Breaking News :

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

July 1, 2026

ਮਾਰਬਲ ਸ਼ੋਰੂਮ ਵਿੱਚ ਵੱਡਾ ਹਾਦਸਾ, 20 ਦੇ ਕਰੀਬ ਸਲੇਬਾਂ ਹੇਠਾਂ ਦਬਿਆ ਨੌਜਵਾਨ, ਹਾਲਤ ਨਾਜੁਕ ਜਾਲੰਧਰ, ਵਡਾਲਾ ਚੌਂਕ ਨਕੋਦਰ ਰੋਡ ’ਤੇ ਵਾਪਰਿਆ ਹਾਦਸਾ

ਜਲੰਧਰ : ਕੰਵਲਜੀਤ ਸਿੰਘ ਮੱਕੜ – ਵਡਾਲਾ ਚੌਂਕ ਨਕੋਦਰ ਰੋਡ ਦੇ ਨੇੜੇ ਸਥਿਤ ਇੱਕ Marble & Granite ਸ਼ੋਰੂਮ ਵਿੱਚ ਅੱਜ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ, ਸ਼ੋਰੂਮ ਵਿੱਚ ਚਾਹ ਪੀ ਰਿਹਾ ਇੱਕ ਨੌਜਵਾਨ ਅਚਾਨਕ 20 ਦੇ ਕਰੀਬ ਭਾਰੀ ਮਾਰਬਲ ਸਲੇਬਾਂ ਹੇਠਾਂ ਦਬ ਗਿਆ। ਇਸ ਕਾਰਨ ਉਸ ਦੀਆਂ ਕਈ ਪੱਸਲੀਆਂ ਟੁੱਟ ਗਈਆਂ ਅਤੇ ਉਸ ਦੀ ਹਾਲਤ ਬਹੁਤ ਗੰਭੀਰ ਹੈ।

ਮੌਕੇ ’ਤੇ ਮੌਜੂਦ ਉਸ ਦੇ ਸਾਥੀਆਂ ਨੇ ਉਸ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਸਲੇਬਾਂ ਦੇ ਭਾਰ ਕਾਰਨ ਉਹ ਲਗਭਗ ਅੱਧਾ ਘੰਟਾ ਹੇਠਾਂ ਫਸਿਆ ਰਿਹਾ। ਜਦੋਂ ਤੱਕ ਉਸ ਨੂੰ ਬਾਹਰ ਕੱਢਿਆ ਗਿਆ, ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਚੁੱਕਾ ਸੀ। ਜ਼ਖ਼ਮੀ ਨੌਜਵਾਨ ਦੀ ਪਹਿਚਾਣ ਅਸ਼ਰਫ਼ ਵਜੋਂ ਹੋਈ ਹੈ, ਜੋ ਕਿ ਯੂ.ਪੀ. ਦਾ ਰਹਿਣ ਵਾਲਾ ਹੈ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਜੁਕ ਦੱਸੀ ਹੈ।

ਲਾਪਰਵਾਹੀ ਦੇ ਦੋਸ਼
ਮੌਕੇ ’ਤੇ ਮੌਜੂਦ ਹੋਰ ਕਰਮਚਾਰੀਆਂ ਨੇ ਦੱਸਿਆ ਕਿ ਸਵੇਰੇ ਸਾਰੇ ਚਾਹ ਪੀ ਰਹੇ ਸਨ ਕਿ ਅਚਾਨਕ ਸਲੇਬਾਂ ਦਾ ਢੇਰ ਢਹਿ ਗਿਆ ਅਤੇ ਇਹ ਹਾਦਸਾ ਵਾਪਰ ਗਿਆ। ਕਰਮਚਾਰੀਆਂ ਨੇ ਸ਼ੋਰੂਮ ਮਾਲਕ ਉੱਤੇ ਲਾਪਰਵਾਹੀ ਦੇ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਮਾਰਬਲ ਦਾ ਟਰੱਕ ਸ਼ੋਰੂਮ ’ਤੇ ਪਹੁੰਚਦਾ ਹੈ ਤਾਂ ਮਾਲਕ ਲੇਬਰ ਨੂੰ ਕਹਿੰਦੇ ਹਨ ਕਿ ਜਿੱਥੇ ਵੀ ਜਗ੍ਹਾ ਖਾਲੀ ਹੈ ਉੱਥੇ ਸਲੇਬਾਂ ਰੱਖ ਦਿਓ। ਇਸ ਦੌਰਾਨ ਸੁਰੱਖਿਆ ਦੇ ਉਚਿਤ ਪ੍ਰਬੰਧ ਨਹੀਂ ਕੀਤੇ ਜਾਂਦੇ ਅਤੇ ਲੇਬਰ ਖੁਦ ਹੀ ਸਲੇਬਾਂ ਉਤਾਰ ਕੇ ਇਕ ਪਾਸੇ ਲਗਾ ਦਿੰਦੀ ਹੈ।

ਇਸ ਬਾਰੇ ਸ਼ੋਰੂਮ ਮਾਲਕ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਕਈ ਲੋਕ ਸ਼ੋਰੂਮ ’ਤੇ ਇਕੱਠੇ ਹੋ ਗਏ।

Vinkmag ad
Share Our Daily Posts

News Desk

Read Previous

ਸ਼ਾਹਕੋਟ ਪੁਲਿਸ ਵੱਲੋਂ 3 ਲੁਟੇਰੇ ਗ੍ਰਿਫ਼ਤਾਰ, ਮਾਰੂ ਹਥਿਆਰ ਤੇ ਮੋਟਰਸਾਈਕਲ ਬਰਾਮਦ

Read Next

ਜਲੰਧਰ ‘ਚ 79ਵੇਂ ਸਵਤੰਤਰਤਾ ਦਿਵਸ ਸਮਾਗਮ ‘ਚ ਆਯੁਰਵੇਦ ਤੇ ਯੋਗ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਲਈ ਡਾ. ਸੁਨੀਲ ਕੁਮਾਰ ਸਨਮਾਨਿਤ