Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 28, 2026

ਪੰਜਾਬ ਇੰਡਸਟਰੀ ਬੋਰਡ ਦੇ ਵਾਈਸ ਚੇਅਰਮੈਨ ਤੇ ਪੁੱਤਰ ਨੂੰ ਗੁਆਂਢੀਆਂ ਨੇ ਮਾਰੀ ਗੋਲ਼ੀ, ਦੋ ਬਾਊਂਸਰ ਵੀ ਜ਼ਖ਼ਮੀ

ਅੰਮ੍ਰਿਤਸਰ : ਸ਼ਨਿੱਚਰਵਾਰ ਰਾਤ ਗੁਆਂਢੀ ਨਾਲ ਲੜਾਈ ਹੋਣ ਉੱਤੇ ਉਸ ਦੇ ਬਾਊਂਸਰਾਂ ਵੱਲੋਂ ਗੋਲ਼ੀਆਂ ਚਲਾਏ ਜਾਣ ਕਾਰਨ ਮੀਡੀਅਮ ਇੰਡਸਟਰੀਜ਼ ਡਿਵੈਲਪਮੈਂਟ ਬੋਰਡ ਪੰਜਾਬ ਦੇ ਵਾਈਸ ਚੇਅਰਮੈਨ ਤੇ ਕਾਂਗਰਸੀ ਪਰਮਜੀਤ ਸਿੰਘ ਬੱਤਰਾ ਤੇ ਉਨ੍ਹਾਂ ਦਾ ਲੜਕਾ ਕਨਿਸ਼ਕ ਬੱਤਰਾ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਵੱਖ ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਡਾ ਰਣਜੀਤ ਐਵੀਨਿਊ ਦੇ ਏ ਬਲਾਕ ‘ਚ ਕੰਵਰ ਢੀਂਗਰਾ ਦੇ ਘਰ ਫੰਕਸ਼ਨ ਚੱਲ ਰਿਹਾ ਸੀ। ਇਸ ਦੌਰਾਨ ਰਾਤ ਕਰੀਬ ਡੇਢ ਵਜੇ ਪਰਮਜੀਤ ਸਿੰਘ ਬਤਰਾ ਵੱਲੋਂ ਗਲੀ ਨੂੰ ਲੱਗਦੇ ਗੇਟ ਬੰਦ ਕਰ ਦਿੱਤੇ ਗਏ। ਗੇਟ ਬੰਦ ਕਰਨ ਉੱਤੇ ਕੁੰਵਰ ਢੀਂਗਰਾ ਦੇ ਬਾਊਂਸਰ ਦੀ ਪਰਮਜੀਤ ਬੱਤਰਾ ਨਾਲ ਬਹਿਸਬਾਜ਼ੀ ਹੋ ਗਈ।

ਪਰਮਜੀਤ ਬੱਤਰਾ ਵੱਲੋਂ ਫੋਨ ਉਤੇ ਇਸ ਬਾਰੇ ਕੰਵਰ ਢੀਂਗਰਾ ਨੂੰ ਜਾਣਕਾਰੀ ਦੇਣ ਉਤੇ ਉਹ ਆਪਣੇ ਬਾਊਂਸਰਾਂ ਨਾਲ ਪੁੱਜੇ। ਇਸ ਦੌਰਾਨ ਦੋਵੇਂ ਧਿਰਾਂ ਵਿਚ ਹੋਏ ਝਗੜੇ ਦੌਰਾਨ ਕੰਵਰ ਢੀਂਗਰਾ ਦੇ ਬਾਊਂਸਰਾਂ ਵੱਲੋਂ ਗੋਲੀ ਚਲਾਉਣ ਉਤੇ ਪਰਮਜੀਤ ਬੱਤਰਾ ਤੇ ਉਨ੍ਹਾਂ ਦਾ ਲੜਕਾ ਕਨਿਸ਼ਕ ਬੱਤਰਾ ਜ਼ਖ਼ਮੀ ਹੋ ਗਏ। ਪਰਮਜੀਤ ਬੱਤਰਾ ਦੇ ਇਕ ਤੇ ਉਨ੍ਹਾਂ ਦੇ ਲੜਕੇ ਕਨਿਸ਼ਕ ਦੇ ਦੋ ਗੋਲ਼ੀਆਂ ਲੱਗੀਆਂ। ਪਰਮਜੀਤ ਬੱਤਰਾ ਨੂੰ ਅਮਨਦੀਪ ਹਸਪਤਾਲ, ਜਦੋਂਕਿ ਕਨਿਸ਼ਕ ਦੀ ਹਾਲਤ ਗੰਭੀਰ ਹੋਣ ਕਰਕੇ ਡੀਐਮਸੀ ਲੁਧਿਆਣਾ ਦਾਖ਼ਲ ਕਰਵਾ ਦਿੱਤਾ ਗਿਆ ਹੈ। ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਨੇ ਦੋਹਾਂ ਧਿਰਾਂ ‘ਤੇ ਕਰਾਸ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ

ਸਰਕਾਰ ਨੂੰ ਹਥਿਆਰਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ – ਵਕੀਲ

ਕਾਨੂੰਨ ਮਾਹਿਰ ਰਵੀ ਮਹਾਜਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਪੰਜਾਬ ‘ਚ ਅਸਲੇ ‘ਤੇ ਨਜ਼ਰਸਾਨੀ ਹੋਣੀ ਚਾਹੀਦੀ ਹੈ। ਪਹਿਲਾਂ ਦਿੱਤੇ ਗਏ ਹਥਿਆਰ ਸੁਰੱਖਿਆ ਲਈ ਨਹੀਂ ਸਗੋਂ ਦਿਖਾਵੇ ਲਈ ਅਲਾਟ ਕੀਤੇ ਗਏ ਸਨ। ਉਹ ਅਤੇ ਉਸ ਦੇ ਨਾਲ ਕਈ ਹੋਰ ਲੋਕ ਗੋਲੀਆਂ ਦਾ ਸ਼ਿਕਾਰ ਹੋ ਚੁੱਕੇ ਹਨ।

Vinkmag ad
Share Our Daily Posts

News Desk

Read Previous

ਚੰਡੀਗੜ੍ਹ ਤੋਂ ਅਮਿਤ ਸ਼ਾਹ LIVE : ਹਾਊਸਿੰਗ ਬੋਰਡ ਦੇ ਦਫ਼ਤਰ ਦਾ ਕੀਤਾ ਉਦਘਾਟਨ, ਚੰਡੀਗੜ੍ਹ ਨੂੰ ਕਰੋੜਾਂ ਦੀ ਸੌਗ਼ਾਤ ਕੀਤੀ ਪੇਸ਼

Read Next

ਸੜਕ ਹਾਦਸੇ ’ਚ ਪਿਤਾ-ਪੁੱਤਰ ਦੀ ਮੌਤ, ਕਾਰ ਚਾਲਕ ਜ਼ਖ਼ਮੀ