ਲੁਧਿਆਣਾ : ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਜਾਣ ਦੇ ਆਰੋਪੀ ਖਿਲਾਫ ਥਾਣਾ ਸਲੇਮ ਟਾਬਰੀ ਪੁਲਿਸ ਨੇ ਪਰਚਾ ਦਰਜ ਕੀਤਾ ਹੈ।ਪੁਲਿਸ ਨੇ ਇਹ ਮਾਮਲਾ ਵਰਗਲਾਈ ਗਈ ਲੜਕੀ ਦੇ ਪਿਤਾ ਦੇ ਬਿਆਨਾਂ ਉੱਪਰ ਸ਼ਿੰਗਾਰ ਸਿਨਰਮਾ ਦੇ ਨੇੜੇ ਰਹਿਣ ਵਾਲੇ ਰਿਤਿਕ ਮਲਹੋਤਰਾ ਨਾਮ ਦੇ ਆਰੋਪੀ ਖਿਲਾਫ ਦਰਜ ਕੀਤਾ ਹੈ।
ਫਤਹਿਗੜ੍ਹ ਸਾਹਿਬ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਵਿਅਕਤੀ ਨੇ ਪੁਲਿਸ ਕੋਲ ਬਿਆਨ ਦਿੱਤਾ ਕਿ ਉਹ ਆਪਣੀ ਪਤਨੀ ਅਤੇ ਪੰਦਰਾਂ ਸਾਲ ਦੀ ਬੇਟੀ ਨਾਲ ਮਲਹੋਤਰਾ ਪੈਲੇਸ ਜੀਟੀ ਰੋਡ ਵਿਖੇ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਆਇਆ ਸੀ।ਵਿਆਹ ਸਮਾਗਮ ਦੌਰਾਨ ਉਸ ਦੀ ਬੇਟੀ ਅਚਾਨਕ ਗਾਇਬ ਹੋ ਗਈ।ਉਨ੍ਹਾਂ ਪੁੱਛ ਪੜਤਾਲ ਕੀਤੀ ਤਾਂ ਸਕਿਓਰਿਟੀ ਗਾਰਡ ਤੋਂ ਪਤਾ ਲੱਗਾ ਕਿ ਉਸਦੀ ਬੇਟੀ ਨੂੰ ਇਕ ਨੌਜਵਾਨ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਨਾਲ ਲੈ ਗਿਆ ਹੈ। ਗਹਿਨ ਪਡ਼ਤਾਲ ਦੌਰਾਨ ਮੋਟਰਸਾਈਕਲ ਵਾਲੇ ਨੌਜਵਾਨ ਦੀ ਪਛਾਣ ਚਾਂਦ ਸਿਨੇਮਾ ਦੇ ਨਜ਼ਦੀਕ ਰਹਿਣ ਵਾਲੇ ਰਿਤਿਕ ਮਲਹੋਤਰਾ ਦੇ ਰੂਪ ਵਿੱਚ ਹੋਈ। ਮੁਦਈ ਨੇ ਦੋਸ਼ ਲਗਾਏ ਕਿ ਰਿਤਿਕ ਮਲਹੋਤਰਾ ਹੀ ਉਸਦੀ ਬੇਟੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ ਹੈ।
