Breaking News :

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

June 28, 2026

ਜੋਧਪੁਰ ਵਿੱਚ ਰਾਵਣ ਦੀ ਪੂਜਾ, ਦੁਸਹਿਰੇ ‘ਤੇ ਗੋਧਾ ਗੋਤ੍ਰ ਦੇ ਬ੍ਰਾਹਮਣ ਮਨਾਉਂਦੇ ਹਨ ਸ਼ੋਕ

ਜਲੰਧਰ: ਕੰਵਲਜੀਤ ਸਿੰਘ ਮੱਕੜ- ਜਿੱਥੇ ਦੇਸ਼ ਭਰ ਵਿੱਚ ਅੱਜ ਦੁਸਹਿਰਾ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਤੇ ਲੋਕ ਭਗਵਾਨ ਰਾਮ ਦੇ ਰਾਵਣ ਵਧ ਦੀ ਯਾਦ ਵਿੱਚ ਰਾਮ ਨਾਮ ਦੇ ਜੈਕਾਰੇ ਲਗਾਉਣਗੇ, ਉੱਥੇ ਹੀ ਦੇਸ਼ ਦਾ ਇੱਕ ਇਲਾਕਾ ਅਜਿਹਾ ਵੀ ਹੈ ਜਿੱਥੇ ਦੁਸਹਿਰਾ ਆਮ ਤਰੀਕੇ ਨਾਲ ਨਹੀਂ ਮਨਾਇਆ ਜਾਂਦਾ, ਬਲਕਿ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ।

ਇਹ ਖ਼ਾਸ ਜਗ੍ਹਾ ਹੈ ਜੋਧਪੁਰ। ਇੱਥੇ ਜਿੱਥੇ ਰਾਵਣ ਦੇ ਪੁਤਲੇ ਸਾੜੇ ਜਾਣਗੇ, ਉਥੇ ਹੀ ਕੁਝ ਦੂਰੀ ‘ਤੇ ਚਾਂਦਪੋਲ ਨੇੜੇ ਕੁਝ ਪਰਿਵਾਰ ਇਸ ਦਿਨ ਸ਼ੋਕ ਮਨਾਉਂਦੇ ਹਨ। ਇਹ ਹਨ ਸ਼੍ਰੀਮਾਲੀ ਬ੍ਰਾਹਮਣ ਸਮਾਜ ਦੇ ਦਵੇ ਗੋਧਾ ਬ੍ਰਾਹਮਣ, ਜੋ ਆਪਣੇ ਆਪ ਨੂੰ ਰਾਵਣ ਦਾ ਵੰਸ਼ਜ ਮੰਨਦੇ ਹਨ।

ਕਿਲਾ ਰੋਡ ‘ਤੇ ਰਾਵਣ ਦਾ ਇੱਕ ਵਿਸ਼ੇਸ਼ ਮੰਦਰ ਬਣਿਆ ਹੋਇਆ ਹੈ, ਜਿੱਥੇ ਰਾਵਣ ਅਤੇ ਉਸ ਦੀ ਪਤਨੀ ਮੰਦੋਦਰੀ ਦੀਆਂ ਮੂਰਤੀਆਂ ਸਥਾਪਿਤ ਹਨ। ਦੁਸਹਿਰੇ ਦੇ ਦਿਨ ਇਸ ਮੰਦਰ ਵਿੱਚ ਰਾਵਣ ਅਤੇ ਮੰਦੋਦਰੀ ਦੀ ਪੂਜਾ ਕੀਤੀ ਜਾਂਦੀ ਹੈ। ਰਿਵਾਜ ਅਨੁਸਾਰ, ਪੁਤਲਾ ਦਹਨ ਹੋਣ ਤੋਂ ਬਾਅਦ ਇਹ ਪਰਿਵਾਰ ਪਹਿਲਾਂ ਇਸ਼ਨਾਨ ਕਰਦੇ ਹਨ ਅਤੇ ਫਿਰ ਆਪਣੀ ਜਨੇਊ ਬਦਲਦੇ ਹਨ। ਇਸ ਤੋਂ ਬਾਅਦ ਰਾਵਣ ਅਤੇ ਭਗਵਾਨ ਸ਼ਿਵ ਦੀ ਪੂਜਾ ਹੁੰਦੀ ਹੈ।

ਪੰਡਤਾਂ ਦਾ ਕਹਿਣਾ ਹੈ ਕਿ ਉਹ ਰਾਵਣ ਦੇ ਵਧ ਦੇ ਦ੍ਰਿਸ਼ ਨਹੀਂ ਵੇਖਦੇ, ਕਿਉਂਕਿ ਰਾਵਣ ਉਹਨਾਂ ਦੇ ਪੂਰਵਜ ਸਨ। ਦੁਸਹਿਰੇ ਦੇ ਦਿਨ ਉਹ ਸ਼ੋਕ ਰੱਖਦੇ ਹਨ। ਉਹ ਦੱਸਦੇ ਹਨ ਕਿ ਰਾਵਣ ਬਹੁਤ ਵੱਡਾ ਗਿਆਨੀ, ਕਈ ਕਲਾਵਾਂ ਵਿੱਚ ਨਿਪੁੰਨ ਅਤੇ ਮਹਾਨ ਸ਼ਿਵ ਭਗਤ ਸੀ। ਇਸ ਕਰਕੇ ਉਸ ਦੀ ਪੂਜਾ ਨਾਲ ਵਿਅਕਤੀ ਦੀ ਬੁੱਧੀ ਤੇਜ਼ ਹੁੰਦੀ ਹੈ।

