Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 10, 2026

ਪਿਸਤੌਲ ਵਿਖਾ ਕੇ ਲੁੱਟੀ ਕਾਰ, ਮਾਮਲਾ ਦਰਜ

ਜੇਐੱਨਐੱਨ, ਅੰਮਿ੍ਤਸਰ : ਬਿਆਸ ਥਾਣੇ ਦੇ ਅਧੀਨ ਪੈਂਦੇ ਚੀਮਾਬਾਠ ਪਿੰਡ ਦੇ ਕੋਲ ਪੰਜ ਲੁਟੇਰਿਆਂ ਨੇ ਪਿਸਟਲ ਦੇ ਜ਼ੋਰ ‘ਤੇ ਸੋਮਵਾਰ ਦੀ ਦੇਰ ਰਾਤ ਇਨੋਵਾ ਖੋਹ ਲਈ। ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਮੁਲਜ਼ਮ ਫ਼ਰਾਰ ਹੋ ਗਏ। ਘਟਨਾ ਬਾਰੇ ਪਤਾ ਲੱਗਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਜਾਂਚ ਅਧਿਕਾਰੀ ਹਰਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ। ਇਲਾਕੇ ‘ਚ ਲੱਗੇ ਸੀਸੀਟੀਵੀ ਫੁਟੇਜ ਵੀ ਖੰਗਾਲੇ ਜਾ ਰਹੇ ਹਨ। ਬਿਆਸ ਵਾਸੀ ਸਰਬਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਸੋਮਵਾਰ ਦੀ ਰਾਤ 9.40 ਵਜੇ ਉਹ ਕਿਸੇ ਕੰਮ ਚੀਮਾਬਾਠ ਪਿੰਡ ਦੀ ਤਰਫ ਗਏ ਸਨ। ਉਹ ਰਸਤੇ ‘ਚ ਪੈਂਦੇ ਇਕ ਰੈਸਟੋਰੈਂਟ ਦੇ ਬਾਹਰ ਆਪਣੀ ਇਨੋਵਾ ਕਰਿਸਟਾ ਲਗਾ ਕੇ ਖੜ੍ਹੇ ਸਨ। ਇਸ ਵਿਚ ਇੱਕ ਕਰੇਟਾ ਕਾਰ ਉਨਾਂ੍ਹ ਦੇ ਕੋਲੋਂ ਲੰਘੀ। ਕੁਝ ਦੇਰ ਬਾਅਦ ਉਹ ਕਾਰ ਦੁਬਾਰਾ ਉਨਾਂ੍ਹ ਦੇ ਕੋਲ ਆ ਕੇ ਰੁਕੀ। ਦੇਖਦੇ ਹੀ ਦੇਖਦੇ ਕਰੇਟਾ ‘ਚ ਸਵਾਰ ਚਾਰ ਲੁਟੇਰੇ ਉਤਰੇ ਤੇ ਪਿਸਤੌਲ ਵਿਖਾ ਕੇ ਉਨਾਂ੍ਹ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ। ਇਕ ਲੁਟੇਰੇ ਨੇ ਤੇਜੀ ਨਾਲ ਉਨਾਂ੍ਹ ਦੀ ਕਾਰ ਦਾ ਦਰਵਾਜਾ ਖੋਲ੍ਹ ਲਿਆ ਅਤੇ ਘਸੀਟਕੇ ਉਨਾਂ੍ਹ ਨੂੰ ਕਾਰ ਤੋਂ ਬਾਹਰ ਕੱਢ ਲਿਆ। ਦੇਖਦੇ ਹੀ ਦੇਖਦੇ ਹਥਿਆਰਬੰਦ ਦੋ ਲੁਟੇਰੇ ਉਨਾਂ੍ਹ ਦੀ ਕਾਰ ‘ਚ ਬੈਠ ਕੇ ਫ਼ਰਾਰ ਹੋ ਗਏ। ਦੋ ਹੋਰ ਲੁਟੇਰੇ ਆਪਣੀ ਕਰੇਟਾ ਕਾਰ ਵੀ ਲੈ ਕੇ ਫ਼ਰਾਰ ਹੋ ਗਏ। ਘਟਨਾ ਦੇ ਤੁਰੰਤ ਬਾਅਦ ਉਨਾਂ੍ਹ ਨੇ ਪੁਲਿਸ ਨੂੰ ਇਤਲਾਹ ਦਿੱਤੀ।

Vinkmag ad
Share Our Daily Posts

News Desk

Read Previous

ਕਾਂਸਟੇਬਲ ਲਗਵਾਉਣ ਦੇ ਨਾਂ ‘ਤੇ ਠੱਗੇ ਪੰਜ ਲੱਖ

Read Next

ਖੇਤ ’ਚ ਲਾਂਘੇ ਨੂੰ ਲੈ ਕੇ ਦੋ ਧਿਰਾਂ ’ਚ ਖੂਨੀ ਝੜਪ ਦੌਰਾਨ ਬਜ਼ੁਰਗ ਦਾ ਕਤਲ, ਲੜਕੀ ਗੰਭੀਰ ਜ਼ਖ਼ਮੀ