Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 10, 2026

ਹਥਿਆਰਬੰਦ ਲੁਟੇਰਿਆਂ ਵੱਲੋਂ ਦਿਨ-ਦਿਹਾੜੇ ਸੁਨਿਆਰੇ ਨੂੰ ਲੁੱਟਣ ਦੀ ਕੋਸ਼ਿਸ਼ ਅਸਫਲ, ਮੋਟਰਸਾਈਕਲ ਛੱਡ ਕੇ ਫ਼ਰਾਰ ਹੋਏ ਚਾਰੇ ਲੁਟੇਰੇ

ਤਰਨਤਾਰਨ : ਤਰਨਤਾਰਨ ਦੇ ਰੇਲਵੇ ਰੋਡ ’ਤੇ ਸੋਮਵਾਰ ਨੂੰ ਚਿੱਟੇ ਦਿਨ ਹਥਿਆਰਬੰਦਾਂ ਨੇ ਇਕ ਜਵੈਲਰ ਨੂੰ ਨਿਸ਼ਾਨਾ ਬਣਾਉਦਿਆਂ ਪਿਸਤੌਲ ਦੀ ਨੋਕ ’ਤੇ ਲੁੱਟਣ ਦਾ ਯਤਨ ਕੀਤਾ ਪਰ ਹਮਲੇ ਨੂੰ ਵੇਖ ਮੁਸ਼ਤੈਦ ਹੋਏ ਦੁਕਾਨਦਾਰ ਨੇ ਖੋਹਬਾਜ਼ ਦਾ ਮੁਕਾਬਲਾ ਕੀਤਾ, ਜਿਸ ਕਾਰਨਪਿਸਤੌਲ ਤੇ ਇਕ ਮੋਟਰਸਾਈਕਲ ਛੱਡ ਕੇ ਲੁਟੇਰੇ ਫ਼ਰਾਰ ਹੋ ਗਏ। ਘਟਨਾ ਦਾ ਪਤਾ ਲੱਗਦਿਆਂ ਮੌਕੇ ’ਤੇ ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਤੋਂ ਇਲਾਵਾ ਹੋਰ ਅਧਿਕਾਰੀ ਵੀ ਪਹੁੰਚ ਗਏ। ਹਾਲਾਂਕਿ ਅਧਿਕਾਰੀਆਂ ਦੇ ਜਾਣ ਤੋਂ ਬਾਅਦ ਦੁਕਾਨਦਾਰ ਨੂੰ ਮੁੜ ਧਮਕੀ ਭਰਿਆ ਫੋਨ ਆਇਆ ਜਿਸ ਵਿਚ ਉਸ ਨੂੰ ਪਿਸਤੌਲ ਤੇ ਮੋਟਰਸਾਈਕਲ ਵਾਪਸ ਦੇਣ ਦੀ ਗੱਲ ਕਹੀ ਗਈ।

