Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 9, 2026

ਚੰਡੀਗੜ੍ਹ ‘ਚ ਕੱਲ੍ਹ ਤੋਂ ਅਗਲੇ ਚਾਰ ਦਿਨ ਬੰਦ ਰਹਿਣਗੇ ਸਰਕਾਰੀ ਦਫ਼ਤਰ, ਜਾਣੋ ਵਜ੍ਹਾ

ਚੰਡੀਗੜ੍ਹ : Holidays List : ਜੇਕਰ ਤੁਸੀਂ ਕਿਸੇ ਵੀ ਸਰਕਾਰੀ ਦਫ਼ਤਰ ‘ਚ ਕੋਈ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਰਵਾ ਲਓ। ਜੇਕਰ ਤੁਸੀਂ ਅੱਜ ਇਹ ਕੰਮ ਨਹੀਂ ਕਰ ਸਕੇ ਤਾਂ ਅਗਲੇ ਹਫ਼ਤੇ ਹੀ ਇਹ ਕੰਮ ਹੋਵੇਗਾ। ਸੋਮਵਾਰ ਨੂੰ ਹੀ ਇਹ ਕੰਮ ਕਰਵਾਏ ਜਾ ਸਕਣਗੇ। ਅਜਿਹਾ ਇਸ ਲਈ ਕਿਉਂਕਿ ਅਗਲੇ ਚਾਰ ਦਿਨਾਂ ਤਕ ਸਾਰੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਇਨ੍ਹਾਂ ਸਾਰੀਆਂ ਥਾਵਾਂ ‘ਤੇ ਛੁੱਟੀ ਹੋਣ ਕਾਰਨ ਕੋਈ ਕੰਮ ਨਹੀਂ ਹੋਵੇਗਾ। ਇਸ ਸਬੰਧੀ ਆਮ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਉਹ ਇਨ੍ਹਾਂ ਚਾਰ ਦਿਨਾਂ ਲਈ ਸਰਕਾਰੀ ਦਫ਼ਤਰਾਂ ‘ਚ ਜਾ ਕੇ ਆਪਣਾ ਸਮਾਂ ਬਰਬਾਦ ਨਾ ਕਰਨ।

ਤੁਹਾਨੂੰ ਦੱਸ ਦੇਈਏ ਕਿ 14 ਅਪ੍ਰੈਲ ਵੀਰਵਾਰ ਨੂੰ ਵਿਸਾਖੀ, ਮਹਾਵੀਰ ਜੈਅੰਤੀ ਤੇ ਡਾ. ਭੀਮ ਰਾਓ ਅੰਬੇਡਕਰ ਜੈਅੰਤੀ ਦੇ ਮੌਕੇ ‘ਤੇ ਸਰਕਾਰੀ ਛੁੱਟੀ ਰਹੇਗੀ। ਇਸੇ ਤਰ੍ਹਾਂ 15 ਅਪ੍ਰੈਲ ਸ਼ੁੱਕਰਵਾਰ ਨੂੰ ਗੁੱਡ ਫਰਾਈਡੇ ਦੀ ਛੁੱਟੀ ਰਹੇਗੀ। ਦੋਵੇਂ ਦਿਨ ਸਾਰੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਇਸ ਤੋਂ ਬਾਅਦ ਸ਼ਨਿੱਚਰਵਾਰ ਤੇ ਐਤਵਾਰ ਨੂੰ ਵੀ ਸਰਕਾਰੀ ਛੁੱਟੀ ਰਹੇਗੀ। ਅਜਿਹੇ ‘ਚ ਇਨ੍ਹਾਂ ਛੁੱਟੀਆਂ ਦੌਰਾਨ ਕੋਈ ਕੰਮ ਨਹੀਂ ਹੋ ਸਕੇਗਾ। ਜ਼ਿਆਦਾਤਰ ਸਰਕਾਰੀ ਦਫ਼ਤਰ ਸ਼ਨਿੱਚਰਵਾਰ ਨੂੰ ਵੀ ਬੰਦ ਰਹਿੰਦੇ ਹਨ। ਇਹ ਸਾਰੇ ਦਫ਼ਤਰ ਸੋਮਵਾਰ ਨੂੰ ਹੀ ਮੁੜ ਖੁੱਲ੍ਹਣਗੇ। ਹਾਲਾਂਕਿ ਸ਼ਨਿੱਚਰਵਾਰ ਨੂੰ ਬੈਂਕਾਂ ‘ਚ ਛੁੱਟੀ ਨਹੀਂ ਹੋਵੇਗੀ। ਬੈਂਕ ਦੋ ਦਿਨਾਂ ਦੀ ਛੁੱਟੀ ਤੋਂ ਬਾਅਦ ਸ਼ਨਿੱਚਰਵਾਰ ਦੇ ਨੂੰ ਖੁੱਲ੍ਹਣਗੇ ਤੇ ਫਿਰ ਐਤਵਾਰ ਨੂੰ ਛੁੱਟੀ ਤੋਂ ਬਾਅਦ ਸੋਮਵਾਰ ਨੂੰ ਦੁਬਾਰਾ ਖੁੱਲ੍ਹਣਗੇ। ਅਜਿਹੇ ‘ਚ ਬੈਂਕ ਨਾਲ ਜੁੜੇ ਕੰਮ ਨਿਪਟਾਉਣ ਲਈ ਸ਼ਨਿੱਚਰਵਾਰ ਦਾ ਦਿਨ ਵਿਚਕਾਰ ਮਿਲ ਜਾਵੇਗਾ।

