ਪਟਿਆਲਾ : ਰੋਡ ਰੇਜ਼ ਮਾਮਲੇ ਵਿਚ ਕੇਂਦਰੀ ਜੇਲ੍ਹ ਵਿਚ ਬੰਦ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਤੋਂ ਬਾਅਦ ਸਵਾਗਤ ਲਈ ਉਨਾਂ ਦੇ ਘਰ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਭਾਵੇਂਕਿ ਸਰਕਾਰੀ ਤੌਰ ’ਤੇ ਸਿੱਧੂ ਦੀ ਰਿਹਾਈ ਲਈ ਦੁਪਹਿਰ ਤੱਕ ਕਿਸੇ ਵੀ ਤਰ੍ਹਾ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਸੂਬੇ ਦੇ ਵੱਖ ਵੱਖ ਸ਼ਹਿਰਾਂ ਦੇ ਕਾਂਗਰਸੀ ਵੀ ਪਟਿਆਲਾ ਵੱਲ ਤੁਰ ਪਏ ਹਨ।

ਕਈ ਜ਼ਿਲ੍ਹਿਆਂ ਦੇ ਸਿੱਧੂ ਸਮਰਥਕਾਂ ਨੇ ਤਾਂ ਪਟਿਆਲਾ ਦੇ ਕਈ ਹੋਟਲਾਂ ਵਿਚ ਰੁਕਣ ਲਈ ਕਮਰੇ ਵੀ ਬੁੱਕ ਕਰਵਾ ਲਏ ਹਨ। ਪਟਿਆਲਾ ਦੇ ਬਾਰਾਦਰੀ ਬਾਗ ਵਿਖੇ ਸਥਿਤ ਸਿੱਧੂ ਦੀ ਰਿਹਾਇਸ਼ ਵਿਚ ਕੁਰਸੀਆਂ ਟੇਬਲ ਲੱਗ ਗਏ ਹਨ ਤੇ ਸ਼ਹਿਰ ਵਿਚ ਰਿਹਾਈ ਦੇ ਬੋਰਡ ਲੱਗਣੇ ਸ਼ੁਰੂ ਹੋ ਗਏ ਹਨ। ਸਿੱਧੂ ਸਮਰਥਕਾਂ ਵਲੋਂ ਜੇਲ੍ਹ ’ਚੋਂ ਬਾਹਰ ਆਉਣ ’ਤੇ ਜਗ੍ਹਾ ਜਗ੍ਹਾ ਸਵਾਗਤ ਕਰਨ ਲਈ ਪ੍ਰੋਗਰਾਮ ਵੀ ਤੈਅ ਕਰ ਦਿੱਤੇ ਗਏ ਹਨ। ਸਿੱਧੂ ਦੀ ਰਿਹਾਈ ਬਾਰੇ ਜੇਲ੍ਹ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲੇ ਤਕ ਉਨ੍ਹਾਂ ਕੋਲ ਰਿਹਾਈ ਸਬੰਧੀ ਕੋਈ ਪੱਤਰ ਨਹੀਂ ਪੁੱਜਿਆ ਹੈ।
