Breaking News :

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

July 5, 2026

ਵਿਅਕਤੀ ਦਾ ਆਪ੍ਰੇਸ਼ਨ ਕਰ ਕੇ ਪੇਟ ’ਚੋਂ ਕੱਢਿਆ ਈਅਰਫੋਨ, ਰੱਖੜੀਆਂ, ਨਟ ਬੋਲਟ, ਲਾਕੇਟ ਤੇ ਪੇਚ; ਐਕਸ-ਰੇ ਦੇਖ ਕੇ ਡਾਕਟਰ ਰਹਿ ਗਏ ਹੱਕੇ-ਬੱਕੇ

ਮੋਗਾ : ਮੋਗਾ ਜ਼ਿਲ੍ਹੇ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਤਿੰਨ ਘੰਟੇ ਦੇ ਆਪ੍ਰੇਸ਼ਨ ਤੋਂ ਬਾਅਦ 40 ਸਾਲਾ ਵਿਅਕਤੀ ਦੇ ਪੇਟ ’ਚੋਂ ਵੱਖ-ਵੱਖ ਵਸਤੂਆਂ ਕੱਢੀਆਂ ਗਈਆਂ। ਇਸ ਵਿਚ ਈਅਰਫੋਨ, ਰੱਖੜੀਆਂ, ਨਟ ਬੋਲਟ, ਵਾਸ਼ਲ, ਲਾਕੇਟ ਅਤੇ ਪੇਚ ਸ਼ਾਮਲ ਹਨ। ਇਸ ਮੌਕੇ ਮੋਗਾ ਮੈਡੀਸਿਟੀ ਹਸਪਤਾਲ ਦੇ ਡਾਇਰੈਕਟਰ ਡਾ. ਅਜਮੇਰ ਕਾਲੜਾ ਨੇ ਦੱਸਿਆ ਕਿ ਉਕਤ ਵਿਅਕਤੀ ਦੋ ਸਾਲਾਂ ਤੋਂ ਪੇਟ ਦਰਦ ਤੋਂ ਪੀੜਤ ਸੀ।

ਸੋਮਵਾਰ ਨੂੰ ਜਦੋਂ ਮਰੀਜ਼ ਉਨ੍ਹਾਂ ਦੇ ਹਸਪਤਾਲ ਆਇਆ ਤਾਂ ਉਸ ਨੂੰ ਪੇਟ ਦਰਦ, ਬੁਖ਼ਾਰ ਅਤੇ ਉਲਟੀਆਂ ਹੋ ਰਹੀਆਂ ਸਨ ਪਰ ਜਦੋਂ ਉਨ੍ਹਾਂ ਵੱਲੋਂ ਪੇਟ ਦੇ ਐਕਸ-ਰੇ ਅਤੇ ਸਕੈਨ ਕੀਤੇ ਗਏ ਤਾਂ ਹਰ ਕੋਈ ਹੈਰਾਨ ਰਹਿ ਗਿਆ ਕਿਉਂਕਿ ਪੇਟ ਵਿਚ ਨਟ ਬੋਲਟ, ਪੇਚ, ਏਅਰਫੋਨ, ਲਾਕੇਟ, ਮੈਗਨੇਟ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਸਨ। ਉਨ੍ਹਾਂ ਦੱਸਿਆ ਕਿ ਉਸ ਦੇ ਕਰੀਅਰ ਵਿਚ ਅਤੇ ਉਨ੍ਹਾਂ ਦੇ ਹਸਪਤਾਲ ਵਿਚ ਇਹ ਪਹਿਲਾ ਅਜਿਹਾ ਮਾਮਲਾ ਆਇਆ ਹੈ। ਉਨ੍ਹਾਂ ਦੱਸਿਆ ਕਿ ਫਿਰ ਵੀ ਡਾਕਟਰ ਨੇ ਤਿੰਨ ਘੰਟੇ ਦੇ ਸਫਲ ਆਪ੍ਰੇਸ਼ਨ ਤੋਂ ਬਾਅਦ ਇਹ ਸਾਰਾ ਸਾਮਾਨ ਪੇਟ ਵਿਚੋਂ ਬਾਹਰ ਕੱਢ ਦਿੱਤਾ। ਇਸ ਮੌਕੇ ਉਨ੍ਹਾਂ ਦਾ ਕਹਿਣਾ ਹੈ ਕਿ ਪੇਟ ’ਚ ਇਹ ਸਾਮਾਨ ਕਾਫੀ ਦੇਰ ਤੱਕ ਰਹਿਣ ਕਾਰਨ ਮਰੀਜ਼ ਦੀ ਹਾਲਤ ਠੀਕ ਨਹੀਂ ਹੈ।

