ਜਲੰਧਰ : ਜਲੰਧਰ, ਅੰਮਿ੍ਤਸਰ ਅਤੇ ਸੁਲਤਾਨਪੁਰ ਲੋਧੀ ਦੇ ਸੁਰੱਖਿਆ ਪ੍ਰਬੰਧਾਂ ਮਜ਼ਬੂਤ ਕਰਨ ਅਤੇ ਅਪਰਾਧ ਰੋਕਣ ਤੇ ਅਪਰਾਧੀਆਂ ਨੂੰ ਫੜਨ ਲਈ 1250 ਸੀਸੀਟੀਵੀ ਕੈਮਰੇ ਲਾਉਣ ਦੇ ਪ੍ਰਰਾਜੈਕਟ ਨੂੰ ਨਵੇਂ ਸਿਰੇ ਤੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਪ੍ਰਰਾਜੈਕਟ ਲਈ ਸਮਾਰਟ ਸਿਟੀ ਕੰਪਨੀ ਦੇ ਇੰਟੀਗੇ੍ਟਿਡ ਕਮਾਂਡ ਐਂਡ ਕੰਟਰੋਲ ਸੈਂਟਰ/ਆਈ ਸੀਸੀਸੀ/ਪ੍ਰਰਾਜੈਕਟ ਲਈ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ। ਉਕਤ 3 ਸ਼ਹਿਰਾਂ ਦੀ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ 1250 ਕੈਮਰਿਆਂ ਦਾ ਇਹ 200 ਕਰੋੜ ਦਾ ਪ੍ਰਰਾਜੈਕਟ ਹੈ ਅਤੇ ਅਜਿਹਾ ਪ੍ਰਰਾਜੈਕਟ ਲੁਧਿਆਣਾ ‘ਚ ਵੀ ਸ਼ੁਰੂ ਕੀਤਾ ਗਿਆ ਹੈ। ਸਮਾਰਟ ਸਿਟੀ ਕੰਪਨੀ ਉਕਤ ਤਿੰਨੇ ਸ਼ਹਿਰਾਂ ਨਾਲ ਲੁਧਿਆਣਾ ਨੂੰ ਵੀ ਇਕ ਹੀ ਕੰਟਰੋਲ ਰੂਮ ਆਈਸੀਸੀਸੀ ਨਾਲ ਜੋੜਨਾ ਚਾਹੁੰਦੀ ਹੈ ਤਾਂ ਜੋ ਚਾਰਾਂ ਸ਼ਹਿਰਾਂ ਨੂੰ ਇਕ ਹੀ ਸਾਂਝੇ ਪਲੇਟਫਾਰਮ ਹੋਵੇ। ਉਕਤ ਪ੍ਰਰਾਜੈਕਟ ਲਈ ਪਿਛਲੇ 4 ਸਾਲਾਂ ਤੋਂ ਸਮਾਰਟ ਸਿਟੀ ਕੰਪਨੀ ਕੰਮ ਕਰ ਰਹੀ ਸੀ ਤੇ ਵੱਖ-ਵੱਖ ਸ਼ਹਿਰਾਂ ਲਈ ਕੰਪਨੀ ਕੰਮ ਕਰ ਰਹੀ ਸੀ ਪਰ ਅਚਾਨਕ ਇਸ ‘ਤੇ ਰੋਕ ਲਾ ਦਿੱਤੀ ਗਈ ਸੀ ਪਰ ਹੁਣ ਨਵੇਂ ਸਿਰੇ ਤੋਂ ਉਕਤ ਪ੍ਰਰਾਜੈਕਟ ਤਿਆਰ ਕੀਤਾ ਗਿਆ ਹੈ, ਜੋ ਕਿ ਉਕਤ ਚਾਰਾਂ ਸ਼ਹਿਰਾਂ ਲਈ ਇਕੋ ਜਿਹਾ ਹੀ ਹੋਵੇਗਾ ਅਤੇ ਇਕ ਹੀ ਕੰਪਨੀ ਨੂੰ ਪ੍ਰਰਾਜੈਕਟ ਦਾ ਠੇਕਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਹੁਣ 3 ਸ਼ਹਿਰਾਂ ਦੇ ਪ੍ਰਰਾਜੈਕਟ ਨੂੰ ਆਪਸ ‘ਚ ਜੋੜ ਦਿੱਤਾ ਗਿਆ ਹੈ। ਹੁਣ ਟੈਕਨਿਕ, ਪ੍ਰਰੋਡਕਟ ਅਤੇ ਮਾਨੀਟਰਿੰਗ ਸਿਸਟਮ ਇਕੋ ਜਿਹਾ ਹੀ ਹੋਵੇਗਾ। ਸੁਲਤਾਨਪੁਰ ਲੋਧੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਹੋਏ ਪ੍ਰਰੋਗਰਾਮ ਲਈ ਕਈ ਕੈਮਰੇ ਲਾਏ ਗਏ ਸਨ, ਜੋ ਕਿ ਇਸੇ ਪ੍ਰਰਾਜੈਕਟ ਨਾਲ ਜੋੜੇ ਜਾਣਗੇ। ਸਾਰੇ ਸ਼ਹਿਰਾਂ ਲਈ ਮੋਹਾਲੀ ‘ਚ ਮਾਸਟਰ ਕੰਟਰੋਲ ਰੂਮ ਵੀ ਬਣਾਇਆ ਜਾਵੇਗਾ ਜਦੋਂਕਿ ਜਲੰਧਰ ਦਾ ਪੁਲਿਸ ਲਾਈਨ ‘ਚ ਬਣ ਚੁੱਕਾ ਹੈ। ਇਸ ਪ੍ਰਰਾਜੈਕਟ ‘ਚ ਪੰਜਾਬ ਸਰਕਾਰ ਦੇ ਡਾਇਰੈਕਟੋਰੇਟ ਰਿਫਾਰਮਜ਼ ਵਿੰਗ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਸ਼ਹਿਰ ‘ਚ 1250 ਕੈਮਰੇ ਲਾਏ ਜਾ ਰਹੇ ਹਨ। ਉਹ ਪੁਲਿਸ ਲਈ ਮਦਦਕਾਰ ਹੋਣਗੇ ਅਤੇ ਉਨ੍ਹਾਂ ਦੀ ਲੋਕੇਸ਼ਨ ਪੁਲਿਸ ਨੇ ਹੀ ਤਹਿ ਕੀਤੀ ਹੈ। ਪੁਲਿਸ ਨੇ ਕੈਮਰਿਆਂ ਨੂੰ ਉਨ੍ਹਾਂ ਚੌਕਾਂ ਦੀ ਲੋਕੇਸ਼ਨ ਦਿੱਤੀ ਹੈ, ਜਿਥੇ ਵਧੇੇਰੇ ਅਪਰਾਧ ਹੁੰਦੇ ਹਨ ਅਤੇ ਅਪਰਾਧੀ ਫਰਾਰ ਹੋਣ ਦਾ ਯਤਨ ਕਰਦੇ ਹਨ। ਸ਼ਹਿਰ ‘ਚ 3 ਹਜ਼ਾਰ ਕਿਲੋਮੀਟਰ ਸੜਕਾਂ ਹਨ ਅਤੇ ਕੈਮਰਿਆਂ ਦੀ ਲੋਕੇਸ਼ਨ ਇਸ ਤਰ੍ਹਾਂ ਤੈਅ ਕੀਤੀ ਗਈ ਹੈ ਕਿ ਅਪਰਾਧੀ ਕਿਤੇ ਨਾ ਕਿਤੇ ਕਾਬੂ ਆ ਸਕਣ।
10 ਚੌਕਾਂ ‘ਚ ਲੱਗਣਗੇ ਕੈਮਰੇ
