Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 9, 2026

ਇਤਿਹਾਸ ਪ੍ਰੇਮੀ ਨੌਜਵਾਨ ਨੇ ਸਿੱਖ ਇਤਿਹਾਸ ਪੜ੍ਹਨ ਲਈ ਫ਼ਾਰਸੀ ਭਾਸ਼ਾ ਦਾ ਕੀਤਾ ਡਿਪਲੋਮਾ

ਬਰਨਾਲਾ : ਸੂਬੇ ਦੇ ਨੌਜਵਾਨਾਂ ਵਿਚ ਅੰਗਰੇਜ਼ੀ ਭਾਸ਼ਾ ਲਈ ਆਇਲਟਸ ਕੋਰਸ ਕਰਨ ਦਾ ਰੁਝਾਨ ਜ਼ੋਰਾਂ ’ਤੇ ਹੈ ਪਰ ਇਤਿਹਾਸ ਪ੍ਰੇਮੀ ਨੌਜਵਾਨ ਨੇ ਫ਼ਾਰਸੀ ਜ਼ੁਬਾਨ ਨਾਲ ਮੋਹ ਵਿਖਾਇਆ ਹੈ। ਸਥਾਨਕ ਪਿੰਡ ਚੀਮਾ ਵਾਸੀ ਨੌਜਵਾਨ ਨੇ ਸਿੱਖ ਇਤਿਹਾਸ ਪੜ੍ਹਨ/ਜਾਨਣ ਦੀ ਖ਼ਾਹਿਸ਼ ਪੂਰੀ ਕਰਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਬਾਕਾਇਦਾ ਫ਼ਾਰਸੀ ਭਾਸ਼ਾ ਦਾ ਡਿਪਲੋਮਾ ਕੀਤਾ ਹੈ।

ਇਸ ਬਾਰੇ 42 ਸਾਲਾ ਜਗਸੀਰ ਸਿੰਘ ਨੇ ਦੱਸਿਆ ਕਿ ਉਹ ਹਿੰਦੂ ਪਰਿਵਾਰ ਨਾਲ ਸਬੰਧਤ ਹੈ ਪਰ ਉਹ ਪੰਜਾਬੀ ਤੇ ਸਿੱਖ ਸਾਹਿਤ ਨਾਲ ਲੰਬੇ ਸਮੇਂ ਤੋਂ ਜੁੜਿਆ ਹੋਇਆ ਹੈ। ਸਿੱਖ ਇਤਿਹਾਸ ਦਾ ਵੱਡਾ ਹਿੱਸਾ ਅਤੇ ਵਿਸ਼ੇਸ਼ਕਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਲਿਖਤਾਂ, ਫ਼ਾਰਸੀ ਜ਼ੁਬਾਨ ਵਿਚ ਹਨ। ਬਹੁਤੇ ਪੁਰਾਤਨ ਫ਼ਾਰਸੀ ਤੇ ਉਰਦੂ ਸਾਹਿਤ ਦਾ ਪੰਜਾਬੀ ਵਿਚ ਤਰਜਮਾ ਨਹੀਂ ਹੋਇਆ ਹੈ। ਇਹ ਸਭ ਪੜ੍ਹਨ ਲਈ ਫ਼ਾਰਸੀ ਜ਼ੁਬਾਨ ਦੀ ਜਾਣਕਾਰੀ ਨਿਹਾਇਤ ਜ਼ਰੂਰੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਇਸ ਭਾਸ਼ਾ ਨੂੰ ਰਾਜ ਭਾਸ਼ਾ (ਹਕੂਮਤੀ ਜ਼ੁਬਾਨ) ਦਾ ਮਾਣ ਹਾਸਲ ਸੀ। ਇਹ ਭਾਸ਼ਾ ਸਿੱਖਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਫ਼ਾਰਸੀ ਭਾਸ਼ਾ ਦਾ ਡਿਪਲੋਮਾ ਕਰਨ ਤੋਂ ਇਲਾਵਾ ਗ੍ਰੈਜੂਏਸ਼ਨ ਪੂਰੀ ਕੀਤੀ ਹੈ। ਉਸ ਦੀ ਐੱਮਏ ਇਤਿਹਾਸ ਦੀ ਪੜ੍ਹਾਈ ਜਾਰੀ ਹੈ। ਉਸ ਦੀ ਇੱਛਾ ਸੂਫ਼ੀ ਸਾਹਿਤ ਪੜ੍ਹਣ ਦੀ ਹੈ। ਹੁਣ ਤਕ ਉਹ ਅਕਬਰਨਾਮਾ, ਜ਼ਫ਼ਰਨਾਮਾ ਸਣੇ ਹੋਰ ਫ਼ਾਰਸੀ ਸਾਹਿਤ ਨੂੰ ਪੜ੍ਹ ਚੁੱਕਿਆ ਹੈ।

ਉਸ ਨੇ ਪਤੇ ਦੀ ਗੱਲ ਕਰਦਿਆਂ ਕਿਹਾ ਕਿ ਫ਼ਾਰਸੀ ਭਾਸ਼ਾ ਸਿਖਾਉਣ ਦਾ ਕੰਮ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰਨਾ ਚਾਹੀਦਾ ਸੀ ਪਰ ਅਫ਼ਸੋਸ ਇਹ ਸੰਸਥਾ ਅਜਿਹੇ ਯਤਨ ਨਹੀਂ ਕਰ ਸਕੀ। ਜਗਸੀਰ ਨੇ ਸਿੱਖ ਚਿੰਤਕਾਂ ਨੂੰ ਅਪੀਲ ਕੀਤੀ ਕਿ ਫ਼ਾਰਸੀ ਭਾਸ਼ਾ ਸਿੱਖਣ/ਸਿਖਾਉਣ ਲਈ ਯਤਨ ਕੀਤੇ ਜਾਣ।

Vinkmag ad
Share Our Daily Posts

News Desk

Read Previous

ਪਟਿਆਲਾ ‘ਚ ਇਕ ਵਿਅਕਤੀ ਨੇ ਖੁਦ ਨੂੰ ਅੱਗ ਲਾ ਕੇ ਕੀਤੀ ਆਤਮ ਹੱਤਿਆ, ਵੀਡੀਓ ਬਣਾ ਕੇ ਪੁਲਿਸ ਅਧਿਕਾਰੀਆਂ ‘ਤੇ ਲਾਏ ਦੋਸ਼

Read Next

ਵਿਧਾਨ ਸਭਾ ਦਾ ਸੈਸ਼ਨ ਨਾ ਚੁਕਾਇਆ ਤਾਂ ਖੜ੍ਹਾ ਹੋ ਸਕਦੈ ਸੰਵਿਧਾਨਕ ਸੰਕਟ