ਮੋਗਾ : ਥਾਣਾ ਅਜੀਤਵਾਲ ਦੇ ਅਧੀਨ ਪੈਂਦੇ ਪਿੰਡ ਕੋਕਰੀ ਹੇਰਾਂ ਵਿਖੇ ਖੇਤ ਤੋਂ ਆਪਣੇ ਘਰ ਜਾ ਰਹੇ ਬਜੁਰਗ ਕਿਸਾਨ ਨੂੰ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਰਸਤੇ ਵਿਚ ਰੋਕ ਕੇ ਉਸ ਜੇਬ ਵਿਚੋਂ ਉਸ ਦਾ ਪਰਸ ਖੋਹੇ ਲੈ ਗਏ ਜਿਸ ਵਿਚ 5 ਹਜ਼ਾਰ ਰੁਪਏ ਅਤੇ ਜ਼ਰੂਰੀ ਦਸਤਾਵੇਜ਼ ਸਨ। ਪੁਲਿਸ ਨੇ ਕਿਸਾਨ ਦੀ ਸ਼ਿਕਾਇਤ ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਅਜੀਤਵਾਲ ਦੇ ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਕਿਸਾਨ ਅਜਮੇਰ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਪਿੰਡ ਕੋਕਰੀ ਹੇਰਾਂ ਸਿੰਘ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ 8 ਨਵੰਬਰ ਦੀ ਸ਼ਾਮ ਨੂੰ ਉਹ ਆਪਣੇ ਖੇਤ ਤੋਂ ਅਪਣੇ ਘਰ ਜਾ ਰਿਹਾ ਸੀ ਤਾਂ ਇਸ ਦੌਰਾਨ ਰਸਤੇ ਵਿਚ ਇਕ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀ ਆਏ ਜਿਨਾਂ੍ਹ ਦੇ ਮੂੰਹ ਬੰਨੇ ਹੋਏ ਸਨ ਉਨਾਂ੍ਹ ਨੇ ਉਸ ਨੂੰ ਰਸਤੇ ਵਿਚੋ ਰੋਕ ਕੇ ਉਸ ਦੀ ਜੇਬ ਵਿਚੋ ਉਸ ਦਾ ਪਰਸ ਖੋਹ ਲਿਆ ਜਿਸ ਵਿਚ 5 ਹਜਾਰ ਰੁਪਏ ਅਤੇ ਉਸ ਦੇ ਜਰੂਰੀ ਦਸਤਾਵੇਜ ਸਨ ਜੋਕਿ ਆਪਣੇ ਨਾਲ ਲੈ ਗਏ। ਪੁਲਿਸ ਨੇ ਪੀੜਤ ਕਿਸਾਨ ਦੀ ਸ਼ਿਕਾਇਤ ਤੇ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਲੁਟੇਰਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
