ਜਲੰਧਰ, – ਜਲੰਧਰ ‘ਚ ਲੁਟੇਰਿਆਂ ਨੇ ਲੁੱਟ ਦੀ ਨੀਅਤ ਨਾਲ ਘਰ ‘ਚ ਦਾਖਲ ਹੋ ਕੇ 45 ਤੋਂ 50 ਸਾਲਾ ਔਰਤ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਲੁਟੇਰੇ ਘਰ ‘ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਦਾ ਡੀ.ਵੀ.ਆਰ. ਵੀ ਲੈ ਗਏ। ਇਸ ਦੌਰਾਨ ਔਰਤ ਦਾ ਲੜਕਾ ਆਪਣੇ ਕਮਰੇ ‘ਚ ਸੁੱਤਾ ਹੋਇਆ ਸੀ ਅਤੇ ਘਰ ‘ਚ ਕੰਮ ਕਰਦੀ ਔਰਤ ਘਰ ਦੀ ਛੱਤ ‘ਤੇ ਗਈ ਹੋਈ ਸੀ। ਪੁਲਿਸ ਨੇ ਔਰਤ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ। ਇਹ ਵੀ ਜਾਣਕਾਰੀ ਮਿਲੀ ਹੈ ਕੇ ਘਰ ‘ਚ ਰੱਖਿਆ ਕੁੱਤਾ ਵੀ ਜ਼ਖਮੀ ਹੈ।ਪੁਲਿਸ ਨੇ ਦੱਸਿਆ ਮ੍ਰਿਤਕ ਔਰਤ ਦੀ ਪਛਾਣ ਕਮਲਜੀਤ ਕੌਰ ਵਜੋਂ ਹੋਈ ਹੈ।
