ਅਮਰਗੜ੍ਹ : ਐੱਸ.ਸੀ/ਬੀ.ਸੀ ਅਧਿਆਪਕ ਯੂਨੀਅਨ ਪੰਜਾਬ ਤੇ ਲੋਕ ਏਕਤਾ ਫਰੰਟ ਪੰਜਾਬ ਵੱਲੋਂ 13 ਨਵੰਬਰ ਦਿਨ ਸ਼ਨੀਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ ਵਿਖੇ ਰਿਹਾਇਸ਼ ਦੇ ਕੀਤੇ ਜਾ ਰਹੇ ਿਘਰਾਓ ਦੀ ਤਿਆਰੀ ਦੇ ਸਬੰਧ ਵਿੱਚ ਇਕਾਈ ਮਲੇਰਕੋਟਲਾ ਦੇ ਪ੍ਰਧਾਨ ਤੇਜਿੰਦਰ ਸਿੰਘ ਦੀ ਅਗਵਾਈ ਵਿੱਚ ਅਮਰਗੜ੍ਹ ਵਿਖੇ ਮੀਟਿੰਗ ਹੋਈ । ਮੀਟਿੰਗ ਨੂੰ ਸੰਬੋਧਿਨ ਕਰਦਿਆਂ ਪ੍ਰਧਾਨ ਤੇਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਐੱਸ.ਸੀ/ਬੀ.ਸੀ ਮੁਲਾਜਮਾਂ,ਵਿਦਿਆਰਥੀਆਂ ਤੇ ਲੋਕਾਂ ਦੇ ਸੰਵਿਧਾਨਿਕ ਮਸਲਿਆਂ ਨੂੰ ਜਾਣ-ਬੁੱਝ ਕੇ ਹੱਲ ਨਹੀਂ ਕਰਨਾ ਚਾਹੁੰਦੀ।ਬਲਾਕ ਮਲੇਰ ਕੋਟਲਾ-1 ਦੇ ਪ੍ਰਧਾਨ ਸੁਖਵਿੰਦਰ ਸਿੰਘ ਨਾਰੀਕੇ ਤੇ ਜਰਨਲ ਸਕੱਤਰ ਹਰਜਿੰਦਰ ਸਿੰਘ ਸਰਵਰਪੁਰ ਨੇ ਕਿਹਾ ਕੇ ਪੰਜਾਬ ਦਾ ਮੁੱਖ ਮੰਤਰੀ ਤੇ ਇਹਨਾਂ ਦੇ ਮੰਤਰੀ ਮੰਡਲ ਨੇ 85ਵੀਂ ਸੰਵਿਧਾਨਿਕ ਸੋਧ ਲਾਗੂ ਹੋਣ ਸਬੰਧੀ ਪਿਛਲੇ ਵਿਧਾਨ ਸਭਾ ਸੈਸ਼ਨਾਂ ਵਿੱਚ ਵੀ ਝੂਠ ਬੋਲਿਆ ਹੈ,ਇਸ ਲਈ ਐੱਸ.ਸੀ /ਬੀ.ਸੀ ਮੁਲਾਜਮ ਤੇ ਲੋਕ ਏਕਤਾ ਫਰੰਟ ਪੰਜਾਬ ਵੱਲੋਂ ਮੁੱਖ ਮੰਤਰੀ ਦਾ ਿਘਰਾਓ ਕਰਕੇ ਝੂਠ ਦੇ ਪਾਜ ਉਧੇੜੇ ਜਾਣਗੇ। ਉਨਾਂ੍ਹ ਕਿਹਾ ਕੇ ਕਾਂਗਰਸ ਸਰਕਾਰ ਦੇ ਰਾਜ ਵਿੱਚ ਪੋਸਟ ਮੈਟਿ੍ਰਕ ਸਕਾਲਰਸ਼ਪਿ ਘੁਟਾਲਾ ਹੋਇਆ ਹੈ ਤੇ ਇਸ ਘੁਟਾਲੇ ਸਬੰਧੀ ਕਾਂਗਰਸ ਸਰਕਾਰ ਨੇ ਸਿਰਫ ਚੁੱਪ ਨਹੀਂ ਧਾਰੀ ਸਗੋਂ ਘੁਟਾਲਾ ਕਰਨ ਵਾਲਿਆਂ ਨੂੰ ਕਲੀਨ ਚਿੱਟ ਦੇ ਕੇ ਮੁੱਦਾ ਹੀ ਖਤਮ ਕਰ ਦਿੱਤਾ ਅਤੇ ਹੁਣ ਸੀਨੀਅਰਤਾ ਕਮ ਮੈਰਿਟ ਤੇ ਰੋਸਟਰ ਨੁਕਤਿਆਂ ਦਾ ਘਾਣ ਕਰਕੇ ਤਰੱਕੀਆਂ ਕੀਤੀਆਂ ਗਈਆਂ ਹਨ।ਉਨਾਂ੍ਹ ਕਿਹਾ ਕੇ ਸਰਕਾਰ ਵੱਲੋਂ ਸਿੱਧੀ ਭਰਤੀ ਅਤੇ ਤਰੱਕੀ ਕੋਟੇ ਦਾ ਬੈਕਲਾਗ ਨੂੰ ਕਲੀਅਰ ਕੀਤਾ ਜਾਵੇ ਅਤੇ ਨੌਕਰੀਆਂ ਵਿੱਚ ਅਪਲਾਈ ਕਰਨ ਸਮੇਂ ਐੱਸ.ਸੀ /ਬੀ.ਸੀ ਵਰਗ ਲਈ 10 ਫੀਸਦੀ ਅੰਕਾਂ ਦੀ ਛੋਟ ਦਿੱਤੀ ਜਾਵੇ । ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਅਤੇ ਐੱਸ.ਸੀ/ਬੀ.ਸੀ ਵਰਗਾਂ ਲਈ ਅਬਾਦੀ ਦੇ ਅਧਾਰ ਤੇ ਬਜਟ ਅਲਾਟ ਕੀਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਤਾਰ ਸਿੰਘ,ਇੰਦਰਜੀਤ ਸਿੰਘ,ਗਗਨਦੀਪ ਸਿੰਘ,ਕਰਨੈਲ ਸਿੰਘ,ਮਨਪ੍ਰਰੀਤ ਸਿੰਘ,ਧਰਮਿੰਦਰ ਸਿੰਘ,ਨਵਦੀਪ ਸਿੰਘ, ਗਗਨਦੀਪ ਸਿੰਘ ਢਢੋਗਲ,ਬਲਵੀਰ ਸਿੰਘ,ਸੋਹਣ ਸਿੰਘ ਸਤਨਾਮ ਸਿੰਘ ਅਤੇ ਬਲਕਾਰ ਸਿੰਘ ਹਾਜ਼ਰ ਸਨ।