ਆਰਐਲਏ ਨੇ ਸਾਰੀਆਂ ਨਿਯੁਕਤੀਆਂ ਮੁਲਤਵੀ ਕੀਤੀਆਂ

14 ਅਪ੍ਰੈਲ ਨੂੰ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ, ਵਿਸਾਖੀ ਤੇ ਮਹਾਂਵੀਰ ਜੈਅੰਤੀ ਮੌਕੇ ਛੁੱਟੀ ਰਹੇਗੀ। ਇਸ ਤੋਂ ਬਾਅਦ ਸ਼ੁੱਕਰਵਾਰ 15 ਅਪ੍ਰੈਲ ਨੂੰ ਗੁੱਡ ਫਰਾਈਡੇ ਦੀ ਛੁੱਟੀ ਹੈ। ਇਨ੍ਹੀਂ ਦਿਨੀਂ ਰਜਿਸਟ੍ਰੇਸ਼ਨ ਤੇ ਲਾਇਸੈਂਸਿੰਗ ਅਥਾਰਟੀ ਦੇ ਦਫ਼ਤਰ ਬੰਦ ਹੋਣ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ। ਪਰੇਸ਼ਾਨ ਤੋਂ ਬਚਣ ਲਈ ਜਿਨ੍ਹਾਂ ਲੋਕਾਂ ਨੇ ਇਨ੍ਹਾਂ ਦਿਨਾਂ ਲਈ ਅਪਾਇੰਟਮੈਂਟ ਬੁੱਕ ਕਰਵਾਈਆਂ ਹਨ, ਉਹ ਆਰਐਲਏ ਦਫ਼ਤਰ ਤੇ ਸੈਕਟਰ-23 ਦੇ ਚਿਲਡਰਨ ਟ੍ਰੈਫਿਕ ਪਾਰਕ ‘ਚ ਫਾਈਲ ਜਮ੍ਹਾਂ ਕਰਵਾਉਣ ਜਾਂ ਟੈਸਟ ਦੇਣ ਲਈ ਆਉਣ ਵਾਲੇ ਸਨ। ਹੁਣ ਇਨ੍ਹਾਂ ਲੋਕਾਂ ਦਾ ਕੰਮ 18 ਤੋਂ 22 ਅਪ੍ਰੈਲ ਤਕ ਨਾਂ ਦੇ ਪਹਿਲੇ ਅੱਖਰ ਦੇ ਹਿਸਾਬ ਨਾਲ ਕੀਤਾ ਜਾਵੇਗਾ। ਜਿਨ੍ਹਾਂ ਲੋਕਾਂ ਦੇ ਨਾਮ A ਤੋਂ C ਨਾਲ ਸ਼ੁਰੂ ਹੁੰਦੇ ਹਨ, ਉਨ੍ਹਾਂ ਦੇ ਕੰਮ 18 ਅਪ੍ਰੈਲ ਦਿਨ ਸੋਮਵਾਰ ਨੂੰ ਕੀਤੇ ਜਾਣਗੇ। ਜਿਨ੍ਹਾਂ ਦੇ ਨਾਂ D ਤੋਂ J ਅੱਖਰਾਂ ਨਾਲ ਸ਼ੁਰੂ ਹੁੰਦੇ ਹਨ, ਉਨ੍ਹਾਂ ਦੇ ਕੰਮ 19 ਅਪ੍ਰੈਲ ਮੰਗਲਵਾਰ ਨੂੰ ਪੂਰੇ ਹੋਣਗੇ। ਇਸੇ ਤਰ੍ਹਾਂ ਜਿਨ੍ਹਾਂ ਦੇ ਨਾਂ K ਤੋਂ O ਨਾਲ ਸ਼ੁਰੂ ਹੁੰਦੇ ਹਨ, ਉਨ੍ਹਾਂ ਦੇ ਕੰਮ ਬੁੱਧਵਾਰ 20 ਅਪ੍ਰੈਲ ਨੂੰ ਹੋਣਗੇ। ਜਿਨ੍ਹਾਂ ਦੇ ਨਾਂ P ਤੋਂ R ਅੱਖਰ ਨਾਲ ਸ਼ੁਰੂ ਹੁੰਦੇ ਹਨ, ਉਨ੍ਹਾਂ ਦੇ ਕੰਮ 21 ਅਪ੍ਰੈਲ ਵੀਰਵਾਰ ਨੂੰ ਪੂਰੇ ਹੋਣਗੇ। ਜਿਨ੍ਹਾਂ ਦੇ ਨਾਂ S ਤੋਂ Z ਨਾਲ ਸ਼ੁਰੂ ਹੁੰਦੇ ਹਨ, ਉਨ੍ਹਾਂ ਦੇ ਕੰਮ 22 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਕੀਤੇ ਜਾਣਗੇ। ਆਰਐਲਏ ਨੇ ਬਿਨੈਕਾਰਾਂ ਨੂੰ ਤਾਕੀਦ ਕੀਤੀ ਹੈ ਕਿ ਜਿਨ੍ਹਾਂ ਨੇ 14 ਅਤੇ 15 ਅਪ੍ਰੈਲ ਨੂੰ ਆਪਣੀਆਂ ਅਪੁਆਇੰਟਮੈਂਟਾਂ ਬੁੱਕ ਕੀਤੀਆਂ ਸਨ, ਉਹ ਨਿਰਧਾਰਤ ਦਿਨਾਂ ਨੂੰ ਹੀ ਆਉਣ। ਬਿਨਾਂ ਸ਼ਡਿਊਲ ਦੇ ਪਹੁੰਚਣ ਵਾਲੇ ਬਿਨੈਕਾਰ ਕੰਮ ਨਹੀਂ ਹੋਣਗੇ।

Vinkmag ad
Share Our Daily Posts

News Desk

Read Previous

ਪੰਜਾਬ ’ਚ ਵੱਡੇ ਪੱਧਰ ’ਤੇ ਪ੍ਰਸ਼ਾਸਨਿਕ ਤਬਾਦਲੇ, ਅੱਧੀ ਦਰਜਨ ਡਿਪਟੀ ਕਮਿਸ਼ਨਰ ਬਦਲਣ ਦੇ ਨਾਲ-ਨਾਲ ਕਈ ਪੁਲਿਸ ਅਧਿਕਾਰੀ ਵੀ ਹੋਏ ਇੱਧਰੋਂ ਓਧਰ

Read Next

ਸ੍ਰੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਵਿਚ ਹਵਾਲਾਤੀ ਨੇ ਲਿਆ ਫਾਹਾ, ਮੌਤ