ਸ਼ਹਿਰ ਦੇ ਜਿਹੜੇ 10 ਚੌਕਾਂ ‘ਚ ਕੈਮਰੇ ਲਾਉਣ ਦਾ ਪ੍ਰਸਤਾਵ ਹੈ, ਉਨ੍ਹਾਂ ‘ਚ ਭਗਵਾਨ ਵਾਲਮੀਕਿ ਚੌਕ, ਡਾਕਟਰ ਬੀਆਰ ਅੰਬੇਡਕਰ ਚੌਕ, ਗੁਰੂ ਅਮਰਦਾਸ ਨਗਰ ਚੌਕ, ਵਰਕਸ਼ਾਪ ਚੌਕ, ਬੀਐੱਸਐੱਫ ਚੌਕ, ਬੀਐੱਮਸੀ ਚੌਕ, ਗੁਰੂ ਨਾਨਕ ਮਿਸ਼ਨ ਚੌਕ, ਗੁਰੂ ਰਵਿਕਾਸ ਚੌਕ, ਫੁੱਟਬਾਲ ਚੌਕ ਅਤੇ ਕਪੂਰਥਲਾ ਚੌਕ ਆਦਿ ਸ਼ਾਮਲ ਹਨ।
———-
ਟ੍ਰੈਫਿਕ ਸਮੱਸਿਆ ਦੇ ਹੱਲ ‘ਚ ਮਦਦ ਮਿਲੇਗੀ
ਉਕਤ ਕੈਮਰੇ ਲੱਗਣ ਨਾਲ ਕੰਟਰੋਲ ਰੂਮ ਰਾਹੀਂ ਸਾਰੇ ਸ਼ਹਿਰ ‘ਚ ਟ੍ਰੈਫਿਕ ‘ਤੇ ਨਜ਼ਰ ਰੱਖੀ ਜਾ ਸਕੇਗੀ ਅਤੇ ਕਿਤੇ ਵੀ ਟ੍ਰੈਫਿਕ ਜਾਮ ਹੁੰਦਾ ਹੈ ਤਾਂ ਉਸੇ ਸਮੇਂ ਟ੍ਰੈਫਿਕ ਦਾ ਰਸਤਾ ਬਦਲਣ ਦੀਆਂ ਹਦਾਇਤਾਂ ਜਾਰੀ ਹੋ ਸਕਣਗੀਆਂ। ਇਸ ਤੋਂ ਇਲਾਵਾ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨੀ ਆਸਾਨ ਹੋਵੇਗੀ। ਇਸ ਤੋਂ ਇਲਾਵਾ ਈ-ਚਲਾਨ ਅਤੇ ਗੱਡੀਆਂ ਦੀ ਰਫਤਾਰ ਦਾ ਵੀ ਪਤਾ ਚੱਲ ਸਕੇਗਾ।
——–
ਸਫਾਈ ਲਈ ਬਿਹਤਰ ਹੋਣਗੇ ਕੈਮਰੇ
ਅਪਰਾਧਿਕ ਘਟਨਾਵਾਂ ‘ਚ ਪੁਲਿਸ ਲਈ ਮਦਦਗਾਰ ਹੋਣ ਦੇ ਨਾਲ-ਨਾਲ ਇਹ ਕੈਮਰੇ ਸ਼ਹਿਰ ‘ਚ ਟ੍ਰੈਫਿਕ ਪ੍ਰਬੰਧ ਚੰਗੇ ਬਣਾਉਣ ਲਈ ਵੀ ਸਹਾਈ ਹੋਣਗੇ। ਕੈਮਰੇ ਕੰਟਰੋਲ ਰੂਮ ‘ਚ ਫਾਇਰ ਬਿ੍ਗੇਡ ਦੀ ਇਕ ਟੀਮ ਹਮੇਸ਼ਾ ਮੌਜੂਦ ਰਹੇਗੀ ਤੇ ਕਿਤੇ ਕੋਈ ਅਣਸੁਖਾਵੀਂ ਘਟਨਾ ਹੁੰਦੀ ਹੈ ਤਾਂ ਉਹ ਤੁਰੰਤ ਮੌਕੇ ‘ਤੇ ਪੁੱਜੇਗੀ। ਕੁਝ ਵਿਸ਼ੇਸ਼ ਥਾਵਾਂ ‘ਤੇ ਫੇਸ ਡਿਟੈਕਸ਼ਨ (ਚਿਹਰਾ ਪਛਾਣ) ਵਾਲੇ ਕੈਮਰੇ ਵੀ ਲਾਏ ਜਾਣਗੇ, ਜਿਨ੍ਹਾਂ ‘ਚ ਅਪਰਾਧੀਆਂ ਦੀ ਫੋਟੋ ਆ ਜਾਵੇਗੀ ਅਤੇ ਪੁਲਿਸ ਨੂੰ ਫੜਨ ‘ਚ ਆਸਾਨੀ ਹੋਵੇਗੀ।
