ਮਖੂ : ਮਖੂ ਤੋ ਥੋੜ੍ਹੀ ਦੂਰੀ ‘ਤੇ ਪਿੰਡ ਪੀਰ ਮੁਹੰਮਦ ਦੇ ਨਜ਼ਦੀਕ ਦੋ ਟਰੱਕ ਟਰਾਲਿਆਂ ਦੀ ਸਿੱਧੀ ਟੱਕਰ ਵਿਚ ਦੋਵੇਂ ਡਰਾਈਵਰ ਗੰਭੀਰ ਜ਼ਖ਼ਮੀ ਹੋਣ ਦੀ ਖਬਰ ਮਿਲੀ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਮੋਗੇ ਵੱਲੋਂ ਆ ਰਿਹਾ ਟਰੱਕ ਪੀਬੀ 03 ਬੀਏ 1488 ਜਿਸ ਵਿੱਚ ਸੀਮਿੰਟ ਲੱਦਿਆ ਹੋਇਆ ਸੀ ਅਤੇ ਮਖੂ ਵੱਲੋ ਆ ਕੇ ਮੋਗਾ ਵੱਲ ਨੂੰ ਜਾ ਰਿਹਾ ਘੋੜਾ ਟਰਾਲਾ ਪੀਬੀ 29 ਐਕਸ 6142 ਜੋ ਕਿ ਝੋਨੇ ਦੀਆਂ ਬੋਰੀਆਂ ਨਾਲ ਲੱਦਿਆ ਹੋਇਆ ਸੀ। ਇਨਾਂ੍ਹ ਦੋਵ ਟਰੱਕ ਟਰਾਲੇ ਦੀ ਆਹਮੋ ਸਾਹਮਣੀ ਟੱਕਰ ਹੋਣ ਕਾਰਨ ਦੋਵੇਂ ਡਰਾਈਵਰ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਜ਼ਖ਼ਮੀ ਹੋਏ ਦੋਵਾਂ ਡਰਾਈਵਰਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ।
