਿਸ ਨੇ 24 ਘੰਟਿਆਂ ਦੇ ਅੰਦਰ ਸੁਲਝਾ ਕੇ ਇਸ ਹੱਤਿਆ ਦੇ ਦੋਸ਼ ਵਿਚ ਮੰਗਲ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਤੇ ਉਸ ਦੇ ਪ੍ਰੇਮੀ ਰੋਸ਼ਨ ਲਾਲ ਵਾਸੀ ਸਹਿੰਸਰਾ ਖੁਰਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਅੱਜ ਇਥੇ ਡੀਐੱਸਪੀ ਅਜਨਾਲਾ ਸੰਜੀਵ ਕੁਮਾਰ ਨੇ ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਥੇ ਮੰਗਲ ਸਿੰਘ ਹੱਤਿਆਕਾਂਡ ‘ਚ ਗ੍ਰਿਫ਼ਤਾਰ ਕੀਤੇ ਗਏ ਲੋੜੀਂਦੇ ਮੁਲਜ਼ਮਾਂ ਮਨਪ੍ਰੀਤ ਕੌਰ ਤੇ ਰੋਸ਼ਨ ਲਾਲ ਦੀ ਮੌਜੂਦਗੀ ‘ਚ ਪੁਲਿਸ ਥਾਣਾ ਝੰਡੇਰ ‘ਚ ਦਰਜ ਧਾਰਾ 302, 34 ਪਰਚੇ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਕੌਰ ਨੇ ਆਪਣੇ ਆਸ਼ਕ ਰੋਸ਼ਨ ਪੁੱਤਰ ਰਾਜੂ ਵਾਸੀ ਸਹਿੰਸਰਾ ਖੁਰਦ ਦੀ ਮਿਲੀਭੁਗਤ ਨਾਲ ਮੰਗਲ ਸਿੰਘ ਆਪਣੇ ਪਤੀ ਦੀ ਇਸ ਕਰਕੇ ਹੱਤਿਆ ਕੀਤੀ ਕਿਉਂਕਿ ਮੰਗਲ ਸਿੰਘ ਹੁਣ ਮਨਪ੍ਰੀਤ ਕੌਰ ਤੇ ਰੋਸ਼ਨ ਦੇ ਇਸ਼ਕ ਵਿਚ ਅੜਿੱਕਾ ਬਣ ਰਿਹਾ ਸੀ | ਡੀਐੱਸਪੀ ਨੇ ਦੱਸਿਆ ਕਿ ਬੀਤੇ ਕੱਲ੍ਹ ਪੁਲਿਸ ਥਾਣਾ ਝੰਡੇਰ ਕੋਲ ਆਪਣੀ ਸ਼ਿਕਾਇਤ ਦਰਜ ਕਰਾਉਂਦਿਆਂ ਮਨਪ੍ਰੀਤ ਕੌਰ ਨੇ ਦੱਸਿਆ ਸੀ ਕਿ ਬੀਤੀ ਰਾਤ ਮੰਗਲ ਸਿੰਘ ਆਪਣੇ ਇਲਾਜ ਲਈ ਬਲੱਡ ਪ੍ਰੈਸ਼ਰ ਦੀ ਦਵਾਈ ਲੈਣ ਲਈ ਆਪਣੇ ਮੋਟਰਸਾਈਕਲ ‘ਤੇ ਰਾਤ ਕਰੀਬ 9 ਵਜੇ ਨੇੜਲੇ ਅੱਡਾ ਗੁਰੂ ਕਾ ਬਾਗ ਵਿਖੇ ਗਿਆ ਸੀ ਅਤੇ ਰਾਤ 11 ਵਜੇ ਜਦੋਂ ਮੰਗਲ ਸਿੰਘ ਵਾਪਸ ਘਰ ਪਰਤਿਆ ਤਾਂ ਉਸ ਵੱਲੋਂ ਦੱਸਿਆ ਗਿਆ ਸੀ ਕਿ ਰਸਤੇ ਵਿਚ ਉਸ ਨੂੰ ਲੁੱਟਣ ਲਈ ਬੰਦੇ ਪੈ ਗਏ ਸਨ, ਜਿਨ੍ਹਾਂ ਨੇ ਉਸ ਨੂੰ ਸੱਟਾਂ ਵੀ ਮਾਰ ਦਿੱਤੀਆਂ ਹਨ ਪਰ ਸਵੇਰੇ ਜਦੋਂ ਮੰਗਲ ਸਿੰਘ ਨੂੰ ਵੇਖਿਆ ਤਾਂ ਉਹ ਦਮ ਤੋੜ ਚੁੱਕਾ ਸੀ | ਡੀਐੱਸਪੀ ਨੇ ਦੱਸਿਆ ਕਿ ਮਿ੍ਤਕ ਮੰਗਲ ਸਿੰਘ ਦੀ ਲਾਸ਼ ਦੀ ਥਾਣਾ ਝੰਡੇਰ ਦੇ ਐੱਸਐੱਚਓ ਸਤਨਾਮ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਜਾਂਚ ਕੀਤੀ ਤਾਂ ਸਿਰ ਉੱਤੇ ਲੱਗੀ ਵੱਡੀ ਸੱਟ ਤੋਂ ਪੁਲਿਸ ਨੂੰ ਹੱਤਿਆ ਕੀਤੇ ਜਾਣ ਦਾ ਸ਼ੱਕ ਪੈ ਗਿਆ | ਜਦੋਂ ਮਨਪ੍ਰੀਤ ਕੌਰ ਨੂੰ ਹਿਰਾਸਤ ਵਿਚ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਕਥਿਤ ਦੋਸ਼ਣ ਮਨਪ੍ਰੀਤ ਕੌਰ ਨੇ ਆਪਣੇ ਪਤੀ ਮੰਗਲ ਸਿੰਘ ਦੀ ਹੱਤਿਆ ਲਈ ਆਪਣੇ ਆਸ਼ਿਕ ਰੋਸ਼ਨ ਲਾਲ ਨਾਲ ਮਿਲ ਕੇ ਘੜੀ ਸਾਜਿਸ਼ ਦਾ ਕੱਚਾ ਚਿੱਠਾ ਬਿਆਨ ਕਰ ਦਿੱਤਾ | ਡੀਐੱਸਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਮਨਪ੍ਰੀਤ ਕੌਰ ਪਿੰਡ ਸਹਿੰਸਰਾ ਖੁਰਦ ਵਿਖੇ ਬੁਟੀਕ ਦੀ ਦੁਕਾਨ ਚਲਾਉਂਦੀ ਸੀ ਅਤੇ 2 ਬੱਚਿਆਂ ਦੀ ਮਾਂ ਸੀ, ਜਦੋਂਕਿ ਇਸ ਦੀ ਦੁਕਾਨ ਦੇ ਨਾਲ ਹੀ ਰੋਸ਼ਨ ਨਾਮੀ ਵਿਅਕਤੀ ਦਰਜੀ ਦਾ ਕੰਮ ਕਰਦਾ ਸੀ ਜਿਸ ਦੇ ਨਤੀਜੇ ਵਜੋਂ ਇਨ੍ਹਾਂ ਦੋਹਾਂ ਵਿਚ ਨਾਜਾਇਜ਼ ਸੰਬੰਧ ਬਣ ਗਏ ਸਨ।

Vinkmag ad
Share Our Daily Posts

News Desk

Read Previous

ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਯਾਦ ’ਚ ਸ਼ਹੀਦੀ ਸਭਾ ਅੱਜ ਤੋਂ, ਤਿਆਰੀਆਂ ਮੁਕੰਮਲ, ਦੇਸ਼-ਵਿਦੇਸ਼ ਤੋ ਲੱਖਾਂ ਸ਼ਰਧਾਲੂ ਕਰ ਰਹੇ ਹਨ ਸ਼ਿਰਕਤ

Read Next

ਮੁੱਖ ਮੰਤਰੀ ਭਗਵੰਤ ਮਾਨ ਪਤਨੀ ਸਮੇਤ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