Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 9, 2026

ਪੰਜਾਬ ’ਚ ਵੱਡੇ ਪੱਧਰ ’ਤੇ ਪ੍ਰਸ਼ਾਸਨਿਕ ਤਬਾਦਲੇ, ਅੱਧੀ ਦਰਜਨ ਡਿਪਟੀ ਕਮਿਸ਼ਨਰ ਬਦਲਣ ਦੇ ਨਾਲ-ਨਾਲ ਕਈ ਪੁਲਿਸ ਅਧਿਕਾਰੀ ਵੀ ਹੋਏ ਇੱਧਰੋਂ ਓਧਰ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਸੱਤ ਜ਼ਿਲ੍ਹਿਆਂ ’ਚ ਨਵੇਂ ਡਿਪਟੀ ਕਮਿਸ਼ਨਰ (ਡੀਸੀ) ਲਾਏ ਹਨ ਤੇ ਨੌਂ ਆਈਪੀਐੱਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ। ਨਵੇਂ ਡੀਸੀਜ਼ ’ਚ ਆਈਏਐੱਸ ਵਿਨੀਤ ਕੁਮਾਰ ਨੂੰ ਸ੍ਰੀ ਮੁਕਤਸਰ ਸਾਹਿਬ, ਸੁਰਭੀ ਮਲਿਕ ਨੂੰ ਲੁਧਿਆਣਾ, ਵਿਸ਼ੇਸ਼ ਸਾਰੰਗਲ ਨੂੰ ਕਪੂਰਥਲਾ, ਨਵਜੋਤ ਪਾਲ ਸਿੰਘ ਰੰਧਾਵਾ ਨੂੰ ਨਵਾਂਸ਼ਹਿਰ, ਪਰਨੀਤ ਸ਼ੇਰਗਿੱਲ ਨੂੰ ਫ਼ਤਹਿਗਡ਼੍ਹ ਸਾਹਿਬ, ਅੰਮ੍ਰਿਤ ਸਿੰਘ ਨੂੰ ਫਿਰੋਜ਼ਪੁਰ ਤੇ ਮੋਨਿਸ਼ ਕੁਮਾਰ ਨੂੰ ਤਰਨਤਾਰਨ ਦਾ ਡਿਪਟੀ ਕਮਿਸ਼ਨਰ ਲਾਇਆ ਗਿਆ ਹੈ। ਏਸੇ ਤਰ੍ਹਾਂ ਬਦਲੇ ਗਏ ਨੌਂ ਆਈਪੀਐੱਸ ਅਧਿਕਾਰੀਆਂ ’ਚ ਦੋ ਆਈਪੀਐੱਸ ਅਧਿਕਾਰੀ ਅਜਿਹੇ ਹਨ ਜਿਨ੍ਹਾਂ ਨੂੰ ਤਿੰਨ ਮਹੀਨਿਆਂ ਬਾਅਦ ਪੋਸਟਿੰਗ ਦਿੱਤੀ ਗਈ ਹੈ। ਆਈਪੀਐੱਸ ਅਧਿਕਾਰੀ ਐੱਸਕੇ ਅਸਥਾਨਾ ਨੂੰ ਏਡੀਜੀਪੀ ਪਾਲਿਸੀ ਤੇ ਰੂਲਜ਼ ਦਾ ਚਾਰਜ ਦਿੱਤਾ ਗਿਆ ਹੈ। ਚੇਤੇ ਰਹੇ ਕਿ ਡਰੱਗਜ਼ ਮਾਮਲੇ ਦੀ ਰਿਪੋਰਟ ਲੀਕ ਹੋ ਜਾਣ ਬਾਅਦ ਤੋਂ ਅਸਥਾਨਾ ਕੋਲ ਕੋਈ ਚਾਰਜ ਨਹੀਂ ਸੀ। ਏਸੇ ਤਰ੍ਹਾਂ ਆਈਪੀਐੱਸ ਅਧਿਕਾਰੀ ਗੁਰਿੰਦਰ ਸਿੰਘ ਢਿੱਲੋਂ ਨੂੰ ਆਈਜੀ ਏਟੀਐੱਫ ਪੰਜਾਬ ਲਾਇਆ ਗਿਆ ਹੈ। ਢਿੱਲੋਂ ਨੂੰ ਵੀ ਤਿੰਨ ਮਹੀਨਿਆਂ ਬਾਅਦ ਚਾਰਜ ਮਿਲਿਆ ਹੈ। ਸਰਕਾਰ ਵੱਲੋਂ ਜਾਰੀ ਕੀਤੇ ਗਏ ਬਦਲੀ ਦੇ ਹੁਕਮਾਂ ਮੁਤਾਬਕ ਆਈਪੀਐੱਸ ਗੌਰਵ ਯਾਦਵ ਤੋਂ ਏਡੀਜੀਪੀ ਆਧੁਨਿਕੀਕਰਨ ਦਾ ਚਾਰਜ ਵਾਪਸ ਲੈ ਲਿਆ ਗਿਆ ਹੈ। ਹੁਣ ਉਨ੍ਹਾਂ ਕੋਲ ਏਡੀਜੀਪੀ ਪ੍ਰਸ਼ਾਸਨਿਕ ਤੇ ਵਿਸ਼ੇਸ਼ ਮੁੱਖ ਸਕੱਤਰ ਸੀਐੱਮ ਦਾ ਚਾਰਜ ਰਹੇਗਾ। ਆਈਪੀਐੱਸ ਅਧਿਕਾਰੀ ਬੀਕੇ ਉੱਪਲ ਨੂੰ ਸਪੈਸ਼ਲ ਡੀਜੀਪੀ ਇਨਵੈਸਟੀਗੇਸ਼ਨ ਲੋਕਪਾਲ, ਗੁਰਪ੍ਰੀਤ ਦਿਓ ਨੂੰ ਕਮਿਊਨਿਟੀ ਅਫੇਅਰ ਡਵੀਜ਼ਨ ਤੇ ਔਰਤਾਂ ਦੇ ਮਾਮਲਿਆਂ ਦਾ ਚਾਰਜ ਦਿੱਤਾ ਗਿਆ ਹੈ। ਜਤਿੰਦਰ ਕੁਮਾਰ ਜੈਨ ਨੂੰ ਏਡੀਜੀਪੀ ਪੀਐੱਸਪੀਸੀਐੱਲ ਪੰਜਾਬ, ਪ੍ਰਵੀਨ ਕੁਮਾਰ ਸਿਨਹਾ ਤੇ ਜੀ ਨਾਗੇਸ਼ਵਰ ਰਾਓ ਏਡੀਜੀਪੀ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਲਾਇਆ ਗਿਆ ਹੈ। ਆਰਕੇ ਜੈਸਵਾਲ ਨੂੰ ਆਈਜੀਪੀ ਸਾਈਬਰ ਕ੍ਰਾਈਮ ਦਾ ਚਾਰਜ ਦਿੱਤਾ ਗਿਆ ਹੈ।

Vinkmag ad
Share Our Daily Posts

News Desk

Read Previous

ਨਗਰ ਨਿਗਮ ਨੇ ਜਲੰਧਰ ‘ਚ ਬਾਕਸਿੰਗ ਅਕੈਡਮੀ ਦੀ ਇਮਾਰਤ ਨੂੰ ਢਾਹਿਆ, ਸੁਣਵਾਈ ਨਾ ਹੋਣ ਕਾਰਨ 12.15 ਵਜੇ ਹਾਈਵੇ ‘ਤੇ ਬੈਠੇ ਬੱਚੇ

Read Next

ਚੰਡੀਗੜ੍ਹ ‘ਚ ਕੱਲ੍ਹ ਤੋਂ ਅਗਲੇ ਚਾਰ ਦਿਨ ਬੰਦ ਰਹਿਣਗੇ ਸਰਕਾਰੀ ਦਫ਼ਤਰ, ਜਾਣੋ ਵਜ੍ਹਾ