ਉੱਥੇ ਹੀ ਪਰਿਵਾਰਕ ਮੈਂਬਰਾਂ ਨੇ ਕੈਮਰੇ ਦੇ ਸਾਹਮਣੇ ਨਾ ਆਉਣ ’ਤੇ ਦੱਸਿਆ ਕਿ ਮਰੀਜ਼ ਨੂੰ ਦੋ ਤੋਂ 2.5 ਸਾਲ ਤੋਂ ਇਹ ਸਮੱਸਿਆ ਹੈ। ਪਰ ਮਰੀਜ਼ ਨੇ ਉਨ੍ਹਾਂ ਨੂੰ ਬਹੁਤ ਘੱਟ ਦੱਸਿਆ ਜਿਸ ਕਾਰਨ ਮਰੀਜ਼ ਨੂੰ ਨੀਂਦ ਵੀ ਨਹੀਂ ਆ ਰਹੀ ਸੀ। ਉਹ ਉਸ ਨੂੰ ਕਈ ਡਾਕਟਰਾਂ ਕੋਲ ਲੈ ਕੇ ਗਏ ਪਰ ਠੀਕ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਉਸ ਨੂੰ ਪੇਟ ਵਿਚ ਦਰਦ ਅਤੇ ਬੁਖ਼ਾਰ ਰਹਿਣ ਲੱਗਾ ਤਾਂ ਇਕ ਡਾਕਟਰ ਨੂੰ ਚੈੱਕ ਕਰਵਾਇਆ ਤਾਂ ਡਾਕਟਰ ਨੇ ਐਕਸ-ਰੇ ਕਰਨ ਦੀ ਸਲਾਹ ਦਿੱਤੀ। ਜਦੋਂ ਐਕਸ-ਰੇ ਕੀਤੇ ਤਾਂ ਕਾਫੀ ਕੁਝ ਸਾਹਮਣੇ ਆਇਆ ਤਾਂ ਉਨ੍ਹਾਂ ਨੇ ਆਪਣੇ ਮਰੀਜ਼ ਨੂੰ ਮੋਗਾ ਦੇ ਮੈਡੀਸਿਟੀ ਹਸਪਤਾਲ ’ਚ ਲਿਆਂਦਾ। ਜਿੱਥੇ ਡਾਕਟਰਾਂ ਵੱਲੋ ਉਸ ਦਾ ਆਪ੍ਰੇਸ਼ਨ ਕੀਤਾ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਸ ਨੇ ਇਹ ਸਭ ਕਿਵੇਂ ਖਾ ਲਿਆ।

Vinkmag ad
Share Our Daily Posts

News Desk

Read Previous

ਜਦੋਂ ਨਸ਼ਾ ਨਾ ਮਿਲਿਆ ਤਾਂ ਨੌਜਵਾਨ ਨੇ ਪੀਤਾ ਕੈਮੀਕਲ, ਹਸਪਤਾਲ ‘ਚ ਮੌਤ

Read Next

ਮਨਪ੍ਰੀਤ ਬਾਦਲ ਦੀ ਭਾਲ ’ਚ ਵਿਜੀਲੈਂਸ ਦੀ ਰਾਜਸਥਾਨ, ਹਰਿਆਣਾ ਤੇ ਫ਼ਿਰੋਜ਼ਪੁਰ ’ਚ ਛਾਪੇਮਾਰੀ