Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 12, 2026

ਵੱਡੀ ਖ਼ਬਰ : ਐਕਸ਼ਨ ਮੋਡ ‘ਚ ਭਗਵੰਤ ਮਾਨ ਸਰਕਾਰ, ਸੋਮਵਾਰ ਨੂੰ ਇਨ੍ਹਾਂ 419 ਨਿੱਜੀ ਸਕੂਲਾਂ ‘ਚ ਹੋਵੇਗੀ ਫੀਸਾਂ ਦੀ ਜਾਂਚ

ਐੱਸਏਐੱਸ ਨਗਰ : ਨਿੱਜੀ ਸਕੂਲਾਂ ’ਤੇ ਫ਼ੀਸ ਢਾਂਚੇ ਦੀ ਪਡ਼ਤਾਲ ਕਰਨ ਲਈ ਬਣਾਈਆਂ ਟੀਮਾਂ ਸ਼ਨਿੱਚਰਵਾਰ ਤੋਂ ਕੰਮ ਸ਼ੁਰੂ ਨਹੀਂ ਕਰ ਸਕਣਗੀਆਂ,ਪਤਾ ਚੱਲਿਆ ਹੈ ਕਿ ਸ਼ਨਿੱਚਰਵਾਰ ਨੂੰ ਸਰਕਾਰੀ ਛੁੱਟੀ ਹੈ ਤੇ ਅਗਲਾ ਦਿਨ ਐਤਵਾਰ ਹੋਣ ਕਰ ਕੇ ਜਾਂਚ-ਪਡ਼ਤਾਲ ਦਾ ਕੰਮ ਦੋ ਦਿਨ ਅੱਗੇ ਪੈ ਗਿਆ ਹੈ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਟੀਮਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਹੁਣ ਸੋਮਵਾਰ ਤੋਂ ਹੀ ਆਰੰਭ ਹੋ ਸਕੇਗਾ। ਬੇਸ਼ੱਕ ਪੰਜਾਬ ਸਰਕਾਰ ਇਸ ਕੰਮ ਨੂੰ ਪਾਰਦਰਸ਼ਤਾ ਤੇ ਜਲਦੀ ਨਿਬੇਡ਼ਨ ਦੀ ਤਾਕ ’ਚ ਹੈ ਪਰ ਜੇਕਰ ਵਾਕੱਈ ਇਹ ਕੰਮ ਤੇਜ਼ੀ ਨਾਲ ਕਰਨਾ ਸੀ ਤਾਂ ਸ਼ਨਿੱਚਰਵਾਰ ਨੂੰ ਵੀ ਪਡ਼ਤਾਲੀਆ ਟੀਮਾਂ ਨੂੰ ਜਾਂਚ ਦੇ ਹੁਕਮ ਦੇਕੇ ਨਿੱਜੀ ਸਕੂਲਾਂ ਨੂੰ ਖੁਲ੍ਹੇ ਰਹਿਣ ਦੇ ਹੁਕਮ ਜਾਰੀ ਕੀਤੇ ਜਾ ਸਕਦੇ ਸਨ। ਦੂਜਾ ਪਹਿਲੂ ਇਹ ਵੀ ਹੈ ਕਿ ਨਿੱਜੀ ਸਕੂਲਾਂ ’ਚ ਮੌਜੂਦਾ ਫ਼ੀਸ ਪ੍ਰਣਾਲੀ ਸਮੇਤ ਹੋਰਨਾਂ ਪਹਿਲੂਆਂ ਦੀ ਜਾਂਚ ਕਰਕੇ ਹਫ਼ਤੇ ’ਚ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਗਏ ਹਨ ਕਿਉਂਕਿ ਪੱਤਰ 7 ਅਪ੍ਰੈਲ ਨੂੰ ਜਾਰੀ ਹੋਇਆ ਹੈ 14 ਜਾਂ 15 ਅਪ੍ਰੈਲ ਤਕ ਰਿਪੋਰਟਾਂ ਕਿੱਦਾਂ ਜਮ੍ਹਾਂ ਹੋਣਗੀਆਂ। ਦੱਸਣਾਂ ਬਣਦਾ ਹੈ ਕਿ ‘ਪੰਜਾਬੀ ਜਾਗਰਣ’ ਨੇ ਇਹ ਮਾਮਲਾ ਪ੍ਰਮੁੱਖਤਾ ਨਾਲ ਚੁੱਕਿਆ ਸੀ ਜਿਸ ਤੋਂ ਬਾਅਦ ਪੂਰੇ ਪੰਜਾਬ ਭਰ ਦੇ ਮਾਪਿਆਂ ’ਚ ਫ਼ੀਸਾਂ ’ਤੇ ਹੋ ਰਹੀ ਲੁੱਟ ਤੋਂ ਨਿਜ਼ਾਤ ਮਿਲਣ ਦੀ ਆਸ ਬੱਝੀ ਹੈ।

ਮੋਹਾਲੀ ’ਚ 419 ਸਕੂਲ,ਪਡ਼ਤਾਲੀਆ ਟੀਮ ਦੇ ਮੈਂਬਰ 17

ਜ਼ਿਲ੍ਹਾ ਸਿੱਖਿਆ ਅਫ਼ਸਰ ਸੁਸ਼ੀਲ ਨਾਥ ਵੱਲੋਂ ਜਾਰੀ ਲਿਸਟ ਅਨੁਸਾਰ ਮੋਹਾਲੀ ’ ਕੁੱਲ 419 ਨਿੱਜੀ ਸਕੂਲ ਹਨ। ਇਨ੍ਹਾਂ ਨੂੰ ਖਰਡ਼-1,ਖਰਡ਼-2 ਅਤੇ ਖਰਡ਼-3 ਬਲਾਕਾਂ ’ਚ ਵੰਡਿਆ ਗਿਆ ਹੈ ਤੇ ਪਡ਼ਤਾਲ ਕਰਨ ਵਾਸਤੇ ਕੁੱਲ 17 ਪ੍ਰਿੰਸੀਪਲ ਤੇ ਹੈੱਡ ਮਾਸਟਰਾਂ ਦੀਆਂ ਡਿਊਟੀਆਂ ਲਗਾਈਆਂ ਹਨ। ਹੁਕਮ ਹੈ ਕਿ ਸਕੂਲਾਂ ’ਚ ਮੌਜੂਦਾ ਫ਼ੀਸਾਂ ਤੋਂ ਇਲਾਵਾ ਸਾਲਾਨਾ ਫ਼ੰਡ ਤੇ ਪਿਛਲੇ ਸਾਲ ਦੇ ਮੁਕਾਬਲੇ ਫ਼ੀਸ ’ਚ ਵਾਧੇ ਦੀ ਰਿਪੋਰਟ ਸਰਕਾਰ ਨੂੰ ਸੌਂਪੀ ਜਾਵੇ। ਇਹੀ ਨਹੀਂ ਸਕੂਲਾਂ ਨੇ ਕਿੰਨੀ ਵਾਰ ਵਰਦੀਆਂ ਤੇ ਕਿਤਾਬਾਂ ਬਦਲੀਆਂ ਹਨ ਇਹ ਵੀ ਪਡ਼ਤਾਲ ਦਾ ਹਿੱਸਾ ਰੱਖਿਆ ਗਿਆ ਹੈ।

ਅਸੀਂ ਵਾਧੂ ਪ੍ਰਿੰਸੀਪਲ ਲਗਾ ਕੇ ਜਲਦ ਨਿਬੇਡ਼ਾਂਗੇ ਕੰਮ : ਸੁਸ਼ੀਲ ਨਾਥ, ਡੀਈਓ ਮੋਹਾਲੀ

ਅਸੀਂ 7 ਅਪ੍ਰੈਲ ਨੂੰ ਫ਼ੀਸਾਂ ਦੇ ਵੇਰਵਿਆਂ ਸਮੇਤ ਕੁੱਝ ਹੋਰ ਮਾਪਦੰਡ ਜਾਂਚ ਕਰਨ ਲਈ ਪੱਤਰ ਜਾਰੀ ਕੀਤਾ ਸੀ। ਪ੍ਰਿੰਸੀਪਲ,ਬੀਪੀਓ ਅਤੇ ਹੈੱਡਮਾਸਟਰ ਪੱਧਰ ਦੇ ਅਧਿਕਾਰੀ ਇਸ ਟੀਮ ’ਚ ਸ਼ਾਮਲ ਹਨ। ਹੁਣ ਸ਼ਨਿੱਚਰ ਤੇ ਐਤਵਾਰ ਦੀਆਂ ਸਰਕਾਰੀ ਛੁੱਟੀਆਂ ਹੋਣ ਕਰਕੇ ਕੰਮ ਨਹੀਂ ਹੋ ਸਕੇਗਾ ਜਿਸ ਕਰਕੇ ਸਾਡੀ ਮਜ਼ਬੂਰੀ ਹੈ ਕਿ ਪਡ਼ਤਾਲ ਦਾ ਕੰਮ ਸੋਮਵਾਰ ਤੋਂ ਹੀ ਆਰੰਭ ਹੋਵੇਗਾ। ਅਸੀਂ ਇਨ੍ਹਾਂ ਅਧਿਕਾਰੀਆਂ ਦੇ ਨਾਲ ਲੋਕਲ ਪ੍ਰਿੰਸੀਪਲ ਤੇ ਹੈੱਡਮਾਸਟਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਹਨ ਤਾਂ ਜੋ ਕੰਮ ਜਲਦੀ ਨਿਬਡ਼ ਜਾਵੇ। ਮੇਰੇ ਕੋਲ ਡੀਈਓ ਫਤਿਹਗਡ਼੍ਹ ਸਾਹਿਬ ਦਾ ਵੀ ਚਾਰਜ ਹੈ ਤੇ ਸੋਮਵਾਰ ਨੂੰ ਫ਼ਤਿਹਗਡ਼੍ਹ ਸਾਹਿਬ ਵਿਖੇ ਵੀ ਮੀਟਿੰਗ ਰੱਖੀ ਗਈ ਹੈ ਤਾਂ ਜੋ ਸਰਕਾਰ ਵੱਲੋਂ ਸ਼ੁਰੂ ਕੀਤਾ ਕੰਮ ਜਲਦ ਨਿਬਡ਼ ਸਕੇ। ਜਿੱਥੋਂ ਤਕ ਨਿੱਜੀ ਸਕੂਲਾਂ ਵੱਲੋਂ ਜ਼ਿਆਦਾ ਫ਼ੀਸਾਂ ਵਸੂਲਣ ਦਾ ਸਵਾਲ ਹੈ ਸਰਕਾਰ ਜਲਦ ਨੋਟੀਫ਼ੀਕੇਸ਼ਨ ਕਰਨ ਜਾ ਰਹੀ ਹੈ ਕੋਈ ਵੀ ਸਕੂਲ ਪਿਛਲੇ ਸਾਲ ਤੋਂ ਜ਼ਿਆਦਾ ਫ਼ੀਸਾਂ ਨਹੀਂ ਵਸੂਲ ਸਕੇਗਾ।