ਇਹ ਹੈ ਮੰਨਤਾ, ਮੰਨਤਾ ਹੈ ਕਿ ਮਾਇਆਸੁਰ ਨੇ ਬ੍ਰਹਮਾ ਦੇ ਆਸ਼ੀਰਵਾਦ ਨਾਲ ਅਪਸਰਾ ਹੇਮਾ ਲਈ ਮੰਡੋਰ ਸ਼ਹਿਰ ਦਾ ਨਿਰਮਾਣ ਕੀਤਾ ਸੀ। ਦੋਵਾਂ ਦੀ ਸੰਤਾਨ ਮੰਦੋਦਰੀ ਸੀ, ਜਿਸਦੇ ਨਾਮ ‘ਤੇ ਮੰਡੋਰ ਦਾ ਨਾਮ ਰੱਖਿਆ ਗਿਆ। ਮੰਦੋਦਰੀ ਬੇਹੱਦ ਸੁੰਦਰ ਸੀ ਅਤੇ ਉਸਦਾ ਵਿਵਾਹ ਲੰਕਾਪਤੀ ਰਾਵਣ ਨਾਲ ਹੋਇਆ। ਕਿਹਾ ਜਾਂਦਾ ਹੈ ਕਿ ਉਸ ਸਮੇਂ ਲੰਕਾ ਤੋਂ ਬਾਰਾਤੀ ਬਣ ਕੇ ਆਏ ਦਵੇ ਗੋਧਾ ਗੋਤ੍ਰ ਦੇ ਕੁਝ ਲੋਕ ਜੋਧਪੁਰ ‘ਚ ਹੀ ਰਹਿ ਗਏ ਸਨ। ਉਹਨਾਂ ਦੀਆਂ ਹੀ ਪੀੜੀਆਂ ਅੱਜ ਵੰਸ਼ਜ ਵਜੋਂ ਜਾਣੀਆਂ ਜਾਂਦੀਆਂ ਹਨ।

ਇਸ ਤਰ੍ਹਾਂ ਹੁੰਦੀ ਹੈ ਪੂਜਾ, ਜਦੋਂ ਪੁਤਲਾ ਦਹਨ ਹੁੰਦਾ ਹੈ ਤਾਂ ਉਸ ਤੋਂ ਬਾਅਦ ਸਨਾਨ ਕਰਨਾ ਲਾਜ਼ਮੀ ਹੁੰਦਾ ਹੈ। ਪਹਿਲਾਂ ਲੋਕ ਜਲਾਸ਼ਯਾਂ ‘ਚ ਸਨਾਨ ਕਰਦੇ ਸਨ ਪਰ ਹੁਣ ਘਰਾਂ ਦੇ ਬਾਹਰ ਹੀ ਸਨਾਨ ਕੀਤਾ ਜਾਂਦਾ ਹੈ। ਫਿਰ ਜਨੇਊ ਬਦਲਿਆ ਜਾਂਦਾ ਹੈ ਅਤੇ ਮੰਦਰ ਵਿੱਚ ਰਾਵਣ, ਮੰਦੋਦਰੀ ਅਤੇ ਭਗਵਾਨ ਸ਼ਿਵ ਦੀ ਪੂਜਾ ਕਰਕੇ ਪ੍ਰਸਾਦ ਵੰਡਿਆ ਜਾਂਦਾ ਹੈ। ਗੋਧਾ ਗੋਤ੍ਰ ਦੇ ਲੋਕ ਕਦੇ ਵੀ ਰਾਵਣ ਦਾ ਦਹਨ ਨਹੀਂ ਵੇਖਦੇ। ਇਹ ਸ਼ੋਕ ਦੀ ਪ੍ਰਥਾ ਕਈ ਪੀੜੀਆਂ ਤੋਂ ਚੱਲੀ ਆ ਰਹੀ ਹੈ।

Vinkmag ad
Share Our Daily Posts

News Desk

Read Previous

ਰਾਇਰਪੁਰ-ਰਸੂਲਪੁਰ ‘ਚ ਔਰੰਗਜ਼ੇਬ ਦਾ ਪੁਤਲਾ ਬਣਾਇਆ, ਪੁਲਿਸ ਨੇ ਕੀਤਾ ਕਾਬੂ

Read Next

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ : ਕੇਂਦਰ ਸਰਕਾਰ ਵੱਲੋਂ ਸਿੱਖ ਜਥਿਆਂ ਨੂੰ ਪਾਕਿਸਤਾਨ ਜਾਣ ਦੀ ਮਿਲੀ ਮਨਜ਼ੂਰੀ, ਪਰਗਟ ਸਿੰਘ ਨੇ ਕੀਤਾ ਸਵਾਗਤ