ਗੁਰਮੀਤ ਸਿੰਘ ਵਾਸੀ ਰੇਲਵੇ ਰੋਡ ਨੇ ਦੱਸਿਆ ਕਿ ਉਨ੍ਹਾਂ ਦੀ ਅੰਸ਼ਦੀਪ ਜਿਊਲਰਜ਼ ਨਾਂ ਦੀ ਦੁਕਾਨ ਹੈ। ਜਿੱਥੇ ਦੁਪਹਿਰ ਦੋ ਵਜੇ ਇਕ ਨੌਜਵਾਨ ਆਇਆ ਅਤੇ ਉਸ ਕੋਲੋਂ ਵੱਖ-ਵੱਖ ਤਰ੍ਹਾਂ ਦੇ ਗਹਿਣਿਆਂ ਦੀ ਮੰਗ ਕੀਤੀ। ਉਸ ਨੇ ਆਰਡਰ ’ਤੇ ਬਣਾਏ ਜਾਣ ਦੀ ਗੱਲ ਕਹੀ ਤਾਂ ਉਕਤ ਵਿਅਕਤੀ ਨੇ ਲੁੱਟ ਦੀ ਨੀਅਤ ਨਾਲ ਪਿਸਤੌਲ ਕੱਢ ਲਈ ਜਿਸ ਨਾਲ ਉਹ ਹੱਥੋਪਾਈ ਹੋ ਗਿਆ ਅਤੇ ਉਕਤ ਵਿਅਕਤੀ ਤੇ ਉਸਦੇ ਹੋਰ ਤਿੰਨ ਸਾਥੀ ਦੁਕਾਨ ਤੋਂ ਭੱਜ ਗਏ। ਹਾਲਾਂਕਿ ਇਸ ਦੌਰਾਨ ਦੁਕਾਨ ਅੰਦਰ ਆਏ ਵਿਅਕਤੀ ਦਾ ਪਿਸਤੌਲ ਉਥੇ ਹੀ ਡਿੱਗ ਪਿਆ ਅਤੇ ਉਨ੍ਹਾਂ ਦਾ ਇਕ ਮੋਟਰਸਾਈਕਲ ਵੀ ਦੁਕਾਨ ਦੇ ਬਾਹਰ ਰਹਿ ਗਿਆ। ਹਾਲਾਂਕਿ ਦੁਕਾਨਦਾਰ ਵੱਲੋਂ ਆਪਣੇ ਲਾਇਸੰਸੀ ਹਥਿਆਰ ਨਾਲ ਦੋ ਫਾਇਰ ਵੀ ਕੀਤੇ ਪਰ ਚਾਰੇ ਜਣੇ ਇਕ ਹੀ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਦੁਕਾਨ ਵਿਚ ਵਾਪਰੀ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਹੀ ਸੀ ਕਿ ਕਰੀਬ ਦੋ ਘੰਟੇ ਬਾਅਦ ਉਸ ਨੂੰ ਇਕ ਧਮਕੀ ਭਰਿਆ ਫੋਨ ਆਇਆ। ਫੋਨ ਕਰਨ ਵਾਲੇ ਨੇ ਦੁਕਾਨ ’ਤੇ ਡਿੱਗਾ ਪਿਸਤੌਲ ਤੇ ਬਾਹਰ ਰਹਿ ਗਏ ਮੋਟਰਸਾਈਕਲ ਨੂੰ ਵਾਪਸ ਦੇਣ ਲਈ ਕਿਹਾ ਹੈ। ਉਸ ਨੇ ਦੱਸਿਆ ਕਿ ਇਹ ਜਾਣਕਾਰੀ ਵੀ ਪੁਲਿਸ ਨੂੰ ਦੇ ਦਿੱਤੀ ਗਈ ਹੈ।

ਦੂਜੇ ਪਾਸੇ ਘਟਨਾ ਸਥਾਨ ’ਤੇ ਪਹੁੰਚੇ ਸਵਰਨਕਾਰ ਯੂਨੀਅਨ ਦੇ ਪ੍ਰਧਾਨ ਬੂਆ ਸਿੰਘ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਸੇਵਕ ਸਿੰਘ ਔਲਖ, ਪਵਨ ਕੁਮਾਰ ਸ਼ਰਮਾ ਤੋਂ ਇਲਾਵਾ ਨੀਲ ਕਮਲ ਜੋਸ਼ੀ ਨੇ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾਵੇ ਤਾਂ ਜੋ ਲੋਕ ਬੇਖੌਫ਼ ਹੋ ਕੇ ਆਪਣਾ ਕਾਰੋਬਾਰ ਕਰ ਸਕਣ। ਇਸ ਸਬੰਧੀ ਤਰਨਤਾਰਨ ਦੇ ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੁਕਾਨਦਾਰ ਨੂੰ ਧਮਕੀ ਵਾਲੇ ਫੋਨ ਆਉਣ ਸਬੰਧੀ ਐੱਸਐੱਸਪੀ ਨੇ ਕਿਹਾ ਕਿ ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਘਟਨਾ ਨੂੰ ਸੁਲਝਾ ਲਿਅ ਜਾਵੇਗਾ।

Vinkmag ad
Share Our Daily Posts

News Desk

Read Previous

ਜਲੰਧਰ ‘ਚ 21 ਮਹੀਨੇ ਦੇ ਬੱਚੇ ਨੂੰ ਲਾਇਲਾਜ ਬਿਮਾਰੀ, ਲੱਗੇਗਾ 16 ਕਰੋੜ ਦਾ ਟੀਕਾ, ਪਰਿਵਾਰ ਨੂੰ ਚਾਹੀਦੀ ਹੈ ਮਦਦ

Read Next

ਬਟਾਲਾ ‘ਚ ਰਾਸ਼ਨ ਲੈਣ ਗਈਆਂ ਔਰਤਾਂ ਨਾਲ ਕੁੱਟਮਾਰ, ਧਮਕਾਉਣ ਲਈ ਹਵਾਈ ਫਾਇਰ ਵੀ ਕੀਤੇ; ਡਿਪੂ ਹੋਲਡਰ ਤੇ ਉਸਦੇ ਪੁੱਤਰਾਂ ‘ਤੇ FIR