ਜਦੋਂ ਤਕ ਪਡ਼ਤਾਲੀਆ ਟੀਮਾਂ ਦਾ ਆਪਣਾ ਕੰਮ ਸ਼ੁਰੂ ਨਹੀਂ ਕਰਦੀਆਂ ਜ਼ਿਲ੍ਹੇ ਦੇ ਕਿਸੇ ਵੀ ਵਿਅਕਤੀ ਫ਼ੀਸ ਜਮ੍ਹਾਂ ਨਹੀਂ ਕਰਵਾਉਣੀ ਚਾਹੀਦੀ। ਪੰਜਾਬ ਸਰਕਾਰ ਨੇ ਬਹੁਤ ਵਧੀਆ ਫ਼ੈਸਲਾ ਲਿਆ ਹੈ ਇਸ ਲਈ ਪਾਰਦਰਸ਼ਤਾ ਨਾਲ ਲਾਗੂ ਤਾਂ ਹੀ ਹੋ ਸਕੇਗਾ ਜੇਕਰ ਅਸੀਂ ਸਾਰੇ ਸਾਥ ਦੇਵਾਂਗੇ। ਇਹ ਵੀ ਹੋ ਸਕਦਾ ਹੈ ਕਿ ਕੁੱਝ ਸਕੂਲਾਂ ਨੇ ਪਹਿਲਾਂ ਹੀ ਫ਼ੀਸਾਂ ਵਸੂਲ ਲਈਆਂ ਹੋਣ ਸਾਡੀ ਮੰਗ ਹੈ ਕਿ ਜੇਕਰ ਇਨ੍ਹਾਂ ਨੇ ਪਿਛਲੇ ਸਾਲਾਂ ਨਾਲੋਂ ਵਾਧੂ ਫ਼ੀਸਾਂ ਲਈਆਂ ਲਈਆਂ ਹਨ ਤਾਂ ਅਗਲੇ ਮਹੀਨੇ ’ਚ ਅਡਜਸਟ ਕਰਵਾਈਆਂ ਜਾਣ ਨਹੀਂ ਤਾਂ ਮਾਪਿਆਂ ਨੂੰ ਵਾਪਸ ਕੀਤੀਆਂ ਜਾਣ।

Vinkmag ad
Share Our Daily Posts

News Desk

Read Previous

PTC ਦੇ MD ਰਬਿੰਦਰ ਨਾਰਾਇਣਨ ਦਾ ਪੁਲਿਸ ਰਿਮਾਂਡ 11 ਅਪ੍ਰੈਲ ਤਕ ਵਧਾਇਆ, ਜਾਣੋ ਪੂਰਾ ਮਾਮਲਾ

Read Next

ਬਿਆਸ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 16 ਮੈਂਬਰੀ ਲੁਟੇਰਾ ਗਿਰੋਹ ਹਥਿਆਰਾਂ ਸਮੇਤ ਗ੍ਰਿਫ਼ਤਾਰ, ਤਿੰਨ ਕਾਰਾਂ ਵੀ ਬਰਾਮਦ