ਜਲੰਧਰ: ਜਲੰਧਰ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਨੇ ਵੀਰਵਾਰ ਸਵੇਰੇ ਜਲੰਧਰ ਪੱਛਮੀ ਇਲਾਕੇ ‘ਚ ਕਾਂਗਰਸੀ ਆਗੂ ਮੇਜਰ ਸਿੰਘ ਦੇ ਰੈਸਟੋਰੈਂਟ ਦਾਣਾ ਪਾਣੀ ਦੀਆਂ ਦੋ ਮੰਜ਼ਿਲਾਂ ਨੂੰ ਸੀਲ ਕਰ ਦਿੱਤਾ ਹੈ। ਮਾਡਲ ਹਾਊਸ ਸਥਿਤ ਰੈਸਟੋਰੈਂਟ ਦਾਨਾ ਪਾਣੀ ਦੀਆਂ 2 ਉਪਰਲੀਆਂ ਮੰਜ਼ਿਲਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇੱਥੇ ਕਮਰੇ ਅਤੇ ਖੁੱਲ੍ਹੇ ਰੈਸਟੋਰੈਂਟ ਬਣਾਏ ਗਏ ਸਨ। ਵਿਰੋਧ ਦੇ ਖਦਸ਼ੇ ਦੇ ਮੱਦੇਨਜ਼ਰ ਨਗਰ ਨਿਗਮ ਦੀ ਟੀਮ ਨੇ ਸਵੇਰੇ ਹਨੇਰੇ ਵਿੱਚ ਹੀ ਕਾਰਵਾਈ ਕੀਤੀ ਹੈ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਦਾਨਿਸ਼ਮੰਦਾ ਨੇੜੇ ਇਕ ਗੈਰ-ਕਾਨੂੰਨੀ ਕਾਲੋਨੀ ‘ਤੇ ਕਾਰਵਾਈ ਕੀਤੀ ਗਈ ਹੈ।
